ਸੁਖਜਿੰਦਰ ਮਾਨ
ਬਠਿੰਡਾ, 9 ਅਗਸਤ : ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਦੇਸ਼ ਵਿਆਪੀ ਮੁਹਿੰਮ “ਮੇਰੀ ਮਾਟੀ- ਮੇਰਾ ਦੇਸ਼” ਦਾ ਆਗਾਜ਼ ਐਨ.ਐਸ.ਐਸ ਵਿਭਾਗ ਵੱਲੋਂ ਵਣ ਮਹਾਂਉਤਸਵ ਮਨਾ ਕੇ ਕੀਤਾ ਗਿਆ। ਮੁਹਿੰਮ ਦੀ ਸ਼ੁਰੂਆਤ ਕਾਰਜਕਾਰੀ ਉੱਪ ਕੁਲਪਤੀ ਪ੍ਰੋ.(ਡਾ.) ਜਗਤਾਰ ਸਿੰਘ ਧੀਮਾਨ ਨੇ ਬੂਟੇ ਲਗਾ ਕੇ ਕੀਤੀ। ਇਸ ਮੌਕੇ ਐਨ.ਐਸ.ਐਸ ਵਲੰਟੀਅਰਾਂ ਦੇ ਨੇਕ ਕਾਰਜ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਗੁਰੂ ਨਾਨਕ ਦੇਵ ਜੀ ਦੇ ਕਥਨ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ”ਦਾ ਜਿਕਰ ਕਰਦਿਆਂ ਕਿਹਾ ਕਿ ਰੁੱਖ ਅਤੇ ਪੌਦੇ ਲਗਾ ਕੇ ਅਸੀਂ ਧਰਤ, ਹਵਾ ਅਤੇ ਪਾਣੀ ਦੀ ਸਾਂਭ ਸੰਭਾਲ ਕਰ ਸਕਦੇ ਹਾਂ।
ਬਠਿੰਡਾ ’ਚ ਪਾਰਕਿੰਗ ਦਾ ਮੁੱਦਾ ਹੋਇਆ ਹੱਲ, ਹੁਣ ਪੀਲੀ ਲਾਈਨ ਦੇ ਅੰਦਰ ਖੜੀਆਂ ਗੱਡੀਆਂ ਨਹੀਂ ਚੁੱਕ ਸਕੇਗਾ ਠੇਕੇਦਾਰ
ਡੀਨ ਅਕਾਦਮਿਕ ਕਰਨਲ ਡਾ. ਬੀ.ਐੱਸ.ਧਾਲੀਵਾਲ ਨੇ ਕਿਹਾ ਕਿ ਮਨੁੱਖ ਆਪਣੀ ਰੋਜ਼ਮੱਰ੍ਹਾ ਦੀ ਜ਼ਿੰਦਗੀ ਵਿੱਚ ਪ੍ਰਦੂਸ਼ਨ ਗਤੀਵਿਧੀਆਂ ਰਾਹੀਂ ਵਾਤਾਵਰਣ ਨੂੰ ਪਲੀਤ ਕਰਦਾ ਰਹਿੰਦਾ ਹੈ। ਜਿਸ ਦੀ ਭਰਪਾਈ ਲਈ ਰੁੱਖ ਲਗਾਏ ਜਾਣੇ ਜ਼ਰੂਰੀ ਹਨ। ਲਾਇਬ੍ਰੇਰੀਅਨ ਡਾ. ਜਗਤਾਰ ਸਿੰਘ ਨੇ ਵਾਤਾਵਰਣ ਦੀ ਹਰਿਆਵਲ ਤੇ ਸੁੰਦਰ ਆਲੇ-ਦੁਆਲੇ ਲਈ ਨੁਕਤੇ ਸਾਂਝੇ ਕੀਤੇ।ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ ਨੇ ਦੱਸਿਆ ਕਿ ਜੀ.ਕੇ.ਯੂ ਵੱਲੋਂ ਗੋਦ ਲਏ ਗਏ ਪਿੰਡਾਂ ਵਿੱਚ ਪੰਚਾਇਤਾਂ ਦੇ ਸਹਿਯੋਗ ਨਾਲ ਬੂਟੇ ਲਗਾਏ ਜਾਣਗੇ ਤੇ ਪਿੰਡ ਵਾਸੀਆਂ ਨੂੰ ਸਾਫ ਸੁਥਰੇ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ ਜਾਵੇਗਾ।
ਪ੍ਰੋਗਰਾਮ ਕੁਆਰਡੀਨੇਟਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੇ ਵਣ ਮਹਾਂਓਤਸਵ ਵਿੱਚ ਐਨ.ਐਸ.ਐਸ ਦੇ ਵਲੰਟੀਅਰਾਂ ਵੱਲੋਂ ਵਰਸਿਟੀ ਦੇ ਨਵੇਂ ਖੇਡ ਮੈਦਾਨ ਵਿੱਚ ਨਿੰਮ, ਪੀਪਲ, ਸ਼ਹਿਤੂਤ, ਜਾਮੁਨ, ਸੁਖਚੈਨ ਆਦਿ ਦੇ 100 ਤੋਂ ਵੱਧ ਬੂਟੇ ਲਗਾਏ ਗਏ ਹਨ। ਵਾਤਾਵਰਣ ਮੰਤਰਾਲੇ ਵੱਲੋਂ “ਮੇਰੀ ਮਾਟੀ ਮੇਰਾ ਦੇਸ਼” ਦੇ ਪ੍ਰਤੀਭਾਗੀਆਂ ਨੂੰ ਆਨ ਲਾਈਨ ਪ੍ਰਮਾਣ ਪੱਤਰ ਵੀ ਜਾਰੀ ਕੀਤੇ ਗਏ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਨੇ “ਮੇਰੀ ਮਾਟੀ, ਮੇਰਾ ਦੇਸ਼” ਮੁਹਿੰਮ ਤਹਿਤ ਲਗਾਏ 100 ਬੂਟੇ"