Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਚੰਡੀਗੜ੍ਹ

ਨਵਜੋਤ ਸਿੱਧੂ ਨੇ ਭਗਵੰਤ ਮਾਨ ਦੀ ਅਗਵਾਈ ਹੇਠਲੀ ਆਪ ਸਰਕਾਰ ਦੀਆਂ ਗਰੰਟੀਆਂ ’ਤੇ ਚੁੱਕੇ ਸਵਾਲ

9 Views

ਸੁਖਜਿੰਦਰ ਮਾਨ
ਚੰਡੀਗੜ੍ਹ, 17 ਮਈ: ਪੰਜਾਬ ਦੀ ਆਪ ਸਰਕਾਰ ਸਿਰਫ ਐਲਾਨ ਕਰ ਰਹੀ ਹੈ.. ਅਤੇ ਇਸ ਕੋਲ ਸਾਧਨ ਕੋਈ ਨਹੀਂ। ਜੋ ਕਰ ਨਹੀਂ ਸਕਦੇ ਉਸਦਾ ਦਾਅਵਾ ਕਿਉਂ ਕਰਦੇ ਓ? ਇਹ ਸਵਾਲ ਚੁੱਕਦਿਆਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਦੇ ਵਾਅਦੇ ਵਾਲਾ ਕਣਕ ਦੀ ਫ਼ਸਲ ਉੱਪਰ ਬੋਨਸ ਕਿੱਥੇ ਹੈ? ਕੀ ਸਰਕਾਰ ਕੋਲ ਵਾਅਦੇ ਵਾਲਾ ਬੋਨਸ ਦੇਣ ਲਈ ਲੋੜੀਂਦੇ 5000 ਕਰੋੜ ਰੁਪਏ ਹਨ? ਕੀ ਸਰਕਾਰ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦੀ ਸਮਰੱਥਾ ਰੱਖਦੀ ਹੈ? ਮੱਕੀ ਅਤੇ ਮੂੰਗੀ ‘ਤੇ ਐਮ.ਐਸ.ਪੀ. ਨੂੰ ਨੋਟੀਫਾਈ ਕਿਉਂ ਨਹੀਂ ਕੀਤਾ ਗਿਆ? ਇੱਥੇ ਜਾਰੀ ਇੱਕ ਟਵੀਟ ਵਿਚ ਸਿੱਧੂ ਨੇ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਨੂੰ 10 ਜੂਨ ਤੋਂ ਝੋਨਾ ਬੀਜਣ ਦੀ ਇਜਾਜਤ ਦੇਵੇ ਕਿਉਂਕਿ ਦੇਰੀ ਨਾਲ ਹੋਣ ਵਾਲੀ ਫਸਲ ਵਿੱਚ ਨਮੀ ਜਿਆਦਾ ਹੁੰਦੀ ਹੈ ਜਿਸ ਕਰਕੇ ਮੁੱਲ ਘਟਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹਮੇਸਾ ਮਾਰ ਕਿਉਂ ਝੱਲਣੀ ਪੈਂਦੀ ਹੈ? ਜੇਕਰ ਇਹ ਫ਼ਸਲੀ ਵਿਭਿੰਨਤਾ ਨੂੰ ਲੈ ਕੇ ਸੱਚਮੁੱਚ ਗੰਭੀਰ ਹੈ ਤਾਂ ਇਸ ਨੇ ਬਾਸਮਤੀ ‘ਤੇ ਘੱਟੋ-ਘੱਟ ਸਮਰਥਨ ਮੁੱਲ ਦਾ ਐਲਾਨ ਕਿਉਂ ਨਹੀਂ ਕੀਤਾ? ਸਾਬਕਾ ਪ੍ਰਧਾਨ ਦੇ ਦਾਅਵੇ ਮੁਤਾਬਕ ਜਦੋਂ ਤੱਕ ਮਜ਼ਬੂਤ ਮੰਡੀ ਸਿਸਟਮ ਨਹੀਂ ਬਣੇਗਾ, ਕਿਸਾਨਾਂ ਦੇ ਵਿਰੋਧ ਪ੍ਰਦਰਸਨ ਜਾਰੀ ਰਹਿਣਗੇ। ਪੰਜਾਬ, ਓਵਰ ਡਰਾਫਟ ਉੱਤੇ ਅਤੇ ਬਜਟ ਦੀ ਸਹੀ ਵੰਡ ਵਾਲੀ ਕਿਸੇ ਨੀਤੀ ਦੇ ਬਗ਼ੈਰ ਚੱਲ ਰਿਹਾ ਹੈ, ਇਹ ਸਭ ਕਿਸਾਨਾਂ ਨੂੰ ਦੀ ਹਾਲਤ ਨਹੀਂ ਸੁਧਾਰ ਸਕਦਾ। ਵੱਡਾ ਵਿੱਤੀ ਸੰਕਟ ਦਰਪੇਸ਼ ਹੈ ਤੇ ਕਾਨੂੰਨ-ਵਿਵਸਥਾ ਦੀ ਸਥਿਤੀ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਅੱਜ ਪੰਜਾਬ ਕੇਂਦਰ ਸਰਕਾਰ ਦੇ ