ਸੁਖਜਿੰਦਰ ਮਾਨ
ਬਠਿੰਡਾ, 6 ਜੂਨ: ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ ਤੇ ਕਿਰਤੀ ਕਿਸਾਨ ਯੂਨੀਅਨ, ਡੈਮੋਕ੍ਰੇਟਿਕ ਟੀਚਰਜ਼ ਫਰੰਟ ,ਡੀ.ਐਮ.ਐਫ.ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਬਠਿੰਡਾ ਵਿਖੇ ਪਹਿਲਵਾਨ ਕੁੜੀਆਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਰਥੀ ਫੂਕੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਹਨੀ, ਡੀ.ਟੀ.ਐੱਫ ਦੇ ਜਿਲ੍ਹਾ ਪ੍ਰਧਾਨ ਜਗਪਾਲ ਬੰਗੀ ਅਤੇ ਪੀ. ਐੱਸ.ਯੂ ਦੇ ਜਿਲ੍ਹਾ ਆਗੂ ਰਜਿੰਦਰ ਸਿੰਘ ਨੇ ਕਿਹਾ ਕਿ ਕਿ ਬੇਟੀ ਪੜ੍ਹਾਓ ਬੇਟੀ ਬਚਾਓ ਦਾ ਨਾਅਰਾ ਦੇਣ ਵਾਲੀ ਬੀ.ਜੇ.ਪੀ ਲਗਾਤਾਰ ਦੇਸ਼ ਦੀਆਂ ਧੀਆਂ ਭੈਣਾਂ ਅਤੇ ਔਰਤਾਂ ਦੇ ਮਾਨ ਸਤਿਕਾਰ ’ਤੇ ਹਮਲੇ ਕਰ ਰਹੀ ਹੈ।ਪਿਛਲੇ ਦਿਨੀਂ ਦੇਸ਼ ਦੀਆਂ ਧੀਆਂ ਜਿਨ੍ਹਾਂ ਨੇ ਪਹਿਲਵਾਨੀ ਦੇ ਚ ਖੇਤਰ ਵਿਚ ਪੂਰੀ ਦੁਨੀਆ ਚ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਬ੍ਰਿਜ ਭੂਸ਼ਣ ਸ਼ਰਨ ਵਰਗਿਆਂ ਨੂੰ ਜੇਲ੍ਹਾਂ ਵਿਚ ਸੁੱਟਣ ਦੀ ਬਜਾਏ ਸਾਰੀ ਕੇਂਦਰ ਸਰਕਾਰ ਉਸ ਨੂੰ ਬਚਾਉਣ ’ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਸਿਤਮ ਦੀ ਗੱਲ ਹੈ ਕਿ ਮਹਿਲਾ ਪਹਿਲਵਾਨਾਂ ਦੀ ਸ਼ਿਕਾਇਤ ਉਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਐੱਫ.ਆਈ.ਆਰ ਵੀ ਦੇਸ਼ ਦੀ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਦਰਜ ਕੀਤੀ ਗਈ ਅਤੇ ਅਜੇ ਤੱਕ ਦੋਸ਼ੀ ਨੂੰ ਗ੍ਰਿਫ਼ਤਾਰ ਵੀ ਨਹੀਂ ਕੀਤਾ ਗਿਆ ਸਗੋਂ ਪਾਰਲੀਮੈਂਟ ਦੇ ਉਦਘਟਨੀ ਸਮਾਰੋਹ ਵਾਲੇ ਦਿਨ ਪਾਰਲੀਮੈਂਟ ਵੱਲ ਜਾਂਦੇ ਭਲਵਾਨਾ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਆਗੂਆਂ ਨੇ ਮੰਗ ਕੀਤੀ ਹੈ ਕਿ ਦੋਸ਼ੀ ਬ੍ਰਿਜ ਭੂਸ਼ਣ ਸ਼ਰਨ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ, ਮਹਿਲਾ ਪਹਿਲਵਾਨ ਧੀਆਂ ਨੂੰ ਇਨਸਾਫ਼ ਦਿੱਤਾ ਜਾਵੇ ਤੇ ਸੁਰੱਖਿਆ ਮੁਹੱਈਆ ਕਰਵਾਈ ਜਾਵੇ।ਇਸ ਮੌਕੇ ਡੀ.ਟੀ.ਐੱਫ ਦੇ ਬੂਟਾ ਰੋਮਾਣਾ, ਬੇਅੰਤ ਫੂਲੇਵਾਲ, ਡੇਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸਿਕੰਦਰ ਧਾਲੀਵਾਲ, ਉਮੇਦ ਬਿਸਤ, ਜ਼ਮਹੂਰੀ ਅਧਿਕਾਰ ਸਭਾ ਦੇ ਪ੍ਰਿੰਸੀਪਲ ਰਣਜੀਤ ਸਿੰਘ, ਪੀ.ਐਸ.ਯੂ ਦੇ ਸ਼ਿੰਦਰ ਬੰਗੀ, ਸੋਨੀ ਬੰਗੀ, ਬੀ ਕੇ ਯੂ ਡਕੌਂਦਾ ਦੇ ਤਰਸੇਮ ਸਿੰਘ ਅਤੇ ਪੁਲਿਸ ਪੈਨਸ਼ਨਰ ਐਸੋਸੀਏਸ਼ਨ ਦੇ ਸਾਥੀ ਸ਼ਾਮਿਲ ਸਨ।
ਜਥੇਬੰਦੀਆਂ ਨੇ ਮਿਲਕੇ ਪਹਿਲਵਾਨਾਂ ਦੇ ਹੱਕ ਵਿੱਚ ਕੀਤਾ ਪ੍ਰਦਰਸਨ
14 Views