WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਪੰਜਾਬੀ ਗਾਇਕ ਤੇ ਐਕਟਰ ਗਿੱਪੀ ਗਰੇਵਾਲ ਦੇ ਘਰੇ ਚੱਲੀਆਂ ਗੋਲੀਆਂ, ਲਾਰੈਂਸ ਬਿਸ਼ਨੋਈ ਨੇ ਲਈ ਜਿੰਮੇਵਾਰੀ

 

ਨਵੀਂ ਦਿੱਲੀ, 26 ਨਵੰਬਰ: ਪੰਜਾਬੀ ਫਿਲਮਾਂ ਦੇ ਐਕਟਰ ਅਤੇ ਉੱਘੇ ਪੰਜਾਬੀ ਕਲਾਕਾਰ ਗਿੱਪੀ ਗਰੇਵਾਲ ਦੇ ਕਨੇਡਾ ਸਥਿਤ ਘਰ ਵਿੱਚ ਗੋਲੀਆਂ ਚੱਲਣ ਦੀ ਸੂਚਨਾ ਹੈ। ਇਹ ਗੋਲੀਆਂ ਚਲਾਉਣ ਦੀ ਜਿੰਮੇਵਾਰੀ ਗੈਂਗਸਟਰ ਲੌਰੈਂਸ ਬਿਸ਼ਨੋਈ ਨੇ ਸੋਸ਼ਲ ਮੀਡੀਆ ‘ਤੇ ਪਾਈ ਇੱਕ ਪੋਸਟ ਰਾਹੀ ਲਈ ਹੈ। ਇਸ ਪੋਸਟ ਵਿੱਚ ਲੋਰੈਂਸ ਨੇ ਦਾਅਵਾ ਕੀਤਾ ਹੈ ਕਿ ਗਿੱਪੀ ਗਰੇਵਾਲ ਵੱਲੋਂ ਹਿੰਦੀ ਫਿਲਮਾਂ ਕਲਾਕਾਰ ਸਲਮਾਨ ਖਾਨ ਦੀ ਨੇੜਤਾ ਦੇ ਕਰਕੇ ਕਰਵਾਇਆ ਗਿਆ ਹੈ ਕਿਉਂਕਿ ਉਹ ਸਲਮਾਨ ਨੂੰ ਬਾਈ ਬਾਈ ਕਹਿੰਦਾ ਹੈ ਤੇ ਹੁਣ ਆਪਣੇ ਬਾਈ ਨੂੰ ਕਹੇ ਕਿ ਉਹ ਉਸਨੂੰ ਬਚਾ ਕੇ ਦਿਖਾਵੇ। ਇਸ ਪੋਸਟ ਰਾਹੀਂ ਲੋਰੈਂਸ ਨੇ ਸਲਮਾਨ ਖਾਨ ਨੂੰ ਵੀ ਚੁਣੌਤੀ ਦਿੰਦਿਆਂ ਕਿਹਾ ਕਿ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਦਾਊਦ ਵੀ ਉਸਨੂੰ ਬਚਾ ਨਹੀਂ ਸਕੇਗਾ।

