ਕੇਂਦਰ ਵਲੋਂ ਮ੍ਰਿਤਕ ਬਜੁਰਗਾਂ ਨੂੰ ਵਿਤੀ ਸਹਾਇਤਾ ਦਿਵਾਉਣ ਦੇ ਨਾਂ ‘ਤੇ ਪਾਸਬੁੱਕ ਤੇ ਆਧਾਰ ਕਾਰਡ ਕਰਦੇ ਸਨ ਇਕੱਠੇ
ਦੋ ਨੌਜਵਾਨ ਤੇ ਇੱਕ ਔਰਤ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਦਰਜ਼ਨਾਂ ਥਾਵਾਂ ‘ਤੇ ਮ੍ਰਿਤਕ ਦੇ ਖਾਤਿਆਂ ਵਿਚੋਂ ਕਢਵਾ ਚੁੱਕੇ ਸਨ ਪੈਸੇ
ਸੁਖਜਿੰਦਰ ਮਾਨ
ਬਠਿੰਡਾ, 14 ਸਤੰਬਰ: ਜਿਉਂਦੇ ਵਿਅਕਤੀਆਂ ਨਾਲ ਠੱਗੀਆਂ ਮਾਰਨ ਜਾਂ ਫ਼ਿਰ ਏਟੀਐਮ ਬਦਲ ਕੇ ਪੈਸੇ ਕਢਵਾਉਣ ਦੇ ਮਾਮਲੇ ਤੁਸੀਂ ਬਹੁਤ ਸੁਣੇ ਹੋਣਗੇ ਪ੍ਰੰਤੂ ਹੁਣ ਬਠਿੰਡਾ ਪੁਲਿਸ ਨੇ ਇੱਕ ਅਜਿਹੇ ਗਿਰੋਹ ਨੂੰ ਕਾਬੂ ਕੀਤਾ ਹੈ, ਜਿਹੜਾ ਮ੍ਰਿਤਕ ਬਜੁਰਗਾਂ ਦੇ ਖ਼ਾਤਿਆਂ ਵਿਚ ਪਏ ਪੈਸਿਆਂ ਨੂੰ ਕਢਵਾਉਣ ਵਿਚ ਮਾਹਰ ਹੈ। ਥਾਣਾ ਨਹਿਆਵਾਲਾ ਅਧੀਨ ਆਉਂਦੀ ਪੁਲਿਸ ਚੌਕੀ ਕਿਲੀ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੇ ਪਿੰਡ ਮਹਿਮਾ ਸਰਜਾ ਦੇ ਐਸਬੀਆੲਂੀ ਬੈਂਕ ਦੀ ਟੀਮ ਨਾਲ ਮਿਲਕੇ ਦੋ ਨੌਜਵਾਨਾਂ ਅਤੇ ਇੱਕ ਬਜੁਰਗ ਔਰਤ ਨੂੰ ਗ੍ਰਿਫਤਾਰ ਕੀਤਾ ਹੈ, ਜਿਹੜੇ ਪਿੰਡ ਦੀ ਹੀ ਇੱਕ ਮ੍ਰਿਤਕ ਔਰਤ ਦੇ ਨਾਂ ’ਤੇ ਪੈਸੇ ਕਢਵਾਉਣ ਲੱਗੇ ਹੋਏ ਸਨ।
ਸੀਬੀਆਈ ਦੀ ਕੁੜਿੱਕੀ ’ਚ ਫ਼ਸੇ ਰੇਲਵੇ ਮੈਨੇਜਰ ਦੇ ਘਰੋਂ ਪੌਣੇ ਤਿੰਨ ਕਰੋੜ ਦੀ ਨਗਦੀ ਹੋਈ ਬਰਾਮਦ
