ਸੁਖਜਿੰਦਰ ਮਾਨ
ਬਠਿੰਡਾ, 6 ਸਤੰਬਰ : ਪੰਜਾਬ ਖੇਤੀਬਾੜੀ ਯੂਨੀਵਰਸਟਿੀ ਦੇ ਖੇਤਰੀ ਕੇਂਦਰ ਬਠਿੰਡਾ ਵਿਖੇ ਸਥਿਤ ਇੰਸਟੀਚਿਊਟ ਆਫ਼ ਐਗਰੀਕਲਚਰਲ ਵਲੋਂ ਡਾ.ਐਸ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਨੂੰ ਸਮਰਪਿਤ ਰਾਸ਼ਟਰੀ ਅਧਿਆਪਕ ਦਿਵਸ ਮਨਾਇਆ ਗਿਆ।ਇਸ ਸਮਾਰੋਹ ਦੇ ਮੁੱਖ ਮਹਿਮਾਨ ਡਾ ਕੇ.ਐਸ.ਸੇਖੋਂ ਨਿਰਦੇਸ਼ਕ ਖੋਜ ਕੇਂਦਰ ਨੇ ਇੰਸ਼ਟੀਚਿਊਟ ਦੇ ਵਿਦਿਆਰਥੀਆਂ ਨੂੰ ਅਧਿਆਪਕ ਦਿਵਸ ਦੇ ਮਹੱਤਵ ਬਾਰੇ ਜਾਣੂੰ ਕਰਵਾਇਆ ਅਤੇ ਸਮੂਹ ਅਧਿਆਪਕਾਂ ਨੂੰ ਮੌਜੂਦਾ ਪ੍ਰਸਥਿਤੀਆਂ ਮੁਤਾਬਿਕ ਵਿਦਿਆਰਥੀਆਂ ਦੇ ਅਕਾਦਮਿਕ ਅਤੇ ਮਾਨਸਿਕ ਵਿਕਾਸ ਲਈ ਯੋਜਨਾਬੱਧ ਢੰਗ ਨਾਲ ਲਗਾਤਾਰ ਕਰਮਸ਼ੀਲ ਰਹਿਣ ਦੀ ਅਪੀਲ ਕੀਤੀ।
ਪੰਜਾਬ ‘ਚ ਚੋਣਾਂ ਨੂੰ ਲੈ ਕੇ ‘ਆਪ’ ਤੇ ਕਾਂਗਰਸ ਨੇ ਸ਼ੱਪਸ਼ਟ ਕੀਤਾ ਆਪਣਾ-ਆਪਣਾ ਸਟੈਂਡ, ਨਹੀਂ ਹੋਵੇਗਾ ਗੱਠਜੋੜ
ਉਨਾਂ ਦੱਸਿਆ ਕਿ ਪੇਂਡੂ ਵਿਦਿਆਰਥੀਆਂ ਨੂੰ ਖੇਤੀ ਵਿਗਿਆਨ ਨਾਲ ਜੋੜਨ ਲਈ ਪੀ.ਏ.ਯ. ਵੱਲੋਂ ਬਠਿੰਡਾ ਅਤੇ ਗੁਰਦਾਸਪੁਰ ਵਿਖੇ ਇੰਸਟੀਚਿਊਟ ਆਫ਼ ਐਗਰੀਕਲਚਰ ਦੀ ਸਥਾਂਪਨਾ ਕੀਤੀ ਗਈ ਸੀ ਜਿੱਥੇ ਦਸਵੀ ਪਾਸ ਬੱਚੇ ਬੀ.ਐਸ.ਸੀ ਖੇਤੀਬਾੜੀ (6 ਸਾਲਾ ਕੋਰਸ) ਵਿੱਚ ਦਾਖਲਾ ਲੈ ਸਕਦੇ ਹਨ ਅਤੇ ਯੂਨੀਵਰਸਿਟੀ ਦਾ ਇਹ ਮਿਸ਼ਨ ਕਾਮਯਾਬ ਰਿਹਾ ਹੈ।ਡਾ ਪਰਮਜੀਤ ਸਿੰੰਘ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਪੋ-ਆਪਣੇ ਫਰਜਾਂ ਦੀ ਪਹਿਚਾਣ ਕਰਕੇ ਦੇਸ਼ ਦੇ ਬੇਹਤਰ ਵਿਕਾਸ ਲਈ ਬਿਹਤਰ ਮਨੁੱਖ ਵਜੋਂ ਯਤਨਸ਼ੀਲ ਰਹਿਣ ਲਈ ਉਤਸ਼ਾਹਿਤ ਕੀਤਾ ।
