Punjabi Khabarsaar
ਬਠਿੰਡਾ

ਗਰੀਨ ਐਵਨਿਊ ਕਲੋਨੀ ਨਿਵਾਸੀਆਂ ਨੇ ਗੇਟ ਪੁੱਟਣ ਦੇ ਵਿਰੋਧ ‘ਚ ਵਿਧਾਇਕ ਨੂੰ ਦਿੱਤਾ ਮੰਗ ਪੱਤਰ

ਪੰਜਾਬੀ ਖਬਰਸਾਰ ਬਿਊਰੋ

ਬਠਿੰਡਾ, 2 ਅਪ੍ਰੈਲ: ਗਰੀਨ ਐਵਨਿਊ ਕਲੋਨੀ ਨਿਵਾਸੀਆਂ ਦੀ ਮੁਸ਼ਿਕਲ ਨੂੰ ਧਿਆਨ ਵਿਚ ਰੱਖਦਿਆਂ ਨਗਰ ਸੁਧਾਰ ਟਰੱਸਟ ਬਠਿੰਡਾ ਵੱਲੋਂ ਲਗਾਏ ਗਏ ਗੇਟ ਨੂੰ ਨਗਰ ਨਿਗਮ ਬਠਿੰਡਾ ਦੀ ਟੀਮ ਵੱਲੋਂ ਹਟਾਉਣ ਦੇ ਕਾਰਨ ਕਲੋਨੀ ਵਾਸੀਆਂ ਲਈ ਪੈਦਾ ਹੋਈਆਂ ਸਮੱਸਿਆਵਾਂ ਨੂੰ ਲੈ ਕੇ ਕੋਲੋਨੀ ਵਾਸੀਆਂ ਦਾ ਇੱਕ ਵਫ਼ਦ ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਮਿਲਿਆ। ਪ੍ਰੈੱਸ ਬਿਆਨ ਜਾਰੀ ਕਰਦਿਆਂ ਪ੍ਰੋ. ਪਰਵੀਨ ਕੁਮਾਰ ਗਰਗ ਜਨਰਲ ਸਕੱਤਰ ਨੇ ਦਸਿਆ ਕਿ ਇਹ ਕਲੋਨੀ ਚਾਰੇ ਪਾਸਿਆਂ ਤੋਂ ਖੁੱਲ੍ਹੀ ਹੋਣ ਕਾਰਨ ਬਹੁਤ ਸਮੱਸਿਆਂ ਆ ਰਹੀਆਂ ਹਨ। ਕਲੋਨੀ ਵਿਚ ਫਿਰਦੇ ਅਵਾਰਾ ਪਸ਼ੂ, ਗੋਨਿਆਣਾ ਮੰਡੀ ਅਤੇ ਮਲੋਟ ਨੂੰ ਜਾਣ ਵਾਲੀ ਟ੍ਰੈਫਿਕ ਵੱਡੀ ਪ੍ਰੇਸ਼ਾਨੀ ਹੈ। ਰੋਜਗਾਰਡਨ ਸਾਹਮਣੇ ਧੱਕੇ ਨਾਲ ਬਣੀ ਸਬਜ਼ੀ ਮੰਡੀ, ਨਜਾਇਜ਼ ਮੱਛੀ ਮਾਰਕਿਟ ਅਤੇ ਮੀਟ ਦੀਆਂ ਦੁਕਾਨਾਂ ਕਰਕੇ ਕਾਰਾਂ ਵਿਚ ਬੈਠ ਕੇ ਸ਼ਰਾਬ ਪੀਂਦੇ ਲੋਕ ਕਲੋਨੀ ਦੇ ਘਰਾਂ ਅੱਗੇ ਪਿਸ਼ਾਬ ਕਰਦੇ ਹਨ। ਸਬਜ਼ੀ ਰੇੜ੍ਹੀਆਂ, ਟਰੈਕਟਰ ਟਰਾਲੀਆਂ ਵਾਲੇ ਕੋਠੀਆਂ ਅੱਗੇ ਖਲੋ ਕੇ ਸਬਜ਼ੀ ਵੇਚਦੇ ਹਨ।