ਪੌਣੇ ਦੋ ਸਾਲ ਦੀ ਲੰਮੀ ਜਾਂਚ ਤੋਂ ਬਾਅਦ ਐਸ.ਪੀ ਸੰਘਾ ਮੁਅੱਤਲ

ਦਸਣਾ ਬਣਦਾ ਹੈ ਕਿ ਗਿੱਪੀ ਗਰੇਵਾਲ ਦੇ ਕਨੇਡਾ ਦੇ ਵੈਨਕੂਵਰ ਦੇ ਪੋਸ਼ ਇਲਾਕੇ ਵਾਈਟ ਰੋਕ ਵਿੱਚ ਸਥਿਤ ਗਿੱਪੀ ਗਰੇਵਾਲ ਦੇ ਆਲੀਸ਼ਾਨ ਬੰਗਲੇ ਅੱਗੇ ਬੀਤੇ ਕੱਲ ਕੁਝ ਨੌਜਵਾਨ ਵੱਲੋਂ ਗੋਲੀਆਂ ਚਲਾਈਆਂ ਗਈਆਂ ਜੋ ਕਿ ਉਸਦੀ ਘਰ ਦੇ ਅੱਗੇ ਖੜੀ ਲੈਂਬਰਗਿਨੀ ਕਾਰ ਵਿੱਚ ਲੱਗੀਆਂ ਹਨ। ਹਾਲਾਂਕਿ ਉਸ ਸਮੇਂ ਘਰ ਵਿੱਚ ਗਿੱਪੀ ਗਰੇਵਾਲ ਮੌਜੂਦ ਨਹੀਂ ਦੱਸਿਆ ਜਾ ਰਿਹਾ ਸੀ ਪਰੰਤੂ ਉਸਦਾ ਪਰਿਵਾਰ ਘਰ ਵਿੱਚ ਹੀ ਹਾਜ਼ਰ ਸੀ। ਜਿਸ ਤੋਂ ਬਾਅਦ ਪਰਿਵਾਰ ਵਿੱਚ ਦਹਿਸ਼ਤ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਇਸ ਘਟਨਾ ਨੂੰ ਪੰਜਾਬੀ ਮਿਊਜਿਕ ਇੰਡਸਟਰੀ ਦੇ ਨਾਲ ਨਾਲ ਹਿੰਦੀ ਸਿਨੇਮਾ ਜਗਤ ਵਿੱਚ ਵੀ ਗਹੁ ਨਾਲ ਸੁਣਿਆ ਅਤੇ ਪੜਿਆ ਜਾ ਰਿਹਾ ਹੈ।

ਕਰ ਲਓ ਘਿਓ ਨੂੰ ਭਾਂਡਾ: ਪਟਵਾਰੀ ਦੇ ਨਾਲ ਉਸਦੇ ਪ੍ਰਵਾਰਕ ਮੈਂਬਰਾਂ ਵਿਰੁਧ 35 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਕੇਸ ਦਰਜ਼

ਗੌਰਤਲਬ ਹੈ ਕਿ ਉੱਘੇ ਪੰਜਾਬੀ ਗਾਇਕ ਸਿੱਧੂਮੂਸੇ ਵਾਲਾ ਦੇ ਕਤਲ ਕਾਂਡ ਦੇ ਮੁੱਖ ਮਾਸਟਰ ਮਾਇੰਡ ਮੰਨੇ ਜਾਂਦੇ ਲੋਰੈਂਸ ਬਿਸ਼ਨੋਈ ਵੱਲੋਂ ਪਹਿਲਾਂ ਵੀ ਕਈ ਵਾਰ ਫਿਲਮ ਹਿੰਦੀ ਫਿਲਮ ਹੀਰੋ ਸਲਮਾਨ ਖਾਨ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਪੁਲਿਸ ਵੱਲੋਂ ਕੁਝ ਨੌਜਵਾਨਾਂ ਨੂੰ ਉਸਦੀ ਰੈਕੀ ਕਰਨ ਦੇ ਦੋਸ਼ਾਂ ਹੇਠਾਂ ਗਿਰਫਤਾਰ ਵੀ ਕੀਤਾ ਜਾ ਚੁੱਕਾ ਹੈ। ਜਿਸ ਦੇ ਚਲਦੇ ਕੁਝ ਸਮਾਂ ਪਹਿਲਾਂ ਸਰਕਾਰ ਵੱਲੋਂ ਉਸ ਨੂੰ ਉੱਚ ਸੁਰੱਖਿਆ ਮੁਹਈਆ ਕਰਵਾਈ ਗਈ ਹੈ। ਲੋਰੈਂਸ ਬਿਸ਼ਨੋਈ ਵੱਲੋਂ ਸੋਸ਼ਲ ਮੀਡੀਆ ਤੇ ਪਾਈ ਆਪਣੀ ਪੋਸਟ ਵਿੱਚ ਦਾਅਵਾ ਕੀਤਾ ਹੈ ਕਿ ਇਹ ਤਾਂ ਇੱਕ ਸਿਰਫ ਟਰੇਲਰ ਹੈ ਅਤੇ ਇਸ ਤੋਂ ਬਾਅਦ ਪੂਰੀ ਫਿਲਮ ਰਿਲੀਜ਼ ਹੋਣੀ ਬਾਕੀ ਹੈ।

