ਫ਼ੂਲ ਕਚਿਹਰੀ ’ਚ ਬੂਟੇ ਲਗਾ ਕੇ ਮਨਾਇਆ ਵਿਸ਼ਵ ਵਾਤਾਵਰਣ ਦਿਵਸ

Date:

spot_img

ਸੁਖਜਿੰਦਰ ਮਾਨ
ਬਠਿੰਡਾ, 6 ਜੂਨ: ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੀ.ਜੇ.ਐਮ-ਕਮ-ਸਕੱਤਰ ਸ੍ਰੀ ਸੁਰੇਸ਼ ਕੁਮਾਰ ਗੋਇਲ ਨੇ ਸਬ ਡਵੀਜ਼ਨਲ ਕਚਿਹਰੀ ਕੰਪਲੈਕਸ ਫੂਲ ਚ ਬਾਰ ਐਸੋਸੀਏਸ਼ਨ ਵਿਖੇ ਵਾਤਵਰਨ ਦੀ ਸ਼ੁਧਤਾ ਨੂੰ ਬਰਕਰਾਰ ਰੱਖਣ ਦੇ ਮੱਦੇਨਜ਼ਰ ਬੂਟੇ ਲਗਾਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸਾਂਭ-ਸੰਭਾਲ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ, ਹਰ ਇੱਕ ਵਿਅਕਤੀ ਨੂੰ ਪੌਦੇ ਲਗਾਉਣ ਤੋਂ ਇਲਾਵਾ ਉਨ੍ਹਾਂ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਬਾਰ ਐਸੋਸੀਏਸ਼ਨ, ਫੂਲ ਦੇ ਨੁਮਾਇੰਦਿਆਂ ਨਾਲ ਮੋਟਰ ਐਕਸੀਡੈਂਟ ਕੇਸਾਂ, ਜ਼ਮੀਨਾਂ ਅਧਿਗ੍ਰਹਿਣ ਕਰਨ ਤੇ ਵਿਆਹ ਨਾਲ ਸਬੰਧਿਤ ਝਗੜ੍ਹਿਆਂ ਸਬੰਧੀ 15 ਜੁਲਾਈ 2023 ਨੂੰ ਲੱਗਣ ਵਾਲੀ ਲੋਕ ਅਦਾਲਤ ਤੇ ਇਸ ਤੋ ਇਲਾਵਾ 09 ਸਤੰਬਰ 2023 ਨੂੰ ਲੱਗ ਰਹੀ ਕੌਮੀ ਲੋਕ ਅਦਾਲਤ ਵਿੱਚ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕਰਵਾਉਣ ਦੀ ਅਪੀਲ ਵੀ ਕੀਤੀ।ਇਸ ਮੌਕੇ ਸਿਵਲ ਜੱਜ (ਜੂਨੀਅਰ ਡਵੀਜ਼ਨ) ਫੂਲ ਸ੍ਰੀਮਤੀ ਜੈਸਮੀਨ, ਬਾਰ ਪ੍ਰਧਾਨ ਫੂਲ ਸ੍ਰੀ ਰਿਤੇਸ਼ ਸਿੰਗਲਾ, ਸ੍ਰੀ ਅਮਨਦੀਪ ਸਿੰਘ ਤਲਵਾਰ, ਖਜ਼ਾਨਚੀ, ਸ੍ਰੀਮਤੀ ਪੁਸ਼ਪਾ ਪੂਨੀਆ, ਪੈਨਲ ਵਕੀਲ, ਸ੍ਰੀਮਤੀ ਰਾਜਵਿੰਦਰ ਕੌਰ, ਪੈਨਲ ਵਕੀਲ ਅਤੇ ਮਿਸ ਹਰਪ੍ਰੀਤ ਕੌਰ ਭਾਈਰੂਪਾ ਵੀ ਮੌਜੂਦ ਸਨ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Amritsar ‘ਚ ਦੋ ਏ.ਕੇ.-47 ਰਾਈਫਲਾਂ ਅਤੇ 50 ਜ਼ਿੰਦਾ ਕਾਰਤੂਸਾਂ ਸਮੇਤ ਤਿੰਨ ਕਾਬੂ

👉ਗ੍ਰਿਫ਼ਤਾਰ ਮੁਲਜ਼ਮ ਵਿਦੇਸ਼ ਅਧਾਰਤ ਹਥਿਆਰ ਤਸਕਰ ਦੇ ਸੰਪਰਕ 'ਚ...

ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਘਣਸ਼ਿਆਮ ਥੋਰੀ ਨੇ ਬਠਿੰਡਾ ਵਿਖੇ ਮਕੈਨੀਕਲ ਸਵੀਪਿੰਗ ਪ੍ਰੋਜੈਕਟ ਦਾ ਲਿਆ ਜਾਇਜ਼ਾ

👉ਸ਼ਹਿਰ ਦੀ ਸਫ਼ਾਈ ਲਈ ਹਦਾਇਤਾਂ ਜਾਰੀ Bathinda News:ਪੰਜਾਬ ਸਰਕਾਰ ਦੇ...

के. मकरंद पांडुरंग बने चरखी दादरी जिले के प्रभारी अधिकारी

25 करोड़ या इससे अधिक लागत की परियोजनाओं की...

दिल्ली-एनसीआर में आबोहवा की गुणवत्ता सुधार को लेकर हरियाणा सरकार के ठोस प्रयास

👉मुख्य सचिव ने की यमुना एक्शन प्लान और दिल्ली-एनसीआर...