ਇਹ ਵੀ ਸੂਚਨਾ ਮਿਲੀ ਹੈ ਕਿ ਦੋ ਦਿਨ ਪਹਿਲਾਂ ਹੀ ਇਸ ਗਿਰੋਹ ਨੇ ਪਿੰਡ ਮਹਿਮਾ ਭਗਵਾਨਾ ਦੇ ਮ੍ਰਿਤਕ ਬਜੁਰਗ ਗੋਰਖ ਸਿੰਘ ਦੇ ਖਾਤੇ ਵਿਚੋਂ 50 ਹਜ਼ਾਰ ਰੁਪਏ ਇਸੇ ਬੈਂਕ ਰਾਹੀਂ ਕਢਵਾਏ ਸਨ ਪ੍ਰੰਤੂ ਉਕਤ ਮ੍ਰਿਤਕ ਦੇ ਪੋਤੇ ਦੇ ਮੋਬਾਇਲ ਫ਼ੋਨ ’ਚ ਉਸਦੇ ਦਾਦੇ ਦੇ ਖਾਤੇ ਵਿਚੋਂ 50 ਹਜ਼ਾਰ ਰੁਪਏ ਨਿਕਲਣ ਦਾ ਮੈਸੇਜ ਮਿਲਣ ਕਾਰਨ ਰੌਲਾ ਪੈ ਗਿਆ। ਇਸ ਦੌਰਾਨ ਪੈਸਿਆਂ ਦੇ ਲਾਲਚ ਵਿਚ ਅੰਨਾ ਹੋਇਆ ਇਹ ਗਿਰੋਹ ਮੁੜ 13 ਸਤੰਬਰ ਨੂੰ ਇੱਕ ਹੌੋਰ ਮ੍ਰਿਤਕ ਔਰਤ ਸੁਚਿਆਰ ਕੌਰ ਦੇ ਖਾਤੇ ਵਿਚ ਪਏ 53 ਹਜ਼ਾਰ ਰੁਪਏ ਕਢਵਾਉਣ ਪੁੱਜ ਗਿਆ।
ਅੱਤਵਾਦੀਆਂ ਨਾਲ ਹੋਏ ਮੁਕਾਬਲੇ ’ਚ ਭਾਰਤੀ ਫ਼ੌਜ ਦਾ ਕਰਨਲ, ਮੇਜਰ ਤੇ ਜੰਮੂ ਪੁਲਿਸ ਦਾ ਡੀਐਸਪੀ ਹੋਇਆ ਸਹੀਦ
ਪਹਿਲਾਂ ਹੀ ਇੱਕ ਖਾਤੇ ਵਿਚੋਂ 50 ਹਜ਼ਾਰ ਰੁਪਏ ਨਿਕਲਣ ਕਾਰਨ ਚੱਕਰਾਂ ਵਿਚ ਪਏ ਬੈਂਕ ਸਟਾਫ਼ ਨੇ ਇਸ ਗਿਰੋਹ ਨੂੰ ਪਹਿਚਾਣ ਦਿਆਂ ਬੈਂਕ ਦੇ ਦਰਵਾਜ਼ੇ ਬੰਦ ਕਰਕੇ ਪੁਲਿਸ ਨੂੰ ਫ਼ੋਨ ਕਰ ਦਿੱਤਾ। ਪ੍ਰੰਤੂ ਇਸ ਦੌਰਾਨ ਇਸ ਗਿਰੋਹ ਦਾ ਇੱਕ ਸਾਥੀ ਜੋਕਿ ਬੈਂਕ ਦੇ ਬਾਹਰ ਕਾਰ ਲੈ ਕੇ ਖੜਾ ਹੋਇਆ ਸੀ, ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਫੁਰਰ ਹੋ ਗਿਆ। ਇਸ ਦੌਰਾਨ ਮੌਕੇ ’ਤੇ ਪੁਲਿਸ ਪੁੱਜੀ ਤੇ ਮਾਮਲੇ ਦੀ ਜਾਂਚ ਕੀਤੀ ਤਾਂ ਸਚਾਈ ਸਾਹਮਣੇ ਆ ਗਈ।
ਹਰਿਆਣਾ ’ਚ ਹੜ੍ਹਾਂ ਕਾਰਨ ਦੁਬਾਰਾ ਝੋਨੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ ਦਵੇਗੀ 7000 ਰੁਪਏ ਪ੍ਰਤੀ ਏਕੜ
