ਗੱਤਕਾ ਖਿਡਾਰੀਆਂ ਨੂੰ ਪਿੰਡ ਵਾਸੀਆ ਨੇ ਸਨਮਾਨਿਤ ਕੀਤਾ
ਸੁਖਜਿੰਦਰ ਮਾਨ
ਬਠਿੰਡਾ, 9 ਜੂਨ: ਤਾਊ ਦੇਵੀ ਲਾਲ ਸਟੇਡੀਅਮ ਪੰਚਕੁਲਾ ਵਿੱਚ ਚੱਲ ਰਹੇ ਖੇਲੋ ਇੰਡੀਆ ਯੂਥ ਗੇਮਜ 2022 ਵਿਚ ਹਿੱਸਾ ਲੈ ਰਹੀ ਪੰਜਾਬ ਗੱਤਕਾ ਟੀਮ ਵਿੱਚ ਪਿੰਡ ਭੁੱਚੋ ਖੁਰਦ ਦੇ 4 ਬੱਚੇ ਅਰਮਾਨਦੀਪ ਸਿੰਘ ਤੇ ਹਰਮੀਤ ਕੌਰ ਨੇ ਫਰੀ ਸੋਟੀ ਟੀਮ ਵਿੱਚ ਗੋਲਡ ਮੈਡਲ ਅਤੇ ਪਰਨੀਤ ਕੌਰ ਤੇ ਕਮਲਪਰੀਤ ਕੌਰ ਨੇ ਸਿੰਗਲ ਸੋਟੀ ਟੀਮ ਈਵੈਂਟ ਵਿੱਚ ਬਰਾਉਂਸ ਮੈਡਲ ਜਿੱਤ ਕੇ ਪਿੰਡ ਭੁੱਚੋ ਖੁਰਦ ਤੇ ਬਠਿੰਡੇ ਜਿਲੇ ਦਾ ਨਾਮ ਰੌਸਨ ਕੀਤਾ। ਇਸ ਮੌਕੇ ਜਸਕਰਨ ਸਿੰਘ ਜਨਰਲ ਸਕੱਤਰ ਜਿਲਾ ਗੱਤਕਾ ਐਸੋਸੀਏਸਨ ਬਠਿੰਡਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਦਾਰ ਹਰੀ ਸਿੰਘ ਨਲੂਆ ਗੱਤਕਾ ਅਖਾੜਾ ਭੁੱਚੋ ਖੁਰਦ ਦੇ ਬੱਚਿਆ ਵਲੋਂ 4 ਗੋਲਡ ਮੈਡਲ ਜਿੱਤੇ ਗਏ ਹਨ। ਜਿੰਨਾ ਨੂੰ ਮਿਹਨਤ ਇੰਨਾ ਦੇ ਉਸਤਾਦ ਪਰਵਿੰਦਰ ਸਿੰਘ ਗਿੱਲ ਕਲਾਂ ਆਲ ਇੰਡੀਆ ਗੌਲਡ ਮੈਡਲਿਸਟ ਅਤੇ ਗੁਰਪਿਆਰ ਸਿੰਘ ਜੱਜ ਦੁਆਰਾ ਕਰਵਾਈ ਗਈ ਸੀ। ਉਨਾਂ ਕਿਹਾ ਕਿ ਨੈਸ਼ਨਲ ਗੇਮਾਂ ’ਚ ਪਹਿਲੀ ਵਾਰ ਗੱਤਕਾ ਗੇਮਜ਼ ਪਹਿਲੀ ਵਾਰ ਸਾਮਿਲ ਹੋਈ ਹੈ। ਜਿਸ ਵਿਚ ਤਕਰੀਬਨ 10 ਸਟੇਟਾਂ ਨੇ ਭਾਗ ਲਿਆ ਸੀ,ਪੰਜਾਬ ਦੀ ਪੂਰੀ ਟੀਮ ਨੇ ਪੰਜ ਗੋਲਡ ਤੇ ਇੱਕ ਬਰਾਉਂਸ ਮੈਡਲ ਜਿੱਤੇ ਗਏ ਹਨ। ਇਸ ਦੌਰਾਨ ਪਿੰਡ ਭੁੱਚੋਂ ਖ਼ੁਰਦ ਪਹੁੰਚਣ ਤੇ ਪਿੰਡ ਵਾਸੀਆ ਵਲੋਂ ਖਿਡਾਰੀਅ ਦਾ ਫੁੱਲ ਪਹਿਨਾ ਕੇ ਸਨਮਾਨ ਕੀਤਾ ਗਿਆ ਤੇ ਗੁਰਦੁਆਰਾ ਸਾਹਿਬ ਅਰਦਾਸ ਬੇਨਤੀ ਕਰਕੇ ਸ਼ੁਕਰਾਨਾ ਕੀਤਾ ਗਿਆ। ਗੁਰਦੁਆਰਾ ਪਰਬੰਧਕ ਕਮੇਟੀ ਵੱਲੋਂ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ,ਨਾਲ ਹੀ ਨੈਸਨਲ ਗੱਤਕਾ ਐਸੋਸੀਏਸਨ ਆਫ ਇੰਡੀਆ ਦੇ ਪ੍ਰਧਾਨ ਸ.ਹਰਜੀਤ ਸਿੰਘ ਗਰੇਵਾਲ ਦਾ ਵੀ ਇੰਨਾਂ ਕਾਰਜਾਂ ਲਈ ਧੰਨਵਾਦ ਕੀਤਾ। ਬੱਚਿਆਂ ਦੇ ਸਵਾਗਤ ਸਮੇਂ ਅਜੀਤਪਾਲ ਸਿੰਘ,ਗੁਰਜੰਟ ਸਿੰਘ,ਨੈਬ ਸਿੰਘ,ਸਰਪੰਚ ਬਲਤੇਜ ਸਿੰਘ,ਛਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਜਿਲਾ ਗੱਤਕਾ ਐਸੋਸੀਏਸਨ ਬਠਿੰਡਾ,ਬਾਬਾ ਨਛੱਤਰ ਸਿੰਘ,ਜੀਤ ਸਿੰਘ,ਮਨਜੀਤ ਸਿੰਘ,ਸੁਖਪਾਲ ਸਿੰਘ,ਜਗਸੀਰ ਸਿੰਘ,ਅਤੇ ਸਮੂਹ ਗੱਤਕਾ ਪਰਿਵਾਰ ਤੋਂ ਪਿੰਡ ਵਾਸੀ ਹਾਜਰ ਸਨ।
Share the post "ਖੇਲੋਂ ਇੰਡੀਆ ਯੂਥ ਗੇਮਜ਼ ’ਚ ਹਰੀ ਸਿੰਘ ਨਲੂਆ ਗੱਤਕਾ ਅਖਾੜਾ ਦੇ ਬੱਚਿਆ ਨੇ ਜਿੱਤੇ 4 ਗੋਲਡ ਮੈਡਲ"