ਸੁਖਜਿੰਦਰ ਮਾਨ
ਬਠਿੰਡਾ, 9 ਜੂਨ: ਗੁਰੁ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵਿਖੇ ਡਿਪਟੀ ਡਾਇਰੈਕਟਰ ਆਫ ਫੈਕਟਰੀਜ ਬਠਿੰਡਾ ਵੱਲੋ ਦੋ ਰੋਜਾ ਸੇਫਟੀ ਟ੍ਰੇਨਿੰਗ ਪ੍ਰੋਗਰਾਮ ਦਾ ਅਜੋਯਨ ਕੀਤਾ ਗਿਆ ਜਿਸ ਦਾ ਉਦਘਾਟਨ ਡਾ: ਸੌਕਤ ਅਹਿਮਦ ਪਰੇ ਡਿਪਟੀ ਕਮਿਸਨਰ ਬਠਿੰਡਾ ਵੱਲੋ ਕੀਤਾ ਗਿਆ। ਸ੍ਰੀ ਅਨਿੱਲ ਸਰਮਾਂ ,ਸੇਫਟੀ ਅਫਸਰ ,ਐਨ.ਐਲ.ਐਫ.,ਸ੍ਰੀ ਦਵਿੰਦਰਪਾਲ ਸਿੰਘ ,ਸੇਫਟੀ ਅਫਸਰ ,ਅਲਟ੍ਰਾਟੈਕ ਸੀਮਿੰਟ ਫੈਕਟਰੀ, ਸ੍ਰੀ ਸੌਰਵ ਰਾਵਤ, ਸੇਫਟੀ ਅਫਸਰ, ਤਲਵੰਡੀ ਸਾਬੋ ਪਾਵਰ ਪਲਾਂਟ,ਸ੍ਰੀ ਨਰਿੰਦਰ ਬੱਸੀ, ਸਿਵਲ ਡਫੈਂਸ,ਡਾ: ਪਰਵੀਨ ਮੋਦਗਿੱਲ ,ਸੀ.ਐਮ.ੳ. ਅਤੇ ਸ੍ਰੀ ਪਰਾਭਾਸ ਕੰਬੋਜ ,ਸੇਫਟੀ ਅਫਸਰ ,ਗੁਰੁ ਗੋਬਿੰਦ ਸਿੰਘ ਰਿਫਾਨਰੀ ਵੱਲੋ ਥਰਮਲ ਕਾਂਮਿਆਂ ਨੂੰ ਸੇਫਟੀ ਅਤੇ ਸਿਹਤ ਸਬੰਧੀ ਟ੍ਰੇਨਿੰਗ ਦਿੱਤੀ ਗਈ।ਆਖਰੀ ਦਿਨ ਸ੍ਰੀ ਵਿਸ਼ਾਲ ਸਿੰਗਲਾ , ਡਿਪਟੀ ਡਾਇਰੈਕਟਰ ਆਫ ਫੈਕਟਰੀਜ ਬਠਿੰਡਾ ਅਤੇ ਇੰਜੀ: ਮਦਨ ਸਿੰਘ ਧੀਮਾਨ ਮੁੱਖ ਇੰਜੀਨੀਅਰ ਥਰਮਲ ਪਲਾਂਟ ਵੱਲੋ ਸਿੱਖਿਆਰਤੀ ਕਾਂਮਿਆਂ ਨੂੰ ਸਰਟੀਫਿਕੇਟ ਦਿੱਤੇ ਗਏ।ਇਸ ਸਮੇ ਥਰਮਲ ਮੈਨੇਜਮੈਂਟ ਦੇ ਅਧਿਕਾਰੀ ਇੰਜੀ: ਇੰਦਰਜੀਤ ਸਿੰਘ ਸੰਧੂ.ਇੰਜੀ:ਐਮ.ਆਰ ਬਾਸਲ.ਇੰਜੀ: ਰਜੇਸ ਕੁਮਾਰ ਜੈਨ ਸੇਫਟੀ ਅਫਸਰ ਅਤੇ ਸ੍ਰੀ ਸੁਖਵੀਰ ਸਿੰਘ ਸਿੱਧੂ ਭਲਾਈ ਅਫਸਰ ਵੀ ਹਾਜਰ ਸਨ।
Share the post "ਗੁਰੁ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵਿਖੇ ਦੋ ਰੋਜਾ ਸੇਫਟੀ ਟ੍ਰੇਨਿੰਗ ਪ੍ਰੋਗਰਾਮ ਦਾ ਅਜੋਯਨ"