ਘੱਟ ਤੋਂ ਘੱਟ 6 ਮਹੀਨੇ ਜਾਂ 1 ਸਾਲ ਤੋਂ ਘੱਟ ਤਜਰਬਾ ਰੱਖਣ ਤੇ ਅੱਧਾ ਨੰਬਰ ਮਿਲੇਗਾ -ਵਿਜ
ਸੁਖਜਿੰਦਰ ਮਾਨ
ਚੰਡੀਗੜ੍ਹ, 24 ਦਸੰਬਰ: ਹਰਿਆਣਾ ਦੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਰਾਜ ਸਰਕਾਰ ਨੇ ਅੱਜ ਇਕ ਮਹਤੱਵਪੂਰਣ ਫੈਸਲਾ ਕੀਤਾ ਹੈ ਜਿਸ ਦੇ ਤਹਿਤਹ ਰਾਜ ਦੇ ਕਿਸੇ ਵੀ ਮੈਡੀਕਲ ਕਾਲਜ , ਪ੍ਰਾਥਮਿਕ ਮੈਡੀਕਲ ਕੇਂਦਰ, ਸਮੂਦਾਇਕ ਮੈਡੀਕਲ ਕੇਂਦਰ ਜਾਂ ਕਿਸੇ ਸਰਕਾਰੀ ਹਸਪਤਾਲ ਵਿਚ ਠੇਕਾ ਆਧਾਰ ਤੇ ਅਤੇ ਆਊਟਸੋਰਸਿੰਗ ਆਧਾਰ ਤੇ ਕੰਮ ਕਰ ਰਹੇ ਜਾ ਆਪਣੀ ਸੇਵਾਵਾਂ ਦੇ ਚੁੱਕੇ ਸਟਾਫ ਨਰਸ ਨੂੰ ਨਿਯਮਤ ਭਰਤੀ ਦੇ ਦੌਰਾਨ ਵੱਧ ਤੋਂ ਵੱਧ 8 ਨੰਬਰ ਦਿੱਤੇ ਜਾਣਗੇ, ਜਿਸ ਵਿਚ ਅਜਿਹੇ ਸਾਰੇ ਕਰਮਚਾਰੀਆਂ ਨੂੰ ਨਿਯਮਤ ਭਰਤੀ ਵਿਚ ਲਾਭ ਮਿਲੇਗਾ। ਸ੍ਰੀ ਵਿਜ ਨੇ ਕਿਹਾ ਕਿ ਇਸ ਸਬੰਧ ਵਿਚ ਹਰਿਆਣਾ ਸਰਕਾਰ ਨੇ ਆਪਣਾ ਮੰਜੂਰੀ ਪ੍ਰਦਾਨ ਕਰ ਦਿੱਤੀ ਹੈ। ਜਿਸ ਤਹਿਤ ਹੁਣ ਅਜਿਹੇ ਸਾਰੇ ਕਰਮਚਾਰੀ ਜਿਨ੍ਹਾਂ ਨੇ ਘੱਟੋਂ ਘੱਟ 6 ਮਹੀਨੇ ਤਕ ਜਾਂ 1 ਸਾਲ ਤੋਂ ਘੱਟ ਰਾਜ ਦੇ ਕਿਸੇ ਵੀ ਮੈਡੀਕਲ ਕਾਲਜ, ਪ੍ਰਾਥਮਿਕ ਮੈਡੀਕਲ ਕੇਂਦਰ, ਸਮੂਦਾਇਕ ਮੈਡੀਕਲ ਕੇਂਦਰ ਜਾਂ ਕਿਸੇ ਸਰਕਾਰੀ ਹਸਪਤਾਲ ਵਿਚ ਠੇਕਾ ਆਧਾਰ ਤੇ ਅਤੇ ਆਊਟਸੋਰਸਿੰਗ ਆਧਾਰ ਤੇ ਕੰਮ ਕਰ ਰਹੇ ਜਾਂ ਆਪਣੀ ਸੇਵਾਵਾਂ ਦਿੱਤੀਆਂ ਹਨ, ਉਨ੍ਹਾਂ ਨੂੰ ਨਿਯਮਤ ਭਰਤੀ ਵਿਚ ਅੱਧਾ ਨੰਬਰ ਮਿਲੇਗਾ। ਉਨ੍ਹਾਂ ਨੇ ਦਸਿਆ ਕਿ ਇਸੀ ਤਰ੍ਹਾ ਜਿਨ੍ਹਾਂ ਦਾ ਤਜਰਬਾ 1 ਸਾਲ ਤੋਂ ਵੱਧ ਹੈ, ਉਸ ਨੂੰ 1 ਨੰਬਰ, 2 ਸਾਲ ਹੋਣ ਤੇ 2 ਨੰਬਰ, 3 ਸਾਲ ਹੋਣ ਤੇ 3 ਨੰਬਰ, 4 ਸਾਲ ਹੋਣ ਤੇ 4 ਨੰਬਰ, 5 ਸਾਲ ਤਜਰਬਾ ਹੋਣ ਤੇ 5 ਨੰਬਰ, 6 ਸਾਲ ਤਜਰਬਾ ਹੋਣ ਤੇ 6 ਨੰਬਰ, 7 ਸਾਲ ਤਜਰਬਾ ਹੋਣ ਤੇ 7 ਨੰਬਰ, 8 ਸਾਲ ਜਾਂ ਵੱਧ ਤਜਰਬਾ ਹੋਣ ਤੇ ਵੱਧ ਤੋਂ ਵੱਧ 8 ਨੰਬਰ ਮਿਲਣਗੇ। ਸ੍ਰੀਵਿਜ ਨੇ ਦਸਆ ਕਿ ਰਾਜ ਦੇ ਮੈਡੀਕਲ ਕਾਲਜ ਵਿਚ ਲਗਭਗ 275 ਸਟਾਫ ਨਰਸ ਦੇ ਅਹੁਦੇ ਖਾਲੀ ਹਨ ਅਤੇ ਇੰਨ੍ਹਾਂ ਅਹੁਦਿਆਂ ਨੂੰ ਭਰਨ ਦੀ ਪ੍ਰਕ੍ਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਇਹ ਭਰਤੀਆਂ ਪੰਡਿਤ ਭਗਵਤ ਦਿਆਲ ਸ਼ਰਮਾ ਸਿਹਤ ਆਯੂਰਵਿਗਿਆਨ ਯੂਨੀਵਰਸਿਟੀ, ਰੋਹਤਕ ਵੱਲੋਂ ਭਰਤੀਆਂ ਜਾਂਣਗੀਆਂ।ਉਨ੍ਹਾਂ ਨੇ ਕਿਹਾ ਕਿ ਸੰਭਾਵਿਤ ਕੋਰੋਨਾ ਦੀ ਤੀਜੀ ਲਹਿਰ ਨੂੰ ਦੇਖਦੇ ਹੋਏ ਹੁਣ ਇੰਨ੍ਹਾਂ ਭਰਤੀਆਂ ਨੂੰ ਜਲਦੀ ਹੀ ਭਰਿਆ ਜਾਵੇਗਾ ਅਤੇ ਹੁਣ ਸਾਨੂੰ ਸੰਭਾਵਿਤ ਕੋਰੋਨਾ ਦੀ ਲਹਿਰ ਨਾਲ ਨਜਿਠਣ ਲਈ ਤਜਰਬੀ ਅਤੇ ਪਹਿਲਾਂ ਤੋਂ ਹੀ ਕੰਮ ਕਰ ਰਹੇ ਕਰਮਚਾਰੀਆਂ ਦੇ ਮਿਲਣ ਦੀ ਸੰਭਾਵਨਾ ਵੀ ਵੱਧ ਜਾਵੇਗੀ। ਜਿਸ ਤੋਂ ਸਿਹਤ ਵਿਵਸਥਾ ਮਜਬੂਤ ਹੋਵੇਗੀ।
Share the post "ਠੇਕਾ ਆਧਾਰ ਅਤੇ ਆਊਟਸੋਰਸਿੰਗ ਆਧਾਰ ਤੇ ਕੰਮ ਕਰ ਰਹੇ ਸਟਾਫ ਨਰਸ ਨੂੰ ਨਿਯਮਤ ਭਰਤੀ ਵਿਚ ਵੱਧ ਤੋਂ ਵੱਧ 8 ਨੰਬਰ ਮਿਲਣਗੇ-ਅਨਿਲ ਵਿਜ"