ਬਠਿੰਡਾ, 19 ਸਤੰਬਰ: ਕਰੀਬ ਸਾਢੇ ਤਿੰਨ ਸਾਲਾਂ ਤੋਂ ਕਰੋਨਾ ਮਹਾਂਮਾਰੀ ਕਾਰਨ ਬੰਦ ਕੀਤੇ ਗਏ ਬਠਿੰਡਾ ਦੇ ਸਿਵਲ ਏਅਰਪੋਰਟ ਦੇ ਭਾਗ ਹਾਲੇ ਵੀ ਖੁੱਲਦੇ ਨਜ਼ਰ ਨਹੀਂ ਆ ਰਹੇ ਹਨ। ਕੇਂਦਰ ਦੀ ਉਡਾਨ ਸਕੀਮ ਤਹਿਤ ਦੁਬਾਰਾ ਖੋਲੇ ਗਏ ਇਸ ਏਅਰਪੋਰਟ ’ਤੇ ਬੇਸ਼ੱਕ 12 ਸਤੰਬਰ ਤੋਂ ਜਹਾਜ ਦਿੱਲੀ ਨਜਦੀਕ ਹਿੰਡਨ ਏਅਰਪੋਰਟ ਲਈ ਉੱਡ ਰਹੇ ਹਨ ਪ੍ਰੰਤੂ ਮੁੱਖ ਮੰਤਰੀ ਭਗਵੰਤ ਮਾਨ ਦੀ ‘ਹਰੀ ਝੰਡੀ’ ਦੇ ਇੰਤਜ਼ਾਰ ਵਿਚ ਹਾਲੇ ਤੱਕ ਇਸਦਾ ਐਲਾਨ ਨਹੀਂ ਕੀਤਾ ਜਾ ਰਿਹਾ ਹੈ।
ਭਾਜਪਾ ਦੇ ਅਹੁੱਦੇਦਾਰਾਂ ਦੀ ਜਾਰੀ ਲਿਸਟ ਤੋਂ ਬਾਅਦ ਵੀ ਘਮਾਸਾਨ ਜਾਰੀ, ਗਰੇਵਾਲ ਨੇ 24 ਨੂੰ ਸੱਦੀ ਮੀਟਿੰਗ
ਏਅਰਪੋਰਟ ਅਧਿਕਾਰੀਆਂ ਮੁਤਾਬਕ ਬੇਸ਼ੱਕ ਅਜ਼ਮਾਇਸ਼ੀ ਉਡਾਣਾਂ ਦੌਰਾਨ ਇੱਕਾ-ਦੁੱਕਾ ਯਾਤਰੀ ਵੀ ਇਸ ਹਵਾਈ ਜਹਾਜ ਵਿਚ ਆ-ਜਾ ਰਹੇ ਹਨ ਪ੍ਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਰੀ ਝੰਡੀ ਦੇਣ ਤੋਂ ਬਾਅਦ ਹੀ ਫਲਾਇਟਾਂ ਬਾਰੇ ਫਾਈਨਲ ਸਿਡਊਲ ਜਾਰੀ ਕੀਤਾ ਜਾਵੇਗਾ। ਬਠਿੰਡਾ ਤੋਂ ਹਿੰਡਨ ਏਅਰਪੋਰਟ ’ਤੇ 19 ਸੀਟਾਂ ਵਾਲਾ ਜਹਾਜ ਚਲਾਉਣ ਵਾਲੀ ਏਅਰ ਕੰਪਨੀ ਫਲਾਈ ਬਿਗ ਦੇ ਅਧਿਕਾਰੀ ਸੌਰਭ ਕੌਸ਼ਿਕ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ ਫ਼ਿਲਹਾਲ ਅਜ਼ਮਾਇਸ਼ੀ ਉਡਾਣਾਂ ਜਾਰੀ ਹਨ ਅਤੇ ਉਨ੍ਹਾਂ ਦੀ ਕੰਪਨੀ ਸਹਿਤ ਏਅਰ ਪੋਰਟ ਦਾ ਪੂਰਾ ਸਟਾਫ਼ ਵੀ ਆ ਚੁੱਕਿਆ ਹੈ ਤੇ ਸਾਰੀਆਂ ਤਿਆਰੀਆਂ ਮੁਕੰਮਲ ਹਨ। ’’
ਸੁਖਮਨੀ ਸਾਹਿਬ ਦੇ ਪਾਠ ਨਾਲ ਅੱਜ ਬਾਬਾ ਫਰੀਦ ਮੇਲੇ ਦੀ ਹੋਈ ਸ਼ੁਰੂਆਤ
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੋਂ ਟਾਈਮ ਲੈਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਰਾਹੀਂ ਸੰਪਰਕ ਕੀਤਾ ਜਾ ਰਿਹਾ। ਦਸਣਾ ਬਣਦਾ ਹੈ ਕਿ ਪਹਿਲਾਂ ਮੁੱਖ ਮੰਤਰੀ ਵਲੋਂ ਇੱਥੇ ਜਹਾਜ ਨੂੰ ਹਰੀ ਝੰਡੀ ਦੇਣ ਲਈ 12 ਸਤੰਬਰ ਨੂੰ ਪੁੱਜਣ ਦਾ ਪ੍ਰੋਗਰਾਮ ਸੀ ਪ੍ਰੰਤੂ ਉਸ ਸਮੇਂ ਪੰਜਾਬ ’ਚ ਟੂਰਿਜਮ ਸਮਾਗਮ ਤੇ ਉਸਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲੀ ਵਲੋਂ ਵਪਾਰੀਆਂ ਨਾਲ ਕੀਤੀ ਜਾਣ ਵਾਲੀ ਮਿਲਣੀ ਦੇ ਚੱਲਦੇ ਇਹ ਪ੍ਰੋਗਰਾਮ ਪਿੱਛੇ ਪੈ ਗਿਆ। ਇਸੇ ਤਰ੍ਹਾਂ ਮੁੜ 18 ਸਤੰਬਰ ਜਾਣੀ ਸੋਮਵਾਰ ਨੂੰ ਮੁੱਖ ਮੰਤਰੀ ਦੀ ਬਠਿੰਡਾ ਆਮਦ ਦੀ ਚਰਚਾ ਬਣੀ ਰਹੀ ਪ੍ਰੰਤੂ ਕੋਈ ਲਿਖਤੀ ਪ੍ਰੋਗਰਾਮ ਨਹੀਂ ਆਇਆ।
ਭਾਜਪਾ ਦੇ ਅਹੁੱਦੇਦਾਰਾਂ ਦੀ ਜਾਰੀ ਲਿਸਟ ਤੋਂ ਬਾਅਦ ਵੀ ਘਮਾਸਾਨ ਜਾਰੀ, ਗਰੇਵਾਲ ਨੇ 24 ਨੂੰ ਸੱਦੀ ਮੀਟਿੰਗ
ਗੌਰਤਲਬ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਵਿਰਕ ਕਲਾਂ ਵਿਚ 25 ਕਰੋੜ ਦੀ ਲਾਗਤ ਨਾਲ ਬਣੇ ਇਸ ਹਵਾਈ ਅੱਡੇ ਉਪਰ ਦਸੰਬਰ 2016 ਤੋਂ ਹਵਾਈ ਸੇਵਾ ਸ਼ੁਰੂ ਹੋਈ ਸੀ। ਉਸ ਸਮੇਂ ਇਹ ਹਵਾਈ ਸੇਵਾ ਬਠਿੰਡਾ ਤੋਂ ਦਿੱਲੀ ਦੇ ਮੁੱਖ ਏਅਰਪੋਰਟ ਅਤੇ ਬਠਿੰਡਾ ਤੋਂ ਜੰਮੂ ਤੱਕ ਚੱਲਦੀ ਸੀ। ਦੋਨਾਂ ਹੀ ਫ਼ਲਾਈਟਾਂ ਦੀ ਬੁਕਿੰਗ ਕਾਫ਼ੀ ਵਧੀਆਂ ਸੀ ਪ੍ਰੰਤੂ ਦੇਸ ਭਰ ਵਿਚ ਕਰੋਨਾ ਦੇ ਕੇਸ ਵਧਣ ਕਾਰਨ ਮਾਰਚ 2020 ਵਿਚ ਇਹ ਏਅਰਪੋਰਟ ਬੰਦ ਕਰ ਦਿੱਤਾ ਗਿਆ ਸੀ।
ਜਾਅਲੀ ਅਨੁਸੂਚਿਤ ਜਾਤੀ ਦੇ ਸਰਟੀਫਿਕੇਟ ਬਣਾਉਣ ਵਾਲਿਆਂ ਵਿਰੁਧ ਕਾਨੂੰਨੀ ਕਾਰਵਾਈ ਲਈ ਡੀਸੀਜ਼ ਨੂੰ ਹੋਏ ਹੁਕਮ
ਇਸ ਦੌਰਾਨ ਕਰੋਨਾ ਕਾਲ ਤੋਂ ਬਾਅਦ ਦੁਬਾਰਾ ਏਅਰਪੋਰਟ ਨੂੰ ਸ਼ੁਰੂ ਕਰਵਾਉਣ ਲਈ ਸਰਕਾਰ ਵਲੋਂ ਭੱਜਦੋੜ ਸ਼ੁਰੂ ਕੀਤੀ ਗਈ ਸੀ ਤੇ ਫ਼ਲਾਈ ਬਿੱਗ ਨਾਂ ਦੀ ਕੰਪਨੀ ਨੇ ਉਡਾਨ ਸਕੀਮ ਤਹਿਤ ਬਠਿੰਡਾ ਤੋਂ ਗਾਜਿਆਬਾਦ ਦੇ ਹਿੰਡਨ ਏਅਰਪੋਰਟ ਤੱਕ 19 ਸੀਟਾਂ ਵਾਲਾ ਜਹਾਜ ਚਲਾਉਣ ਦੀ ਹਾਮੀ ਭਰੀ ਸੀ। ਇਸੇ ਕੰਪਨੀ ਵਲੋਂ ਕੁੱਝ ਦਿਨ ਪਹਿਲਾਂ ਲੁਧਿਆਣਾ ਤੋਂ ਹਿੰਡਨ ਏਅਰਪੋਰਟ ਲਈ ਜਹਾਜ ਚਲਾਇਆ ਗਿਆ ਹੈ।
ਬੁੱਧਵਾਰ ਨੂੰ ਪੰਜਾਬ ਭਰ ਵਿਚ ਰੋਡਵੇਜ਼/ਪਨਬਸ/ ਪੀ.ਆਰ.ਟੀ.ਸੀ ਦਾ ਰਹੇਗਾ ਚੱਕਾ ਜਾਮ
ਕੰਪਨੀ ਦੇ ਅਧਿਕਾਰੀਆਂ ਮੁਤਾਬਕ ਲੁਧਿਆਣਾ ਤੋਂ ਚੱਲ ਕੇ ਹਿੰਡਨ ਪਹੁੰਚਣ ਵਾਲਾ ਜਹਾਜ ਵਾਪਸ ਬਠਿੰਡਾ ਏਅਰਪੋਰਟ ਆਵੇਗਾ ਜੋ ਮੁੜ ਹਿੰਡਨ ਏਅਰਪੋਰਟ ਰਾਹੀਂ ਹੋ ਕੇ ਲੁਧਿਆਣਾ ਵਾਪਸ ਪੁੱਜੇਗਾ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਇਸ ਮਾਮਲੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਹਾਲੇ ਤੱਕ ਉਨ੍ਹਾਂ ਕੋਲ ਮੁੱਖ ਮੰਤਰੀ ਦੀ ਆਮਦ ਦਾ ਕੋਈ ਪ੍ਰੋਗਰਾਮ ਨਹੀਂ ਪੁੱਜਾ ਹੈ ਪ੍ਰੰਤੂ ਸਰਕਾਰ ਇਸ ਏਅਰਪੋਰਟ ਨੂੰ ਚਲਾਉਣ ਲਈ ਪੂਰੀ ਯਤਨਸ਼ੀਲ ਹੈ।
Share the post "ਮੁੱਖ ਮੰਤਰੀ ਦੀ ਹਰੀ ਝੰਡੀ ਦੀ ਉਡੀਕ ਵਿਚ ਬਿਨ੍ਹਾਂ ਸਵਾਰੀਆਂ ਤੋਂ ਉਡ ਰਿਹਾ ਹੈ ਬਠਿੰਡਾ ਤੋਂ ਦਿੱਲੀ ਤੱਕ ਜਹਾਜ"