Punjabi Khabarsaar
Featured

ਟੀਚਰਜ਼ ਹੋਮ ’ਚ ਕਰਤਾਰ ਸਿੰਘ ਸਰਾਭਾ ਦੇ ਸਹੀਦੀ ਦਿਹਾੜੇ ਮੌਕੇ ਸੈਮੀਨਾਰ ਕਰਵਾਇਆ

ਬਠਿੰਡਾ, 17 ਨਵੰਬਰ: ਟੀਚਰਜ ਹੋਮ ਟਰੱਸਟ ਬਠਿੰਡਾ ਵੱਲੋ ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੇਸ਼ ਦੇ ਮੌਜੂਦਾ ਹਾਲਾਤ ਅਤੇ ਨਸਿਆ ਦਾ ਕਹਿਰ “ਵਿਸ਼ੇ ਉੱਪਰ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੇ ਮੁੱਖ ਬੁਲਾਰੇ ਡਾਕਟਰ ਹਰਸਿੰਦਰ ਕੌਰ ਬੱਚਿਆ ਦੇ ਰੋਗਾਂ ਦੇ ਮਾਹਿਰ ਨੇ ਆਪਣੇ ਭਾਸ਼ਣ ਵਿਚ ਬੋਲਦੇ ਕਿਹਾ ਕਿ ਪੰਜਾਬ ਅੰਦਰ ਬੜੀ ਤੇਜ਼ੀ ਨਾਲ ਸੱਭਿਆਚਾਰ ਨਿਘਾਰ ਆ ਰਿਹਾ ਹੈ। ਉਨ੍ਹਾਂ ਅੰਕੜਿਆਂ ਨਾਲ ਆਪਣੀ ਗੱਲ ਰੱਖਦੇ ਹੋਏ ਦੱਸਿਆ ਕਿ 2035 ਤਕ ਪੰਜਾਬ ਵਿਚੋ ਬੋਲੀ ਅਤੇ ਸੱਭਿਆਚਾਰ ਦਾ ਭੋਗ ਪੈ ਜਾਵੇਗਾ।

ਨਸ਼ਾ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਮਾਨਸਾ ਚ ਨਸ਼ਿਆਂ ਵਿਰੁੱਧ ਮੁੜ ਫੈਸਲਾਕੁੰਨ ਲੜਾਈ ਵਿਢਣ ਦੀ ਚੇਤਾਵਨੀ

ਉਹਨਾਂ ਨੇ ਕਿਹਾ ਕਿ ਪੰਜਾਬ ਵਿਚ 60 ਸਾਲ ਤੋ ਉੱਪਰ 80 % ਲੋਕ ਗੰਭੀਰ ਡਿਪ੍ਰੈਸ਼ਨ ਦੇ ਰੋਗੀ ਬਣ ਗਏ ਹਨ ਤੇ ਦਸ ਲੱਖ ਨਸੇੜੀ ਬਣ ਗਏ ਹਨ, ਜਿੰਨ੍ਹਾਂ ਵਿਚੋਂ ਚਾਰ ਲੱਖ ਬਿਲਕੁਲ ਨਕਾਰਾ ਤੇ ਨਿਪੁੰਸਕ ਹੋ ਕੇ ਮੌਤ ਦੇ ਮੂੰਹ ਵਿਚ ਹਨ। ਉਹਨਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਪੰਜਾਬ ਵਿਚ ਪੈਦਾ ਕੀਤਾ ਮੋਟਾ ਅਨਾਜ ਖਾਣ ਦੀ ਆਦਤ ਪਾਉਣ। ਇਸ ਦੌਰਾਨ ਖਚਾਖਚ ਭਰੇ ਈਸੜੂ ਹਾਲ ਵਿੱਚ ਸੈਮੀਨਰ ਦੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਜਗਰੂਪ ਸਿੰਘ ਗਿੱਲ ਐਮ.ਐਲ.ਏ ਸ਼ਹਿਰੀ ਬਠਿੰਡਾ, ਡਾ. ਹਰਸਿੰਦਰ ਕੌਰ ,ਸਰਪੰਚ ਸੈੱਸਨਦੀਪ ਕੌਰ , ਗੁਰਬਚਨ ਸਿੰਘ ਮੰਦਰਾ,ਮਾ.ਬੀਰਬਲ ਦਾਸ, ਰਘੁਬੀਰ ਚੰਦ ਸ਼ਰਮਾ ਸਸੋਭਿਤ ਸਨ।

ਮੇਅਰ ਦੇ ਵਿਰੁਧ ਭੁਗਤਣ ਵਾਲੇ ਅਕਾਲੀ ਕੌਸਲਰ ਆਏ ਸਾਹਮਣੇ, ਦੱਸੀ ਕੱਲੀ-ਕੱਲੀ ਗੱਲ

ਮੰਚ ਸੰਚਾਲਨ ਕਰਦਿਆਂ ਟੀਚਰਜ ਹੋਮ ਦੇ ਜ/ਸਕੱਤਰ ਲਛਮਣ ਮਲੂਕਾ ਨੇ ਸੈਮੀਨਰ ਬਾਰੇ ਆਪਣੀ ਸੀਮਤ ਗੱਲ ਕਰਨ ਤੋ ਬਾਅਦ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਰਘੁਬੀਰ ਚੰਦ ਸ਼ਰਮਾ ਨੂੰ ਹਜਰੀਨ ਨੂੰ ਜੀ ਆਇਆਂ ਕਹਿਣ ਲਈ ਕਿਹਾ।ਸੈਮੀਨਰ ਦੇ ਮੁੱਖ ਮਹਿਮਨ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਅੱਜ ਸਾਡੀਆਂ ਨਸਲਾਂ ਤੇ ਫਸਲਾਂ ਨੂੰ ਬਚਾਉਣ ਦੀ ਲੋੜ ਹੈ। ਨਾਵਲਕਾਰ ਜਸਪਾਲ ਮਾਨਖੇੜਾ ਨੇ ਕਿਹਾ ਕਿ ਕਰੋਨਾ ਕਾਲ ਕਰਕੇ ਅਤੇ ਪ੍ਰਬੰਧਕੀ ਮਜ਼ਬੂਰੀਆਂ ਕਾਰਨ ਪ੍ਰੋਗਰਾਮਾਂ ਦੀ ਲੜੀ ਵਿੱਚ ਆਈ ਖੜੋਤ ਨੂੰ ਟੀਚਰਜ ਹੋਮ ਦੀ ਟੀਮ ਨੇ ਤੋੜਿਆ ਹੈ।

Breking News: ਮਨਪ੍ਰੀਤ ਖੇਮੇ ਨੂੰ ਵੱਡਾ ਝਟਕਾ: ਰਮਨ ਗੋਇਲ ਤੋਂ ਮੇਅਰ ਦੀਆਂ ‘ਪਾਵਰਾਂ’ ਵਾਪਸ ਲਈਆਂ

ਮਾਣਕਖ਼ਾਨਾ ਪਿੰਡ ਦੀ ਸਰਪੰਚ ਸੈੱਸਨਦੀਪ ਕੌਰ ਨੇ ਦੱਸਿਆ ਕਿ ਉਹ 22 ਸਾਲ ਦੀ ਉਮਰ ਵਿੱਚ ਸਰਪੰਚ ਬਣੀ ਤਾਂ ਉਸ ਸਮੇਂ ਸਰਪੰਚਾਂ ਬਾਰੇ ਲੋਕ ਨਾਹਪੱਖੀ ਵਿਚਾਰ ਰੱਖਦੇ ਸਨ ਪ੍ਰੰਤੂ ਸਰਪੰਚ ਬਣਨ ਤੋਂ ਬਾਅਦ ਉਸਦੀ ਪਹਿਲੀ ਕੋਸ਼ਿਸ਼ ਪਿੰਡ ਨੂੰ ਸੁਧਾਰਨਾ ਸੀ ਤੇ ਜਿਸ ਵਿਚ ਉਹ ਲੋਕਾਂ ਦੇ ਸਹਿਯੋਗ ਨਾਲ ਕਾਫ਼ੀ ਸਫ਼ਲ ਵੀ ਹੋਏ ਹਨ। ਇਸ ਮੌਕੇ ਹੋਰਨਾਂ ਬੁਲਾਰਿਆਂ ਨੇ ਵੀ ਅਪਣੇ ਵਿਚਾਰ ਰੱਖੇ।

Related posts

ਰੈੱਡ ਕਰਾਸ ਸੁਸਾਇਟੀ ਦੇ ਪੰਘੂੜੇ ਚੋਂ ਮਿਲੀ ਨਵਜੰਮੀ ਬੱਚੀ

punjabusernewssite

ਸ਼ਹੀਦ ਜਰਨੈਲ ਸਿੰਘ ਰਾਠੌੜ ਦੀ ਬਰਸੀ ਮੌਕੇ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ

punjabusernewssite

ਤਿੰਨ ਸਾਲ ਪਹਿਲਾਂ ਬੱਚੇ ਦੀ ਗਰਦਨ ’ਤੇ ਵੱਜੀ ਸੀ ਗੇਂਦ, ਹੁਣ ਦੇਖੋ ਕੀ ਹਾਲ ਹੋਣ ਲੱਗਾ

punjabusernewssite