ਪੁਲਿਸ ਨੇ ਵੀ ਇੰਨ੍ਹਾਂ ਠੱਗਾਂ ਨਾਲੋਂ ਵੱਧ ਚੁਤਰਾਈ ਵਰਤਿਆਂ ਉਨ੍ਹਾਂ ਦੇ ਹੀ ਸਾਥੀ ਤੋਂ ਫ਼ੋਨ ਕਰਵਾ ਕੇ ਫ਼ਰਾਰ ਹੋਏ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ। ਮਾਮਲੇ ਦੀ ਪੁਸ਼ਟੀ ਕਰਦਿਆਂ ਕਿਲੀ ਨਿਹਾਲ ਸਿੰਘ ਚੌਕੀ ਦੇ ਇੰਚਾਰਜ਼ ਥਾਣੇਦਾਰ ਰਾਜਪਾਲ ਸਿੰਘ ਨੇ ਦਸਿਆ ਕਿ ਗ੍ਰਿਫਤਾਰ ਕੀਤੇ ਮੁਜਰਮਾਂ ਦੀ ਸਿਨਾਖ਼ਤ ਸੁਭਾਸ ਕੁਮਾਰ ਵਾਸੀ ਪਿੰਡ ਰਾਮਨਗਰ ਥਾਣਾ ਮਲੋਟ, ਜੈਦੀਪ ਸਿੰਘ ਵਾਸੀ ਪਿੰਡ ਝੋਰੜ ਸ਼੍ਰੀ ਮੁਕਤਸਰ ਸਾਹਿਬ ਅਤੇ ਗੁਰਮੇਲ ਕੌਰ ਵਾਸੀ ਮਲੋਟ ਦੇ ਤੌਰ ’ਤੇ ਹੋਈ ਹੈ।
ਜਾਅਲੀ ਐਸ.ਸੀ ਸਰਟੀਫਿਕੇਟ ਦੇ ਆਧਾਰ ’ਤੇ ਡਾਕਟਰ ਬਣੇ ‘ਹਰਪਾਲ ਸਿੰਘ’ ਦਾ ਸਰਟੀਫਿਕੇਟ ਕੀਤਾ ਰੱਦ
ਇੰਨ੍ਹਾਂ ਤਿੰਨਾਂ ਤੋਂ ਇਲਾਵਾ ਇੰਨ੍ਹਾਂ ਦੇ ਇੱਕ ਹੋਰ ਬਜੁਰਗ ਸਾਥੀ ਵਿਰੁਧ ਬੈਂਕ ਦੇ ਕੈਸੀਅਰ ਬਖਸੀਸ ਸਿੰਘ ਦੀ ਸਿਕਾਇਤ ’ਤੇ ਧਾਰਾ 419,420 ਅਤੇ 34 ਆਈ.ਪੀ.ਸੀ ਤਹਿਤ ਕੇਸ ਦਰਜ਼ ਕਰ ਲਿਆ ਹੈ। ਬੈਂਕ ਦੇ ਕੈਸ਼ੀਅਰ ਬਖਸੀਸ ਸਿੰਘ ਨੇ ਦੱਸਿਆ ਕਿ ਬੀਤੀ 11 ਸਤੰਬਰ ਨੂੰ ਇਹ ਗਰੋਹ ਪਿੰਡ ਮਹਿਮਾ ਭਗਵਾਨਾ ਦੇ ਇੱਕ ਮ੍ਰਿਤਕ ਵਿਅਕਤੀ ਦਾ ਆਧਾਰ ਕਾਰਡ ਵਰਤ ਕੇ 50 ਹਜ਼ਾਰ ਨਗਦੀ ਲੈ ਗਏ ਸਨ। ਜਿੰਨਾ ਅੱਜ ਫੇਰ ਮਹਿਲਾ ਦੇ ਖਾਤੇ ਵਿਚ ਪੈਸੇ ਕਢਵਾਉਣ ਦੀ ਕੋਸ਼ਿਸ਼ ਵਿਚ ਸਨ।
ਬਠਿੰਡਾ ਦੇ ਖੇਤਰੀ ਖੋਜ ਕੇਂਦਰ ਵਿਖੇ ਕਿਸਾਨ ਮੇਲਾ 27 ਸਤੰਬਰ ਨੂੰ: ਡਾ ਸੇਖੋ
ਮੁਜਰਮ ਖੁਦ ਨੂੰ ਸਿਹਤ ਵਿਭਾਗ ਦੇ ਮੁਲਾਜਮ ਦੱਸ ਕੇ ਅਪਣੇ ਝਾਂਸੇ ਵਿਚ ਲੈਂਦੇ ਸਨ ਮ੍ਰਿਤਕਾਂ ਦੇ ਪ੍ਰਵਾਰਾਂ ਨੂੰ
