ਬਠਿੰਡਾ ਦੇ ਸ਼ੂਟਰ ਨੇ ਪ੍ਰੀਕਸ਼ਤ ਸਿੰਘ ਬਰਾੜ 50 ਮੀਟਰ 3 ਪੀ ਈਵੈਂਟ ਵਿਚ ਗੋਲਡ ਫੁੰਡਿਆ

0
9
93 Views

ਬਠਿੰਡਾ, 18 ਨਵੰਬਰ: ਬਠਿੰਡਾ ਦੇ ਮਾਲਵਾ ਕਾਲਜ ਦੇ ਵਿਦਿਆਰਥੀ ਪ੍ਰੀਕਸ਼ਤ ਸਿੰਘ ਨੇ 50 ਮੀਟਰ 3 ਪਜੀਸ਼ਨ ਈਵੈਂਟ ਵਿਚ ਗੋਲਡ ਮੈਡਲ ਫੁੰਡਿਆ ਹੈ। ਨਵੀਂ ਦਿੱਲੀ ਵਿਖੇ 9 ਨਵੰਬਰ ਤੋਂ 13 ਨਵੰਬਰ ਤੱਕ ਦਿੱਲੀ ਦੀ ਡਾ ਕਰਨੀ ਸਿੰਘ ਸ਼ੂਟਿੰਗ ਰੇਂਜ ਵਿਖੇ ਹੋਈ ਵਰਲਡ ਯੂਨੀਵਰਸਿਟੀ ਚੈਂਪੀਅਨਸ਼ਿਪ ਦੌਰਾਨ ਦੁਨੀਆ ਪੱਧਰੀ ਇਸ ਖੇਡ ਮਹਾਂ ਕੁੰਭ ਵਿਚ ਇੰਡੀਆ ਵੱਲੋਂ ਖੇਡਦੇ ਹੋਏ 50 ਮੀਟਰ ਰਾਈਫ਼ਲ ਮੀਟਰ 3 ਪੀ ਈਵੈਂਟ ਮੁਕਾਬਲੇ ਵਿਚ ਸ਼ੂਟਿੰਗ ਜਿੱਤ ਕਿ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।

ਇਹ ਵੀ ਪੜ੍ਹੋਚੱਲਦੀ ਥਾਰ ਨੂੰ ਲੱਗੀ ਅੱਗ; ਪਿੰਡ ਵਾਲਿਆਂ ਨੇ ਘੇਰੀ ਫ਼ਾਈਰ ਬ੍ਰਿਗੇਡ ਦੀ ਗੱਡੀ, ਕੀਤੀ ਸੜਕ ਜਾਮ, ਦੇਖੋ ਵੀਡੀਓ

ਇਸ ਟੀਮ ਦੌਰਾਨ ਉਸ ਦੇ ਸਾਥੀ ਐਸ਼ਵਰਿਆ ਪ੍ਰਤਾਪ ਸਿੰਘ ਤੌਮਰ ਅਤੇ ਏਡਰੀਅਨ ਕਰਮਕਾਰ ਸਿੰਘ ਦਾ ਵੱਡਾ ਯੋਗਦਾਨ ਰਿਹਾ ਪ੍ਰੀਕਸ਼ਤ ਸਿੰਘ ਬਰਾੜ ਨੇ ਕਿਹਾ ਕਿ ਦੇਸ਼ ਲਈ ਇੱਕ ਚੰਗਾ ਸ਼ੂਟਰ ਬਣ ਕਿ ਮੈਡਲ ਜਿੱਤਣ ਲਈ ਉਸ ਦਾ ਸੁਪਨਾ ਸੀ ਜਿਸ ਨੂੰ ਉਸ ਨੇ ਪੂਰਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਪੰਜਾਬ ਵਿਚ ਰਾਈਫ਼ਲ ਸ਼ੂਟਿੰਗ ਦੀਆਂ ਸੰਭਾਵਨਾ ਘੱਟ ਸਨ। ਪਰ ਉਸ ਵੱਲੋਂ ਦਿੱਲੀ ਵਿਖੇ ਡਾ ਕਰਨੀ ਸਿੰਘ ਸ਼ੂਟਿੰਗ ਅਕੈਡਮੀ ਵਿਚ ਦਾਖਲਾ ਲੈ ਕਿ ਦਿਨ ਰਾਤ ਮਿਹਨਤ ਕੀਤੀ।

 

LEAVE A REPLY

Please enter your comment!
Please enter your name here