ਚੌਥਾ ਗੱਤਕਾ ਕੱਪ ਫਾਇਟ ਮੁਕਾਬਲੇ ’ਚ ਪਰਵਿੰਦਰ ਸਿੰਘ ਨੇ ਜਿੱਤਿਆਂ ਯਾਮਹਾ ਮੋਟਰਸਾਈਕਲ

0
15

ਪਿੰਡ ਵਾਸੀਆ ਨੇ ਸ. ਹਰੀ ਸਿੰਘ ਨਲੂਆ ਗੱਤਕਾ ਅਖਾੜਾ ਦੇ ਬੱਚਿਆ ਦਾ ਕੀਤਾ ਸਨਮਾਨ
ਸੁਖਜਿੰਦਰ ਮਾਨ
ਬਠਿੰਡਾ, 15 ਅਪੈਰਲ: ਖ਼ਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਬਾਬਾ ਫ਼ਤਿਹ ਸਿੰਘ ਗੱਤਕਾ ਅਖਾੜਾ ਬੁੱਢਾ ਦਲ ਵੱਲੋਂ ਮਨੁੱਖਤਾ ਦੀ ਸੇਵਾ ਸਭ ਤੋ ਵੱਡੀ ਸੇਵਾ ਸੰਸਥਾ ਦੇ ਸਹਿਯੋਗ ਨਾਲ ਪਿੰਡ ਹਸਨਪੁਰ ਜ਼ਿਲਾ ਲੁਧਿਆਣਾ ਵਿਖੇ ਕਰਵਾਏ ਚੌਥਾ ਗੱਤਕਾ ਕੱਪ ਵਿਚ ਫਾਇਟ ਮੁਕਾਬਲੇ ’ਚ ਜੇਤੂ ਸ. ਹਰੀ ਸਿੰਘ ਨਲੂਆ ਗਤਕਾ ਅਖਾੜਾ ਨੇ ਪਹਿਲਾ ਸਥਾਨ ਹਾਸਲ ਕਰਦੇ ਹੋਏ ਯਾਮਹਾ ਮੋਟਰਸਾਈਕਲ ਜਿੱਤ ਕੇ ਪਿੰਡ ਭੱੁਚੋ ਖ਼ੁਰਦ ਦਾ ਨਾਮ ਰੌਸ਼ਨ ਕੀਤਾ ਗਿਆ। ਇਸ ਮੌਕੇ ਜਸਕਰਨ ਸਿੰਘ ਖ਼ਾਲਸਾ ਮੁੱਖ ਸੇਵਾਦਾਰ ਸ. ਹਰੀ ਸਿੰਘ ਨਲੂਆ ਗੱਤਕਾ ਅਖਾੜਾ ਪਿੰਡ ਭੱੁਚੋ ਖ਼ੁਰਦ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿੰਡ ਹਸਨਪੁਰ ਜ਼ਿਲਾ ਲੁਧਿਆਣਾ ਵਿਖੇ ਕਰਵਾਏ ਚੌਥਾ ਗੱਤਕਾ ਕੱਪ ਕਰਵਾਇਆ ਗਿਆ, ਇਸ ਦੌਰਾਨ ਫਾਇਟ ਮੁਕਾਬਲੇ ਵਿਚ ਪੰਜਾਬ ਤੋ ਇਲਾਵਾ ਦਿੱਲੀ ਅਤੇ ਹਿਮਾਚਲ ਪ੍ਰਦੇਸ ਦੇ ਫਾਇਟਰਾਂ ਨੇ ਭਾਗ ਲਿਆ, ਜਿਸ ਵਿਚ ਸ.ਹਰੀ ਸਿੰਘ ਨਲੂਆ ਗੱਤਕਾ ਅਖਾੜਾ ਭੁੱਚੋ ਖ਼ੁਰਦ ਦੇ ਫਾਈਟਰ ਪਰਵਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਿਲ ਕਰਕੇ ਯਾਮਹਾ ਮੋਟਰ ਸਾਈਕਲ ਜਿੱਤ ਕੇ ਪਿੰਡ ਅਤੇ ਅਖਾੜੇ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਪਿੰਡ ਪਹੁੰਚਣ ਤੇ ਗੁਰਦੁਆਰਾ ਗੁਰੂਸਰ ਬੇਰੀਆਂ ਅਤੇ ਭੁੱਚੋ ਯੁਨਾਈਟਡ ਵੈੱਲਫੇਅਰ ਸੋਸਾਇਟੀ ਭੁੱਚੋ ਖ਼ੁਰਦ ਵਲੋਂ ਸਨਮਾਨਿਤ ਕੀਤਾ ਗਿਆ। ਭਾਈ ਜਸਕਰਨ ਸਿੰਘ ਖ਼ਾਲਸਾ ਨੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਗੱਤਕੇ ਨਾਲ ਜੁੜਨ ਲਈ ਕਿਹਾ ਗਿਆ। ਇਸ ਮੌਕੇ ਹਰਜੀਤ ਸਿੰਘ ਪ੍ਰਧਾਨ ਜ਼ਿਲਾ ਗੱਤਕਾ ਐਸੋਸੀਏਸ਼ਨ ਬਠਿੰਡਾ,ਗਤਕਾ ਕੋਚ ਗੁਰਪਿਆਰ ਸਿੰਘ ਜੱਜ,ਮਨਜੀਤ ਸਿੰਘ,ਗੁਰਜੰਟ ਸਿੰਘ ਨਿਹਾਲਾ,ਬਾਬਾ ਨਛੱਤਰ ਸਿੰਘ,ਬਾਬਾ ਭਗਵਾਨ ਸਿੰਘ,ਜਸਵੀਰ ਸਿੰਘ,ਗੁਰਜੀਤ ਸਿੰਘ ,ਇੰਦਰਜੀਤ ਸਿੰਘ,ਛਿੰਦਾ ਸਿੰਘ ਭੂੰਦੜ,ਸੁਖਪਾਲ ਸਿੰਘ,ਨਛੱਤਰ ਸਿੰਘ,ਗੁਰਮੇਲ ਸਿੰਘ,ਗਤਕਾ ਕਲਾਸ ਦੇ ਬੱਚੇ ਅਤੇ ਉਨਾਂ ਦੇ ਮਾਪੇ ਮੌਜੂਦ ਸਨ, ਸਮਾਪਤੀ ਤੇ ਛੋਟੇ ਬੱਚਿਆਂ ਵਲੋਂ ਗੱਤਕੇ ਦੇ ਜੌਹਰ ਵਿਖਾਏ ਗਏ।

LEAVE A REPLY

Please enter your comment!
Please enter your name here