ਬਠਿੰਡਾ: ਪੁਲਿਸ ਅਧਿਕਾਰੀਆਂ ਮੂੁਤਾਬਕ ਮੁਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਜਰਮ ਪਹਿਲਾਂ ਇਧਰੋ-ਉਧਰੋਂ ਪਤਾ ਕਰਕੇ ਮ੍ਰਿਤਕ ਬਜੁਰਗਾਂ ਦੇ ਘਰਾਂ ਵਿਚ ਸਿਹਤ ਵਿਭਾਗ ਦੇ ਮੁਲਾਜਮ ਬਣ ਕੇ ਜਾਂਦੇ ਸਨ। ਜਿੱਥੇ ਇਹ ਪ੍ਰਵਾਰ ਨੂੰ ਇਹ ਕਹਿ ਕੇ ਭਰਮਾਉਂਦੇ ਸਨ ਕਿ ਕਰੋਨਾ ਕਾਲ ਜਾਂ ਉਸਤੋਂ ਬਾਅਦ ਮਰੇ ਬਜੁਰਗਾਂ ਦੇ ਪ੍ਰਵਾਰਾਂ ਨੂੰ ਕੇਂਦਰ ਸਰਕਾਰ ਵਲੋਂ ਸਹਾਇਤਾ ਦਿੱਤੀ ਜਾਂਦੀ ਹੈ ਤੇ ਇਹ ਸਹਾਇਤਾ ਉਨ੍ਹਾਂ ਨੂੰ ਵੀ ਮਿਲ ਸਕਦੀ ਹੈ।
ਹਾਈਟੈਕ ਨਸ਼ਾ ਤਸਕਰੀ : ਰਾਜਸਥਾਨ ’ਚ ਪੈਮੇਂਟ, ਪੰਜਾਬ ’ਚ ਡਿਲਵਰੀ
ਪ੍ਰਵਾਰ ਦੇ ਝਾਂਸੇ ਵਿਚ ਆਉਣ ਤੋਂ ਬਾਅਦ ਉਹ ਉਨ੍ਹਾਂ ਕੋਲੋਂ ਮ੍ਰਿਤਕ ਬਜੁਰਗਾਂ ਤੇ ਆਧਾਰ ਕਾਰਡ ਤੇ ਬੈਂਕਾਂ ਦੀ ਪਾਸ ਤੇ ਚੈਕ ਬੁੱਕ ਲੈ ਜਾਂਦੇ ਸਨ। ਇਸਤੋਂ ਬਾਅਦ ਉਹ ਉਸ ਮ੍ਰਿਤਕ ਔਰਤ ਦੇ ਨਾਲ ਮਿਲਦੀ-ਜੁਲਦੀ ਸਕਲ ਵਾਲੇ ਬਜੁਰਗ ਔਰਤ ਜਾਂ ਵਿਅਕਤੀ ਨੂੰ ਲੱਭਦੇ ਸਨ ਤੇ ਉਨ੍ਹਾਂ ਨੂੰ ਵੀ 1000-1500 ਦਾ ਲਾਲਚ ਦੇ ਕੇ ਅਪਣੇ ਨਾਲ ਬੈਂਕ ਲੈ ਜਾਂਦੇ ਸਨ ਤੇ ਮ੍ਰਿਤਕਾਂ ਦੇ ਖਾਤੇ ਵਿਚ ਪਏ ਪੈਸੇ ਕਢਵਾ ਲੈਂਦੇ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਮੁਜਰਮਾਂ ਨੇ ਮੰਨਿਆ ਹੈ ਕਿ ਹੁਣ ਤੱਕ ਉਹ ਦਰਜ਼ਨਾਂ ਥਾਵਾਂ ’ਤੇ ਇਹ ਤਰੀਕਾ ਵਰਤ ਕੇ ਪੈਸੇ ਕਢਵਾ ਚੁੱਕੇ ਹਨ।
ਪੰਜਾਬ ਦੇ ਇਤਿਹਾਸਕ ਸ਼ਹਿਰ ਵਿਚ ਤੈਨਾਤ ਮਹਿਲਾ ਅਧਿਕਾਰੀ 18,000 ਰੁਪਏ ਲੈਂਦੀ ਵਿਜੀਲੈਂਸ ਵਲੋਂ ਕਾਬੁੂ