ਹਰ ਰੋਜ਼ ਖਾਸ ਕਰ ਐਤਵਾਰ ਨੂੰ ਮਿੱਤਲ ਮਾਲ ਵਿਖੇ ਆਉਣ ਵਾਲੇ ਆਪਣੀਆਂ ਕਾਰਾਂ ਕਲੋਨੀ ਦੇ ਘਰਾਂ ਅੱਗੇ ਖੜ੍ਹੀਆਂ ਕਰ ਦਿੰਦੇ ਹਨ ਅਤੇ ਪ੍ਰੇਸ਼ਾਨੀ ਦਾ ਸਬੱਬ ਬਣਦੇ ਹਨ। ਹਰ ਕਿਸਮ ਦੀ ਚੋਰੀ ਅਤੇ ਸਨੈਚਿੰਗ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਕਲੋਨੀ ਵਾਸੀਆਂ ਦੀ ਮੁਸ਼ਿਕਲ ਨੂੰ ਧਿਆਨ ਵਿਚ ਰੱਖਦਿਆਂ ਟਰੱਸਟ ਨੇ ਇਕ ਗੇਟ ਸਬਜ਼ੀ ਮੰਡੀ ਵਾਲੇ ਪਾਸੇ ਲਗਾ ਕੇ ਕਲੋਨੀ ਨੂੰ ਰਾਹਤ ਦਿੱਤੀ ਸੀ ਪਰ ਹੁਣ ਨਗਰ ਨਿਗਮ ਬਠਿੰਡਾ ਨੇ ਧੱਕੇ ਨਾਲ ਗੇਟ ਨੂੰ ਤਹਿਸ-ਨਹਿਸ ਕਰਕੇ ਕਨੋਨੀ ਵਾਸੀਆਂ ਦੀਆਂ ਮਸ਼ਿਕਲਾਂ ਵਿਚ ਅਥਾਹ ਵਾਧਾ ਕਰ ਦਿੱਤਾ ਹੈ। ਕਲੋਨੀ ਵਾਸੀ ਗੇਟ ਦੁਬਾਰਾ ਲਗਾਉਣ ਦੀ ਮੰਗ ਨੂੰ ਲੈ ਕੇ ਹਲਕਾ ਵਿਧਾਇਕ ਸ਼੍ਰੀ ਜਗਰੂਪ ਸਿੰਘ ਗਿੱਲ ਨੂੰ ਮਿਲਿਆ। ਵਿਧਾਇਕ ਨੇ ਮੁਸ਼ਿਕਲ ਪ੍ਰਸ਼ਾਸ਼ਨ ਨਾਲ ਮਿਲਕੇ ਹੱਲ ਕਰਨ ਦਾ ਭਰੋਸਾ ਦਿਵਾਇਆ।

Related posts

ਨਿਗਮ ਦੇ ਵਿੱਤ ਤੇ ਠੇਕਾ ਕਮੇਟੀ ਦੀ ਹੋਈ ਮੀਟਿੰਗ

punjabusernewssite

ਅਕਾਲੀ ਦਲ ਨੂੰ ਝਟਕਾ, ਸਰੂਪ ਸਿੰਗਲਾ ਦੇ ਨਜ਼ਦੀਕੀ ਗਿਆਨ ਗਰਗ ਕਾਂਗਰਸ ਵਿੱਚ ਸ਼ਾਮਿਲ

punjabusernewssite

ਵਾਤਾਵਰਣ ਦੀ ਸ਼ੁੱਧਤਾ ਲਈ ਡਿਪਟੀ ਕਮਿਸ਼ਨਰ ਤੇ ਚੈਅਰਮੇਨ ਜ਼ਿਲ੍ਹਾ ਯੋਜ਼ਨਾ ਕਮੇਟੀ ਨੇ ਲਗਾਏ ਫ਼ਲਦਾਰ ਪੌਦੇ

punjabusernewssite