ਸੁਖਜਿੰਦਰ ਮਾਨ
ਬਠਿੰਡਾ, 20 ਨਵੰਬਰ :ਕੁੱਲ ਹਿੰਦ ਕਿਸਾਨ ਸਭਾ ਪੰਜਾਬ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੀ ਜਿਲ੍ਹਾ ਬਠਿੰਡਾ ਦੀ ਸਾਂਝੀ ਮੀਟਿੰਗ ਅੱਜ ਕਿਸਾਨ ਸਭਾ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਹਰਨੇਕ ਸਿੰਘ ਆਲੀਕੇ ਅਤੇ ਜ਼ਿਲ੍ਹਾ ਮਜ਼ਦੂਰ ਆਗੂ ਜਰਨੈਲ ਸਿੰਘ ਯਾਤਰੀ ਦੀ ਪ੍ਰਧਾਨਗੀ ਹੇਠ ਹੋਈÍ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਅਤੇ ਸੰਯੁਕਤ ਮੋਰਚੇ ਦੇ ਮੈਂਬਰ ਬਲਕਰਨ ਸਿੰਘ ਬਰਾੜ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਅੈਲਾਨ ਕਰਨਾ ਇਹ ਸਿੱਧ ਕਰਦਾ ਹੈ ਕਿ ਬਾਬਰ ਅਤੇ ਮਲਕ ਭਾਗੋਆਂ ਦਾ ਗੱਠਜੋੜ ਜੋ ਕਿ ਭਾਈ ਲਾਲੋਆਂ ਦੀ ਲੰਬੇ ਸਮੇਂ ਤੋਂ ਲੁੱਟ ਕਰ ਰਿਹਾ ਹੈ ਦੀ ਅੱਜ ਪੂਰੀ ਤਰ੍ਹਾਂ ਹਾਰ ਹੋਈ ਹੈÍ ਕਿਸਾਨ ਸੰਘਰਸ਼ ਦੌਰਾਨ ਅੱਜ ਤਕ ਸੱਤ ਸੌ ਤੋਂ ਉਪਰ ਕਿਸਾਨਾਂ ਅਤੇ ਮਜ਼ਦੂਰਾਂ ਦੀ ਸ਼ਹੀਦੀ ਹੋ ਚੁੱਕੀ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਜੇਲ੍ਹ ਜਾਣਾ ਪਿਆ ਅਤੇ ਉਨ੍ਹਾਂ ਉੱਪਰ ਜ਼ੁਲਮ ਹੋਏ ਇਨ੍ਹਾਂ ਕੁਰਬਾਨੀਆਂ ਤੇ ਕਿਸਾਨ ਆਗੂਆਂ ਦੀ ਸੁਚੱਜੀ ਅਗਵਾਈ ਅਤੇ ਲੋਕਾਂ ਦੇ ਸਹਿਯੋਗ ਨਾਲ ਹੀ ਅਸੀਂ ਜਿੱਤ ਪ੍ਰਾਪਤ ਕਰ ਸਕੇ ਹਾਂÍ ਮੋਦੀ ਸਰਕਾਰ ਦੇ ਗੋਦੀ ਮੀਡੀਏ ਦੁਆਰਾ ਫੈਲਾਏ ਗਏ ਝੂਠ ਦੇ ਪ੍ਰਚਾਰ ਦਾ ਮੁਕਾਬਲਾ ਕਰਨ ਲਈ ਪੰਜਾਬ ਦੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਏ ਨੇ ਜੋ ਕਿਸਾਨ ਸੰਘਰਸ਼ ਵਿੱਚ ਭੂਮਿਕਾ ਨਿਭਾਈ ਉਸ ਦਾ ਵੀ ਬਹੁਤ ਵੱਡਾ ਯੋਗਦਾਨ ਹੈÍ ਕਿਸਾਨ ਆਗੂ ਨੇ ਵਰਕਰਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਸਰਕਾਰਾਂ ਦੀਆਂ ਜਿਹੜੀਆਂ ਨੀਤੀਆਂ ਕਾਰਨ ਖੇਤੀ ਖੇਤਰ ਅੰਦਰ ਕਿਸਾਨਾਂ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਹੋ ਰਹੀਆਂ ਹਨ, ਨੂੰ ਰੋਕਣ ਲਈ ਸਾਨੂੰ ਅਜੇ ਅੱਗੇ ਹੋਰ ਲੜਾਈ ਲੜਨ ਦੀ ਲੋੜ ਹੈ Íਉਨ੍ਹਾਂ ਕਿਹਾ ਕਿ ਜਦ ਤਕ ਕੇਂਦਰ ਸਰਕਾਰ ਡਾ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਫ਼ਸਲਾਂ ਦੇ ਘੱਟੋ ਘੱਟ ਖ਼ਰੀਦ ਮੁੱਲ ਨੂੰ ਕਾਨੂੰਨੀ ਗਰੰਟੀ ਨਹੀਂ ਦਿੱਦੀ, ਪ੍ਰਸਤਾਵਤ ਬਿਜਲੀ ਬਿੱਲ ਅਤੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਉੱਪਰ ਬੇਲੋੜਾ ਵੈਟ ਵਾਪਸ ਨਹੀਂ ਲੈਂਦੀ ਤਦ ਤਕ ਕਿਸਾਨੀ ਸੰਘਰਸ਼ ਜਾਰੀ ਰਹੇਗਾÍਉਨ੍ਹਾਂ ਜੁੜੇ ਹੋਏ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਛੱਬੀ ਨਵੰਬਰ ਨੂੰ ਪਿਛਲੇ ਸਾਲ ਵਾਂਗ ਟਰੈਕਟਰ ਟਰਾਲੀਆਂ ਤੇ ਵੱਡੇ ਵੱਡੇ ਕਾਫ਼ਲੇ ਬਣਾ ਕੇ ਦਿੱਲੀ ਦੇ ਬਾਰਡਰਾਂ ਤੇ ਪਹੁੰਚਿਆ ਜਾਵੇ ਤਾਂ ਕਿ ਨੱਤੀ ਨਵੰਬਰ ਨੂੰ ਸ਼ੁਰੂ ਹੋ ਰਹੇ ਪਾਰਲੀਮੈਂਟ ਸੈਸ਼ਨ ਵੱਲ ਮਾਰਚ ਕੀਤਾ ਜਾ ਸਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਆਗੂ ਜਸਬੀਰ ਕੌਰ ਸਰਾਂ ਨੇ ਕਿਹਾ ਕਿ ਮਜ਼ਦੂਰਾਂ ਲਈ ਨਰੇਗਾ ਦਾ ਫੰਡ ਵਧਾਇਆ ਜਾਵੇ ਅਤੇ ਉਨ੍ਹਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦਿੱਤੇ ਜਾਣ ਕਿਸਾਨਾਂ ਮਜ਼ਦੂਰਾਂ ਨੂੰ ਪਾਰਲੀਮੈਂਟ ਵਿੱਚ ਕਾਨੂੰਨ ਬਣਾ ਕੇ ਪੈਨਸ਼ਨ ਦਿੱਤੀ ਜਾਵੇ ਅਠਾਈ ਨਵੰਬਰ ਨੂੰ ਲੁਧਿਆਣੇ ਹੋ ਰਹੀ ਜਨਤਕ ਜਥੇਬੰਦੀਆਂ ਦੀ ਵੱਡੀ ਰੈਲੀ ਵਿਚ ਪਹੁੰਚਣ ਦਾ ਸੱਦਾ ਦਿੰਦਿਆਂ ਮਜ਼ਦੂਰ ਆਗੂ ਕਾਕਾ ਸਿੰਘ ਬਠਿੰਡਾ ਨੇ ਕਿਹਾ ਕਿ ਅੱਜ ਸਾਨੂੰ ਸਰਕਾਰਾਂ ਵਿਰੁੱਧ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਅਤੇ ਸਮਾਜ ਦੇ ਦੂਜੇ ਵਰਗਾਂ ਦੇ ਸਾਂਝੇ ਸੰਘਰਸ਼ਾਂ ਦੀ ਬਹੁਤ ਵੱਡੀ ਲੋੜ ਹੈ ਇਸ ਸਮੇਂ ਹੋਰਨਾਂ ਤੋਂ ਇਲਾਵਾ ਜੀਤਾ ਸਿੰਘ ਪਿੱਥੋ ਪੂਰਨ ਸਿੰਘ ਗੁੰਮਟੀ ਸੁਰਜੀਤ ਸਿੰਘ ਸਰਦਾਰਗਡ਼੍ਹ ਰਾਜਾ ਸਿੰਘ ਦਾਨ ਸਿੰਘ ਵਾਲਾ ਚੰਦ ਸਿੰਘ ਬੰਗੀ ਸੁਰਜੀਤ ਸਿੰਘ ਝੂੰਬਾ ਅਤੇ ਪਰਮਜੀਤ ਸਿੰਘ ਆਦਿ ਹਾਜ਼ਰ ਸਨÍ
ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਭਾਈ ਲਾਲੋਆਂ ਦੀ ਜਿੱਤ : ਬਲਕਰਨ ਸਿੰਘ ਬਰਾੜ
10 Views