WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਿੱਖਿਆ

ਪ੍ਰੋਫ਼ੈਸਰ ਡਾ ਸਿਵੀਆ ਸਰ ਥਾਮਸ ਵਾਰਡ ਮੈਮੋਰੀਅਲ ਐਵਾਰਡ ਨਾਲ ਸਨਮਾਨਤ 

ਸੁਖਜਿੰਦਰ ਮਾਨ
ਬਠਿੰਡਾ,2 ਅਪ੍ਰੈਲ:  ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦੇ ਪ੍ਰੋਫੈਸਰ ਡਾ. ਜਗਤਾਰ ਸਿੰਘ ਸਿਵੀਆ ਨੂੰ ਸਰ ਥਾਮਸ ਵਾਰਡ ਮੈਮੋਰੀਅਲ  ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ  ।ਇੰਸਟੀਚਿਊਸ਼ਨ ਆਫ ਇੰਜਨੀਅਰਜ਼ (ਭਾਰਤ) ਦੇ ਪ੍ਰੈਜ਼ੀਡੈਂਟ ਐਚ.ਓ.ਠਾਕਰੇ ਨੇ ਡਾ. ਜਗਤਾਰ ਸਿੰਘ ਸਿਵੀਆਂ ਚੇਅਰਮੈਨ ਲੋਕਲ ਸੈਂਟਰ ਬਠਿੰਡਾ ਅਤੇ ਉਨ੍ਹਾਂ ਦੇ  ਸਾਬਕਾ ਰਿਸਰਚ ਸਕਾਲਰ ਸੁਮੀਤ ਸਿੰਘ  ਨੂੰ 713 ਕੌਂਸਲ ਮੀਟਿੰਗ ਦੌਰਾਨ ਜੋ ਕਿ ਹੈਦਰਾਬਾਦ ਵਿਖੇ ਹੋਈ  ਸਰ ਥਾਮਸ ਵਾਰਡ ਮੈਮੋਰੀਅਲ  ਐਵਾਰਡ ਨਾਲ  ਸਨਮਾਨਿਤ ਕੀਤਾ। ਇਹ ਐਵਾਰਡ ਉਨ੍ਹਾਂ ਨੂੰ ਬੈਸਟ ਰਿਸਰਚ ਪੇਪਰ ਜੋ ਕਿ ਸਪਰਿੰਗਰ ਦੇ ਜਰਨਲ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ ਲਈ ਮਿਲਿਆ ਹੈ ।ਇਸ ਮੌਕੇ ਪੰਜਾਬ ਅਤੇ ਚੰਡੀਗੜ੍ਹ ਸਟੇਟ ਸੈਂਟਰ ਦੇ ਚੇਅਰਮੈਨ ਇੰਜਨੀਅਰ ਐਸ.ਐਸ. ਮੁੰਡੀ ਵੀ ਮੌਜੂਦ ਸਨ । ਡਾ. ਤਾਰਾ ਸਿੰਘ ਕਮਲ ਸਾਬਕਾ   ਵਾਈਸ ਪਰੈਜ਼ੀਡੈਂਟ ਇੰਸਟੀਚਿਊਸ਼ਨ ਆਫ ਇੰਜਨੀਅਰਜ਼ (ਭਾਰਤ) ਨੇ ਡਾ. ਜਗਤਾਰ ਸਿੰਘ ਸਿਵੀਆ ਨੂੰ ਇਸ ਐਵਾਰਡ ਮਿਲਣ ਤੇ ਗਰਵ ਮਹਿਸੂਸ ਕੀਤਾ ਅਤੇ ਉਨ੍ਹਾਂ ਬਠਿੰਡਾ ਇੰਸਟੀਚਿਊਸ਼ਨ ਆਫ ਇੰਜਨੀਅਰਜ਼ ਲੋਕਲ ਸੈਂਟਰ ਬਠਿੰਡਾ ਨੂੰ ਵਧਾਈ ਦਿੱਤੀ ।ਡਾ. ਜਗਤਾਰ ਸਿੰਘ ਸਿਵੀਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯਾਦਵਿੰਦਰਾ ਡਿਪਾਰਟਮੈਂਟ ਆਫ ਇੰਜਨੀਅਰਿੰਗ ਤਲਵੰਡੀ ਸਾਬੋ  ਵਿਖੇ ਬਤੌਰ ਪ੍ਰੋਫੈਸਰ ਅਤੇ ਮੁਖੀ ਕੰਮ ਕਰ ਰਹੇ ਹਨ ।ਇਸ ਦੇ ਨਾਲ ਨਾਲ ਡਾ. ਸਿਵੀਆ ਇੰਸਟੀਚਿਊਸ਼ਨ ਆਫ ਇੰਜਨੀਅਰਜ਼ ਲੋਕਲ ਸੈਂਟਰ ਬਠਿੰਡਾ ਦੇ ਚੇਅਰਮੈਨ ਵੀ ਹਨ ।ਬਠਿੰਡਾ ਲੋਕਲ ਸੈਂਟਰ ਦੇ ਆਨਰੇਰੀ ਸੈਕਟਰੀ ਜੇ.ਐੱਸ. ਦਿਓਲ ਅਤੇ ਸਾਰੀ ਕਮੇਟੀ ਨੇ ਡਾ. ਸਿਵੀਆ ਨੂੰ ਐਵਾਰਡ ਮਿਲਣ ਤੇ ਵਧਾਈ ਦਿੱਤੀ ਅਤੇ  ਖੁਸ਼ੀ ਮਹਿਸੂਸ ਕੀਤੀ ।

Related posts

ਬੇਰੁਜ਼ਗਾਰ ਅਧਿਆਪਕ ਕਰਨਗੇ 25 ਨੂੰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ

punjabusernewssite

ਬੀ.ਐਫ.ਸੀ.ਈ.ਟੀ. ਨੂੰ ਪਲੇਸਮੈਂਟ ਅਤੇ ਅਕਾਦਮਿਕ ਨਤੀਜਿਆਂ ਲਈ ਸਰਵੋਤਮ ਸੰਸਥਾ ਵਜੋਂ ਸਨਮਾਨਿਤ ਕੀਤਾ

punjabusernewssite

ਪੰਜਾਬ ਕੇਂਦਰੀ ਯੂਨੀਵਰਸਿਟੀ ਨੇ 16ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ

punjabusernewssite