ਬਠਿੰਡਾ, 14 ਸਤੰਬਰ: ਖੇਤੀਬਾੜੀ ਵਿਭਾਗ ਵਲੋਂ ਪਿੰਡਾਂ ਵਿੱਚ ਝੋਨੇ ਦੀ ਪਰਾਲੀ ਦੀ ਸੰਭਾਲ ਸਬੰਧੀ ਅਤੇ ਨਰਮੇ ਦੀ ਫ਼ਸਲ ਉਤੇ ਗੁਲਾਬੀ ਸੁੰਡੀ ਦੀ ਰੋਕਥਾਮ ਵਾਸਤੇ ਕਿਸਾਨ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ ਖੇਤੀਬਾੜੀ ਅਫ਼ਸਰ ਬਠਿੰਡਾ ਡਾ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਜੀਦਾ ਵਿਖੇ ਕੈਂਪ ਲਗਾਇਆ ਗਿਆ ਜਿਸ ਵਿੱਚ ਨਾਇਬ ਤਹਿਸੀਲਦਾਰ ਗੋਨਿਆਨਾ ਮੈਡਮ ਗੁਰਵਿੰਦਰ ਕੌਰ ਵੱਲੋਂ ਵਿਸ਼ੇਸ਼ ਤੌਰ ਤੇ ਸ਼ੁਮੂਲੀਅਤ ਕੀਤੀ ਗਈ।
ਬਠਿੰਡਾ ਪੁਲਿਸ ਨੇ ਮ੍ਰਿਤਕ ਬਜੁਰਗਾਂ ਦੇ ਨਾਂ ’ਤੇ ਬੈਂਕਾਂ ਵਿਚੋਂ ਪੈਸੇ ਕਢਵਾਉਣ ਵਾਲੇ ਗਿਰੋਹ ਨੂੰ ਕੀਤਾ ਕਾਬੂ
ਕੈਪ ਵਿੱਚ ਡਾ ਬਲਜਿੰਦਰ ਸਿੰਘ ਨੇ ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ਸਬੰਧੀ ਸਰਫੇਸ ਸੀਡਰ, ਸੁਪਰ ਸੀਡਰ ਅਤੇ ਹੈਪੀ ਸੀਡਰ ਮਸ਼ੀਨਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ, ਜਿਨ੍ਹਾਂ ਦੀ ਵਰਤੋਂ ਕਰਕੇ ਪਰਾਲੀ ਨੂੰ ਜ਼ਮੀਨ ਵਿੱਚ ਮਿਲਾ ਕੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।ਇਸ ਦੌਰਾਨ ਏ.ਡੀ.ਓ ਡਾ ਸਰਬਜੀਤ ਸਿੰਘ ਨੇ ਪਰਾਲੀ ਦੀ ਸੰਭਾਲ ਸਬੰਧੀ ਬੇਲਰਾਂ ਦੀ ਵਰਤੋਂ ਕਰਕੇ ਗੱਠਾ ਬਣਾ ਕੇ ਬਿਨਾਂ ਪਰਾਲੀ ਸਾੜੇ ਖੇਤ ਖਾਲੀ ਕਰਨ ਬਾਰੇ ਜਾਣਕਾਰੀ ਦਿਤੀ। ਏ.ਡੀ.ਓ ਡਾ ਅਮਨਦੀਪ ਕੌਰ ਨੇ ਨਰਮੇ ਦੀ ਫ਼ਸਲ ਵਿੱਚ ਚਿੱਟੀ ਮੱਖੀ, ਹਰੇ ਤੇਲੇ ਅਤੇ ਗੁਲਾਬੀ ਸੁੰਡੀ ਦੇ ਹਮਲੇ ਦੀਆਂ ਨਿਸ਼ਾਨੀਆਂ ਅਤੇ ਰੋਕਥਾਮ ਸਬੰਧੀ ਵਿਸਥਾਰ ਨਾਲ ਦੱਸਿਆ।
ਬਾਇਓਮਾਸ ਦੀ ਵਰਤੋਂ ’ਤੇ ਇੱਕ ਰੋਜ਼ਾ ਸਿਖਲਾਈ ਅਤੇ ਜਾਗਰੂਕਤਾ ਕੈਂਪ ਆਯੋਜਿਤ
ਏ. ਡੀ. ਓ ਡਾ. ਜਸਵਿੰਦਰ ਕੁਮਾਰ ਨੇ ਝੋਨੇ ਅਤੇ ਬਾਸਮਤੀ ਫ਼ਸਲ ਦੀਆਂ ਬਿਮਾਰੀਆਂ ਅਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਅੰਤ ਵਿੱਚ ਨਾਇਬ ਤਹਿਸੀਲਦਾਰ ਗੋਨਿਆਨਾ ਮੈਡਮ ਗੁਰਵਿੰਦਰ ਕੌਰ ਵੱਲੋਂ ਸਾਰੇ ਕਿਸਾਨਾਂ ਨੂੰ ਸਹਿਜੋਗ ਦੇਣ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ। ਕੈਪ ਵਿੱਚ ਐਚ. ਡੀ. ਓ ਡਾ ਰੀਨਾ ਰਾਣੀ, ਪੰਚਾਇਤ ਸਕੱਤਰ ਰੇਸ਼ਮ ਸਿੰਘ, ਮੈਨੇਜਰ ਪਰਾਲੀ ਪਲਾਂਟ ਸ੍ਰੀ ਜਸਵੀਰ ਸਿੰਘ ਅਤੇ ਪਿੰਡ ਦੀ ਪੰਚਾਇਤ, ਨੰਬਰਦਾਰ, ਕਿਸਾਨ ਯੂਨੀਅਨ ਅਤੇ ਸਾਰੇ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ।