ਰੋਸ਼ ਵਜੋਂ ਕਿਸਾਨਾਂ ਨੇ ਟੋਲ ਪਲਾਜ਼ਾ ’ਤੇ ਲਗਾਇਆ ਧਰਨਾ
ਬਠਿੰਡਾ, 20 ਸਤੰਬਰ: ਬੱਲੂਆਣਾ ਦੇ ਨੇੜੇ ਲੱਗੇ ਟੋਲ ਪਲਾਜ਼ਾ ਦੀ ਜਗਾ ਨੂੰ ਵਧਾਉਣ ਲਈ ਜਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ ਦੀ ਮਦਦ ਦੇ ਨਾਲ ਕਿਸਾਨਾਂ ਦੀ ਝੋਨੇ ਦੀ ਫਸਲ ਅਤੇ ਬਾਗ ਉਜਾੜ ਦਿੱਤਾ, ਜਿਸਦੇ ਰੋਸ਼ ਵਜੋਂ ਕਿਸਾਨ ਜਥੇਬੰਦੀਆਂ ਬੀ.ਕੇ.ਯੂ ਉਗਰਾਹਾਂ ਅਤੇ ਬੀ.ਕੇ.ਯੂ ਡਕੌਂਦਾ ਦੀ ਅਗਵਾਈ ਹੇਠ ਕਿਸਾਨਾਂ ਨੇ ਟੋਲ ਪਲਾਜ਼ਾ ’ਤੇ ਧਰਨਾ ਲਗਾਉਂਦਿਆਂ ਜੋਰਦਾਰ ਨਾਅਰੇਬਾਜ਼ੀ ਕੀਤੀ।
ਬਠਿੰਡਾ ਦੇ ਗੁਰੂਘਰ ’ਚ ਗਰੰਥੀ ਸਿੰਘਾਂ ਨੇ ਚਾੜਿਆ ਚੰਨ: ਦੋ ਲੜਕੀਆਂ ਦਾ ਆਪਸ ’ਚ ਕੀਤਾ ਸਮÇਲੰਗੀ ਵਿਆਹ
ਇਸ ਮੌਕੇ ਉਗਰਾਹਾਂ ਜਥੇਬੰਦੀ ਦੇ ਜਿਲਾ ਕਮੇਟੀ ਮੈਬਰ ਜਗਸੀਰ ਸਿੰਘ ਝੂੰਬਾਂ, ਗੁਰਪਾਲ ਸਿੰਘ ਦਿਉਣ,ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ ਆਦਿ ਨੇ ਕਿਹਾ ਕਿ ਪ੍ਰਸ਼ਾਸਨ ਨੇ ਕਿਸਾਨਾਂ ਦੀ ਜਮੀਨ ਲੈਣ ਲਈ ਨਾ ਕੋਈ ਨੋਟਿਸ ਦਿੱਤਾ ਤੇ ਨਾ ਹੀ ਉਹਨਾਂ ਨੂੰ ਜ਼ਮੀਨ ਦਾ ਪੂਰਾ ਹੱਕ ਦੇਣ ਲਈ ਕੋਈ ਲਿਖਤੀ ਸਮਝੌਤਾ ਕੀਤਾ ਪ੍ਰੰਤੂ ਸੁੱਤੇ ਪਏ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਸਿੱਧਾ ਹੀ ਕਬਜ਼ਾ ਕਰਨ ਦੀ ਕੋਸਿਸ ਕੀਤੀ।ਬਲਾਕ ਪ੍ਰਧਾਨ ਬਲਦੇਵ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪਰਮਜੀਤ ਸਿੰਘ ਪੁੱਤਰ ਚੂਹੜ ਸਿੰਘ ਦੀਆਂ 4 ਕਨਾਲਾਂ ਦੇ ਲਗਭਗ ਬਾਗ ਉਜਾੜ ਦਿੱਤਾ ਤੇ ਹੋਰ ਕਈ ਘਰਾਂ ਦੇ ਝੋਨੇ ਨੂੰ ਤਬਾਹ ਕਰ ਦਿੱਤਾ।
ਮੁੱਖ ਮੰਤਰੀ ਦੀ ਹਰੀ ਝੰਡੀ ਦੀ ਉਡੀਕ ਵਿਚ ਬਿਨ੍ਹਾਂ ਸਵਾਰੀਆਂ ਤੋਂ ਉਡ ਰਿਹਾ ਹੈ ਬਠਿੰਡਾ ਤੋਂ ਦਿੱਲੀ ਤੱਕ ਜਹਾਜ
ਉਨ੍ਹਾਂ ਕਿਹਾ ਕੇ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਉਹ ਖੇਤ ਜਾ ਰਹੇ ਸਨ ਤਾਂ੍ਟ ਵਿਰੋਧ ਕਰਨ ਪੁੱਜੇ 11 ਜਣਿਆਂ ਬਲਦੇਵ ਸਿੰਘ, ਬਾਦਲ ਸਿੰਘ, ਚੂਹੜ, ਪਰਮਜੀਤ ਸਿੰਘ,ਸੇਵਕ ਸਿੰਘ, ਬੀਰ ਸਿੰਘ, ਗੁਰਜੰਟ ਸਿੰਘ, ਨਛੱਤਰ ਸਿੰਘ, ਜਸਕਰਨ ਸਿੰਘ,ਵੀਰੀ ਨੂੰ ਫੜ ਕੇ ਕੋਟਸ਼ਮੀਰ ਚੌਂਕੀ ਵਿੱਚ ਬਿਠਾਈ ਰੱਖਿਆ ਤੇ ਜਦੋਂ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ ਤੇ ਪੰਜਾਬ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਪਹੁੰਚੇ ਤਾਂ ਉਨ੍ਹਾਂ ਦੇ ਆਉਣ ਤੋਂ ਬਾਦ ਹੀ ਕਿਸਾਨਾਂ ਨੂੰ ਛੱਡਿਆ ਗਿਆ।
ਮੰਤਰੀ ਨਾਲ ਮੀਟਿੰਗ ਬਾਅਦ ਪੀਆਰਟੀਸੀ/ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ ਨੇ ਹੜਤਾਲ ਕੀਤੀ ਸਮਾਪਤ
ਦਸਣਾ ਬਣਦਾ ਹੈ ਕਿ ਅੱਜ ਪ੍ਰਸਾਸ਼ਨ ਵਲੋਂ ਤਹਿਸੀਲਦਾਰ ਬਠਿੰਡਾ ਦੀ ਅਗਵਾਈ ਹੇਠ ਪੁਲੀਸ ਫੋਰਸ ਲਗਾ ਕਿ ਕਬਜਾ ਲਿਆ ਗਿਆ। ਇਸ ਸਬੰਧੀ ਤਹਸੀਲਦਾਰ ਬਠਿੰਡਾ ਗੁਰਮੁੱਖ ਸਿੰਘ ਨੇ ਕਿਹਾ ਕਿ ਇਹ ਟੋਲ ਪਲਾਜੇ ਦੀ ਜਗਾ ਤਿੰਨ ਸਾਲ ਪਹਿਲਾਂ ਐਕਵਇਰ ਕੀਤੀ ਹੋਈ ਹੈ ਪਰ ਕਿਸਾਨ ਜਾਣਬੁੱਝ ਕਿ ਕਬਜਾ ਨਹੀਂ ਦੇ ਰਹੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਬਾਗ਼ ਦੇ ਪੈਸੇ ਅਤੇ ਖੇਤ ਵਿੱਚ ਬੋਰ ਦੇ ਪੈਸੇ ਕਿਸਾਨ ਨੂੰ ਪਵਾ ਦਿੱਤੇ ਗਏ ਹਨ।
Share the post "ਟੋਲ ਪਲਾਜ਼ਾ ਦੀ ਜਗਾ ਵਧਾਉਣ ਲਈ ਪ੍ਰਸ਼ਾਸ਼ਨ ’ਤੇ ਕਿਸਾਨਾਂ ਦੀ ਝੋਨੇ ਦੀ ਫਸਲ ਅਤੇ ਬਾਗ ਉਜਾੜਣ ਦਾ ਦੇਸ਼"