ਮਾਲਵਾ ਤੋਂ ਇਲਾਵਾ ਰਾਜਸਥਾਨ ਤੇ ਹਰਿਆਣਾ ਤੱਕ ਕਰਦੇ ਹਨ ਮਾਰ
ਬਠਿੰਡਾ: ਇਹ ਵੀ ਪਤਾ ਚੱਲਿਆ ਹੈ ਕਿ ਇਸ ਗਿਰੋਹ ਵਿਚ ਇਕ ਦਰਜ਼ਨ ਦੇ ਕਰੀਬ ਲੋਕ ਸ਼ਾਮਲ ਹਨ, ਜਿੰਨ੍ਹਾਂ ਵਿਚੋਂ ਜਿਆਦਾਤਰ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਝੋਰੜ ਨਾਲ ਹਨ। ਇਸੇ ਤਰ੍ਹਾਂ ਮਲੋਟ ਅਤੇ ਹੋਰਨਾਂ ਇਲਾਕਿਆਂ ਵਿਚੋਂ ਵੀ ਲੋਕ ਇਸ ਗਿਰੋਹ ਵਿਚ ਜੁੜੇ ਹਨ। ਇੰਨ੍ਹਾਂ ਵਲੋਂ ਇੱਕ ਮਾਲਵਾ ਖੇਤਰ ਹੀ ਨਹੀਂ, ਬਲਕਿ ਰਾਜਸਥਾਨ ਤੇ ਹਰਿਆਣਾ ਖੇਤਰ ਤੱਕ ਮਾਰ ਕਰਨ ਦੀ ਸੂਚਨਾ ਹੈ।
ਹੁਣ ਬਠਿੰਡਾ ਤੋਂ ਦਿੱਲੀ ਤੱਕ ਜਾਣਗੇ ਸਿਧੇ ਜਹਾਜ, ਜਾਣੋ ਕਿਰਾਇਆ
ਪਿੰਡ ਝੋਰੜ ਦੇ ਲੋਕਾਂ ਮੁਤਾਬਕ ਕੁੱਝ ਸਮਾਂ ਪਹਿਲਾਂ ਇੰਨ੍ਹਾਂ ਨੇ ਹਰਿਆਣਾ ਦੇ ਇੱਕ ਪਿੰਡ ਵਿਚ ਵੀ ਇਸੇ ਤਰ੍ਹਾਂ ਵੱਡੀ ਠੱਗੀ ਮਾਰੀ ਸੀ। ਇਸੇ ਤਰ੍ਹਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਸੇਮਾ ਕਲਾਂ ਦੇ ਇੱਕ ਮ੍ਰਿਤਕ ਬਜੁਰਗ ਦੇ ਖਾਤੇ ਵਿਚੋਂ ਪੈਸੇ ਕਢਵਾ ਲਏ ਸਨ। ਇਸਤੋਂ ਇਲਾਵਾ ਥਾਣਾ ਸੰਗਤ ਵਿਚ ਵੀ ਕਈ ਵਾਰਦਾਤਾਂ ਕੀਤੀਆਂ ਸਨ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਇਸ ਗਿਰੋਹ ਕੋਲੋਂ ਪੂਰੀ ਗੰਭੀਰਤਾ ਨਾਲ ਪੁਛਗਿਛ ਕਰਨੀ ਚਾਹੀਦੀ ਹੈ ਤਾਂ ਕਿ ਸਚਾਈ ਸਾਹਮਣੇ ਆ ਸਕੇ।
Share the post "ਬਠਿੰਡਾ ਪੁਲਿਸ ਨੇ ਮ੍ਰਿਤਕ ਬਜੁਰਗਾਂ ਦੇ ਨਾਂ ’ਤੇ ਬੈਂਕਾਂ ਵਿਚੋਂ ਪੈਸੇ ਕਢਵਾਉਣ ਵਾਲੇ ਗਿਰੋਹ ਨੂੰ ਕੀਤਾ ਕਾਬੂ"