13 Views
ਅਦਾਲਤ ਨੇ 50 ਲੱਖ ਰੁਪਏ ਦਾ ਕੀਤਾ ਜੁਰਮਾਨਾ
ਹੁਣੇ ਹੀ 10 ਸਾਲ ਦੀ ਸਜ਼ਾ ਕੱਟ ਕੇ ਆਏ ਸਨ ਜੇਲ੍ਹ ਤੋਂ ਬਾਹਰ
ਪੰਜਾਬੀ ਖ਼ਬਰਸਾਰ ਬਿੳਰੋ
ਨਵੀਂ ਦਿੱਲੀ, 27 ਮਈ: ਕੁੱਝ ਸਮਾਂ ਪਹਿਲਾਂ ਹੀ ਅਧਿਆਪਕ ਭਰਤੀ ਘੁਟਾਲੇ ’ਚ ਦਸ ਸਾਲ ਦੀ ਸਜ਼ਾ ਕੱਟ ਕੇ ਜੇਲ੍ਹ ਤੋਂ ਬਾਹਰ ਆਏ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੋਟਾਲਾ ਨੂੰ ਅਦਾਲਤ ਨੇ ਅੱਜ ਮੁੜ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸਦੇ ਨਾਲ ਹੀ 50 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਇਸਦੇ ਨਾਲ ਹੀ ਅਦਾਲਤ ਨੇ ਚੋਟਾਲਾ ਦੀ ਕੁੱਝ ਜਾਇਦਾਦਾਂ ਨੂੰ ਵੀ ਜਬਤ ਕਰਨ ਦੇ ਆਦੇਸ਼ ਦਿੱਤੇ ਹਨ। ਜਦੋਂਕਿ ਇਸਤੋਂ ਪਹਿਲਾਂ ਵੀ ਕਰੋੜਾਂ ਰੁਪਏ ਦੀ ਕੀਮਤ ਦੇ ਚੋਟਾਲਾ ਫ਼ਾਰਮ ਹਾੳੂਸ ਤੇ ਕੁੱਝ ਜਮੀਨ ਨੂੰ ਵੀ ਜਬਤ ਕੀਤਾ ਜਾ ਚੁੱਕਾ ਹੈ। ਉਧਰ ਅਦਾਲਤ ਵਿਚ ਚੋਟਾਲਾ ਦੇ ਵਕੀਲਾਂ ਨੇ ਅਪਣੇ ਮੁਵੱਕਲ ਦੀ ਨਾਸਾਜ਼ ਸਿਹਤ ਤੇ ਉਮਰ ਦਾ ਹਵਾਲਾ ਦਿੰਦਿਆਂ ਘੱਟ ਤੋਂ ਘੱਟ ਸਜ਼ਾ ਸੁਣਾਉਣ ਦੀ ਅਪੀਲ ਕੀਤੀ ਸੀ। ਇਸਦੇ ਲਈ ਇੱਕ ਉਘੇ ਹਸਪਤਾਲ ਵਲੋਂ ਜਾਰੀ ਸਿਹਤ ਸਰਟੀਫਿਕੇਟ ਵੀ ਅਦਾਲਤ ਨੂੰ ਦਿੱਤਾ ਗਿਆ।
Share the post "ਚੋਟਾਲਾ ਮੁੜ ਜਾਣਗੇ ਜੇਲ੍ਹ, ਆਮਦਨ ਤੋਂ ਬਾਅਦ ਜਾਇਦਾਦ ਬਣਾਉਣ ਦੇ ਮਾਮਲੇ ’ਚ ਮਿਲੀ ਚਾਰ ਸਾਲ ਦੀ ਸਜ਼ਾ"