ਅਥਲੀਟਾਂ ਦੀ ਪੰਜਾਬ ਸਰਕਾਰ ਨੂੰ ਪੁਕਾਰ ਕਦੀ ਸਾਡੀ ਵੀ ਲਵੋ ਸਾਰ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ ,14 ਜੂਨ: ਕਹਿੰਦੇ ਨੇ ਕਿ ਤੰਦਰੁਸਤੀ ਦਾ ਰਾਜ ਖੇਡ ਗਰਾਊਡਾਂ ਨਾਲ ਜੁੜਿਆ ਹੁੰਦਾ ਹੈ ਪਰ ਬਠਿੰਡਾ ਇਲਾਕੇ ਦੀ ਸਥਿਤੀ ਬਿਲਕੁਲ ਇਸਦੇ ਉਲਟ ਹੈ। ਇਸ ਇਲਾਕੇ ਵਿੱਚ ਨਾ ਤਾਂ ਕੋਈ 400 ਮੀਟਰ ਦਾ ਅਥਲੀਟਾਂ ਦੇ ਪ੍ਰੈਕਟਿਸ ਕਰਨ ਲਈ ਟਰੈਕ ਹੈ ਅਤੇ ਨਾ ਹੀ ਗਰਾਉਂਡ। ਸਿਰਫ਼ ਇੱਕਾ ਦੁੱਕਾ ਮਹਿਕਮੇ ਜਾਂ ਸੰਸਥਾਵਾਂ ਦੇ ਡੰਗ ਟਪਾਊ ਟਰੈਕ ਹਨ ਜਿਥੇ ਕਿ ਆਮ ਖਿਡਾਰੀਆਂ ਦੇ ਜਾਣ ਤੇ ਪਾਬੰਦੀ ਹੈ। ਇੱਥੇ ਜਾਰੀ ਬਿਆਨ ਵਿਚ ਇਲਾਕੇ ਦੇ ਉੱਘੇ ਅਥਲੀਟਾਂ ਨੇ ਕਿਹਾ ਕਿ ਸ਼ਹਿਰ ਦੇ ਮੇਨ ਸਟੇਡੀਅਮ ਵਿੱਚ 400 ਮੀਟਰ ਟਰੈਕ ਹੈ ਜਿਥੇ ਕਿ ਸਾਰੇ ਸਕੂਲੀ ਬੱਚਿਆਂ ਦੇ ਖੇਡ ਮੁਕਾਬਲੇ ਹੋਇਆ ਕਰਦੇ ਸਨ ਪਰ ਉੱਥੇ ਵੀ ਇਸ ਟਰੈਕ ਨੂੰ ਪੱਕਾ ਕਰ ਦਿੱਤਾ ਗਿਆ। ਜਿੱਥੇ ਕਿ ਖੇਡ ਦੇ ਮਾਪਦੰਡਾਂ ਅਨੁਸਾਰ ਪੱਕੇ ਟਰੈਕ ਵਿੱਚ ਨਾ ਤਾਂ ਪ੍ਰੈਕਟਿਸ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਦੌੜ ਮੁਕਾਬਲੇ ਕਰਵਾਏ ਜਾ ਸਕਦੇ ਹਨ। ਪੱਕੀ ਜਗਾ ਤੇ ਭੱਜਣ ਨਾਲ ਗੋਡੇ ਵੀ ਨੁਕਸਾਨੇ ਜਾਂਦੇ ਹਨ । ਨਾਲੇ ਇਹ ਟਰੈਕ ਹੁਣ ਪ੍ਰੈਕਟਿਸ ਟਰੈਕ ਨਾ ਰਹਿ ਕੇ ਆਮ ਲੋਕਾਂ ਲਈ ਸੈਰਗਾਹ ਬਣ ਚੁੱਕਿਆ ਹੈ। ਸ਼ਹਿਰ ਵਿਚ ਨੇੜੇ ਤੇੜੇ ਕੋਈ ਵੀ 400 ਮੀਟਰ ਦਾ ਟਰੈਕ ਨਾ ਹੋਣ ਕਰਕੇ ਖੇਡ ਪ੍ਰੇਮੀਆਂ ਦਾ ਬੁਰਾ ਹਾਲ ਹੋਣਾ ਕੁਦਰਤੀ ਹੈ। ਹੁਣ ਇਹ ਅਥਲੀਟ ਆਪਣੀ ਪ੍ਰੈਕਟਿਸ ਜਾਰੀ ਰੱਖਣ ਲਈ ਕਿਸੇ ਕੱਚੇ ਟਰੈਕ ਦੀ ਭਾਲ ਵਿੱਚ ਇੰਜ ਭਟਕਦੇ ਫਿਰਦੇ ਹਨ ਜਿਵੇਂ ਕੋਈ ਆਪਣੀ ਮੁੱਲਵਾਨ ਗੁਆਚੀ ਚੀਜ਼ ਨੂੰ ਲੱਭਣ ਲਈ ਇੱਧਰ ਉੱਧਰ ਤੁਰਿਆ ਫਿਰਦਾ ਹੈ। ਉਂਜ ਵੀ 400 ਮੀਟਰ ਦੇ ਸਹੀ ਟਰੈਕ ਤੋਂ ਬਿਨਾਂ ਦੌੜ ਦਾ ਟਾਈਮ ਕੱਢਣਾ ਬੜਾ ਮੁਸ਼ਕਲ ਹੁੰਦਾ ਹੈ । ਬੇਸ਼ਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੜੇ ਜ਼ੋਰ ਸ਼ੋਰ ਨਾਲ ਐਲਾਨ ਕੀਤਾ ਸੀ ਕਿ ਹਰ ਸ਼ਹਿਰ ,ਕਸਬੇ ਤੇ ਪਿੰਡਾਂ ਵਿੱਚ ਖਿਡਾਰੀਆਂ ਨੂੰ ਟਰੈਕ ਅਤੇ ਗਰਾਉਂਡ ਬਣਾ ਕੇ ਦਿੱਤੇ ਜਾਣਗੇ ਪਰ ਅਜੇ ਤੱਕ ਉਸ ਵਾਇਦੇ ਨੂੰ ਵੀ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ। ਅੰਤਰਰਾਸ਼ਟਰੀ ਖਿਡਾਰੀ ਨੰਬਰਦਾਰ ਬਲਵਿੰਦਰ ਸਿੰਘ ਕੋਟਸ਼ਮੀਰ ਨੇ ਦੱਸਿਆ ਕਿ ਮੈਂਂ ਨਵੰਬਰ 2023 ਵਿੱਚ ਫਿਲਪਾਈਨ ਵਿਚ ਹੋਣ ਵਾਲੀਆਂ ਮਾਸਟਰ ਅਥਲੈਟਿਕਸ ਚੈੰਪਿਅਨਸ਼ਿਪ Çਞੱਚ ਭਾਗ ਲੈਣ ਜਾਣਾ ਹੈ ,ਪਰ ਯੋਗ ਟਰੈਕ ਨਾ ਹੋਣ ਕਰਕੇ ਆਪਣੇ ਦੇਸ਼ ਅਤੇ ਸੂਬੇ ਲਈ ਮੈਡਲ ਲਿਆਉਣ ਦਾ ਮੇਰਾ ਸੁਪਨਾ ਸਾਇਦ ਪੂਰਾ ਨਾ ਹੋ ਸਕੇ।
ਦੌੜ ਟਰੈਕ ਨਾ ਹੋਣ ਕਰ ਕੇ ਬਠਿੰਡਾ ਖੇਤਰ ਦੇ ਅਥਲੀਟਾਂ ਦਾ ਬੁਰਾ ਹਾਲ
15 Views