ਨਿਗਮ ਚੋਣਾਂ: ਭਾਜਪਾ ਨੇ 7 ਦਸੰਬਰ ਤੱਕ ਉਮੀਦਵਾਰਾਂ ਤੋਂ ਮੰਗੀਆਂ ਅਰਜ਼ੀਆਂ

ਧਮਕੀ ਦਿੰਦਿਆਂ ਬਿਸ਼ਨੋਈ ਨੇ ਕਿਹਾ ਹੈ ਕਿ ਉਹ ਜਿੱਥੇ ਮਰਜ਼ੀ ਭੱਜ ਲਵੇ ਤੇ ਮੌਤ ਨੂੰ ਕਿਸੇ ਵੀਜੇ ਦੀ ਲੋੜ ਨਹੀਂ ਹੁੰਦੀ ਹੈ। ਇਸ ਤੋਂ ਇਲਾਵਾ ਗਿੱਪੀ ਗਰੇਵਾਲ ਵੱਲੋਂ ਸਿੱਧੂ ਮੂਸੇ ਵਾਲਾ ਦੀ ਮੌਤ ਤੇ ਪ੍ਰਗਟਾਏ ਦੁੱਖ ‘ਤੇ ਵੀ ਤੰਜ ਕਸਦਿਆਂ ਲੋਰੈਂਸ ਨੇ ਕਿਹਾ ਕਿ ਉਸ ਨੂੰ ਵੀ ਪਤਾ ਸੀ ਕਿ ਸਿੱਧੂ ਮੂਸੇ ਵਾਲਾ ਕਿੰਨਾ ਹੰਕਾਰਿਆ ਹੋਇਆ ਸੀ ਅਤੇ ਉਸਦੇ ਕਿਸ ਤਰਾਂ ਕਿੰਨਾ ਕ੍ਰਿਮੀਨਲ ਬੰਦਿਆਂ ਦੇ ਨਾਲ ਸਬੰਧ ਹਨ। ਜਿਸ ਦੇ ਚਲਦੇ ਉਸਨੇ ਉਸਦੀ ਮੌਤ ਤੋਂ ਬਾਅਦ ਕਾਫੀ ਓਵਰਰੂਕੇਟ ਕੀਤਾ ਹੈ। ਗਿੱਪੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਸਨੇ ਜਿਹੜੇ ਦੇਸ਼ ਭੱਜਣਾ ਹੈ ਭੱਜ ਲਵੇ, ਕਿਉਂਕਿ ਹੁਣ ਉਹ ਸਾਡੇ ਟਾਰਗੇਟ ‘ਤੇ ਆ ਗਿਆ ਹੈ ਅਤੇ ਮੌਤ ਨੂੰ ਕਿਸੇ ਵੀ ਵੀਜੇ ਦੀ ਲੋੜ ਨਹੀਂ ਹੁੰਦੀ।

 

Related posts

ਆਪ ਨੇ ਗੁਜਰਾਤ ਵਿੱਚ ਲੋਕ ਸਭਾ ਚੋਣਾਂ ਲਈ ‘‘ਗੁਜਰਾਤ ਵਿੱਚ ਵੀ ਕੇਜਰੀਵਾਲ ’’ ਮੁਹਿੰਮ ਦੀ ਕੀਤੀ ਸ਼ੁਰੂਆਤ

punjabusernewssite

ਮੁੱਖ ਮੰਤਰੀ ਵੱਲੋਂ ਭਾਰਤ ਦੇ ਉਪ ਰਾਸ਼ਟਰਪਤੀ ਨਾਲ ਸ਼ਿਸ਼ਟਾਚਾਰ ਮਿਲਣੀ

punjabusernewssite

ਦ੍ਰੋਪਤੀ ਮੁਰਮੂ ਚੁਣੀ ਗਈ ਦੇਸ ਦੀ 15ਵੀਂ ਰਾਸ਼ਟਰਪਤੀ

punjabusernewssite