ਜੱਗੋ ਤੇਰਵੀਂ: ਐਸਐਸਪੀ ਦੇ ਨਾਂ ’ਤੇ ਰਿਸਵਤ ਮੰਗਦਾ ਅਖੌਤੀ ਐਂਟੀ ਕੁਰੱਪਸ਼ਨ ਫ਼ਾਉਂਡੇਸ਼ਨ ਦਾ ਸਕੱਤਰ ਗ੍ਰਿਫਤਾਰ

0
27

ਸੁਖਜਿੰਦਰ ਮਾਨ
ਬਠਿੰਡਾ, 4 ਅਗਸਤ : ਬਠਿੰਡਾ ਦੀ ਕੋਤਵਾਲੀ ਪੁਲਿਸ ਨੇ ਸਥਾਨਕ ਸ਼ਹਿਰ ਵਿਚ ਰਹਿਣ ਵਾਲੇ ਇੱਕ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਸਦੇ ਵਲੋਂ ਲੋਕਾਂ ਕੋਲੋਂ ਪੁਲਿਸ ਅਧਿਕਾਰੀਆਂ ਦੇ ਨਾਂ ’ਤੇ ਰਿਸਵਤ ਮੰਗੀ ਜਾ ਰਹੀ ਸੀ। ਵੱਡੀ ਗੱਲ ਇਹ ਵੀ ਹੈ ਕਿ ਕਥਿਤ ਦੋਸ਼ੀ, ਜਿਸਦੀ ਪਹਿਚਾਣ ਬਲਵਿੰਦਰ ਸਿੰਘ ਸੋਢੀ ਵਾਸੀ ਕੋਟਭਾਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਤੌਰ ‘ਤੇ ਹੋਈ ਹੈ, ਖੁਦ ਇੱਕ ਭ੍ਰਿਸਟਾਚਾਰ ਵਿਰੋਧੀ ਸੰਸਥਾ ਦਾ ਸਕੱਤਰ ਬਣਿਆ ਹੋਇਆ ਸੀ।

ਪ੍ਰਾਈਵੇਟ ਹਸਪਤਾਲਾਂ ਦੇ ਸਾਹਮਣੇ ਬਣੀਆਂ ਪਾਰਕਿੰਗਾਂ ਦੀ ਦੂਜੇ ਦਿਨ ਵੀ ਨਗਰ ਨਿਗਮ ਵਲੋਂ ਮਿਣਤੀ ਜਾਰੀ

ਪੁਲਿਸ ਅਧਿਕਾਰੀਆਂ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਕਥਿਤ ਦੋਸ਼ੀ ਪਹਿਲਾਂ ਲੋਕਾਂ ਨੂੰ ਝੂਠੇ ਕੇਸਾਂ ਵਿਚ ਉਲਝਾ ਦਿੰਦਾ ਸੀ ਤੇ ਬਾਅਦ ਵਿਚ ਉਨ੍ਹਾਂ ਦਾ ਖੜ੍ਹਾ ਛੱਡਣ ਲਈ ਪੁਲਿਸ ਅਧਿਕਾਰੀਆਂ ਦੇ ਨਾਂ ’ਤੇ ਪੈਸੇ ਮੰਗਦਾ ਸੀ । ਸੂਤਰਾਂ ਅਨੁਸਾਰ ਤਾਜ਼ਾ ਮਾਮਲੇ ਵਿਚ ਉਸ ਵਲੋਂ ਸਿਕਾਇਤਕਰਤਾ ਕੋਲੋਂ ਐਸਐਸਪੀ ਤੇ ਐਸਪੀ ਦੇ ਨਾਂ ‘ਤੇ ਪੈਸੇ ਮੰਗੇ ਗਏ ਸਨ। ਸੂਚਨਾ ਮੁਤਾਬਕ ਸਿਕਾਇਤਕਰਤਾ ਨੇ ਉਸ ਕੋਲ ਦਾਅਵਾ ਕੀਤਾ ਕਿ ਉਕਤ ਪੁਲਿਸ ਅਧਿਕਾਰੀ ਪੈਸੇ ਨਹੀਂ ਲੈਂਦੇ ਹਨ ਤਾਂ ਕਥਿਤ ਦੋਸ਼ੀ ਨੇ ਕਿਹਾ ਕਿ ਜੇਕਰ ਪੈਸੇ ਨਹੀਂ ਲੈਂਦੇ ਤਾਂ ਕੜਾ ਅਤੇ ਚੈਨੀ ਬਣਾ ਦੇਵਾਂਗੇ।

ਨਗਰ ਕੌਂਸਲ ਮੌੜ ਦੀ ਪ੍ਰਧਾਨਗੀ ’ਤੇ ‘ਆਪ ਦਾ ਕਬਜਾ’ ਠੇਕੇਦਾਰ ਕਰਨੈਲ ਸਿੰਘ ਬਣੇ ਪ੍ਰਧਾਨ

ਸਿਕਾਇਤ ਕਰਤਾ ਨੇ ਇਸ ਗੱਲਬਾਤ ਨੂੰ ਫ਼ੋਨ ਵਿਚ ਰਿਕਾਰਡ ਕਰ ਲਿਆ ਤੇ ਇਸਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਦੇ ਦਿੱਤੀ। ਜਿਸਤੋਂ ਬਾਅਦ ਜਾਂਚ ਕੀਤੀ ਤਾਂ ਸਚਾਈ ਸਾਹਮਣੇ ਆਈ। ਜਿਕਰਯੋਗ ਹੈ ਕਿ ਬਲਵਿੰਦਰ ਸਿੰਘ ਸੋਢੀ ਆਪਣੇ ਆਪ ਨੂੰ ਐਂਟੀ ਕਰੱਪਸ਼ਨ ਫਾਊਡੇਸ਼ਨ ਆਫ ਵਰਲਡ ਇੰਡੀਆ ਦਾ ਸੈਕਟਰੀ ਦੱਸਕੇ ਆਮ ਲੋਕਾਂ ਪਾਸੋਂ ਸੀਨੀਅਰ ਅਫਸਰਾਂ ਦੇ ਨਾਮ ਪਰ ਰਿਸਵਤ ਹਾਸਲ ਕਰਦਾ ਸੀ। ਇਹ ਵੀ ਪਤਾ ਚੱਲਿਆ ਹੈ ਕਿ ਕਥਿਤ ਦੋਸ਼ੀ ਨੇ ਕੁੱਝ ਦਿਨ ਪਹਿਲਾਂ ਹੀ ਥਾਣਾ ਮੋੜ ਵਿਚ ਇੱਕ ਵਿਅਕਤੀ ਵਿਰੁਧ ਪਰਚਾ ਦਰਜ਼ ਕਰਵਾਇਆ ਹੈ, ਜਿਸਦੀ ਪੁਲਿਸ ਅਧਿਕਾਰੀਆਂ ਵਲੋਂ ਹੁਣ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here