ਨਿਗਮ ਮੀਟਿੰਗ: ਕੋਂਸਲਰਾਂ ’ਤੇ ਭਾਰੂ ਪੈਂਦੇ ਦਿਖ਼ਾਈ ਦਿੱਤੇ ਡਿਪਟੀ ਕਮਿਸ਼ਨਰ
ਡਾ. ਜੀ.ਐਸ. ਰੋਮਾਣਾ ਨੇ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਮੁਤਾਬਿਕ ਗੁਰੂ-ਚੇਲੇ ਦੀ ਪ੍ਰਪੰਰਾ ਦੀ ਅਸਲ ਭਾਵਨਾ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਦੀ ਪ੍ਰੇਰਨਾ ਦਿੱਤੀ।ਆਪਣੇ ਅਧਿਆਪਕਾਂ ਨੂੰ ਯਾਦ ਕਰਦਿਆਂ ਡਾ ਜਗਦੀਸ਼ ਗਰੋਵਰ ਨੇ ਵਿਦਿਆਰਥੀਆਂ ਨੂੰ ਆਪਣੇ ਮਾਪੇ, ਅਧਿਆਪਕ, ਇੰਸਟੀਚਿਊਟ ਅਤੇ ਫਿਰ ਸਮਾਜ ਪ੍ਰਤੀ ਆਪਣੇ ਫਰਜਾਂ ਦੀ ਪੂਰਤੀ ਲਈ ਅਨੁਸਾਸ਼ਨ ਅਤੇ ਸਮਰਪਨ ਦੀ ਲੋੜ ਬਾਰੇ ਸੁਚੇਤ ਕੀਤਾ।
ਏਮਜ਼ ਹਸਪਤਾਲ ਬਠਿੰਡਾ ਵਿਖੇ ਕਾਰਡੀਅਕ ਕੈਥ ਲੈਬ ਸੇਵਾਵਾਂ ਦੀ ਸ਼ੁਰੂਆਤ
ਡਾ. ਕੁਮਿੰਦਰ ਕੌਰ ਅਤੇ ਮੈਡਮ ਨਵਜੋਤ ਕੌਰ ਕੰਗ ਦੀ ਅਗਵਾਈ ਹੇਠ ਉਲੀਕੇ ਗਏ ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸ਼ਾਨਦਾਰ ਮਿਮਕਰੀ, ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ ।ਆਪਣੇ ਐਡਵਾਈਜਰ ਅਤੇ ਅਧਿਆਪਕਾਂ ਨੂੰ ਸਤਿਕਾਰ ਵਜੋਂ ਫੁੱਲਾਂ ਦੇ ਗੁਲਦਸਤੇ ਭੇਂਟ ਕਰਦਿਆਂ ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਕੋਰਸ ਦੇ ਵਿਦਿਆਰਥੀਆਂ ਮੀਨਲ ਬਿਸ਼ਨੋਈ, ਸੁਖਨਾਜ਼ਦੀਪ ਕੌਰ, ਕਬੀਰ ਵਰਮਾ, ਦਿਲਸ਼ਾਨ ਕੌਰ ਅਤੇ ਹਰਜੀਵਨ ਸਿੰਘ ਨੇ ਬਾਖੂਬੀ ਕੀਤਾ।
Share the post "ਖੇਤਰੀ ਖੋਜ ਕੇਂਦਰ ਸਥਿਤ ਇੰਸਟੀਚਿਊਟ ਆਫ਼ ਐਗਰੀਕਲਚਰ ਬਠਿੰਡਾ ਨੇ ਰਾਸ਼ਟਰੀ ਅਧਿਆਪਕ ਦਿਵਸ ਮਨਾਇਆ"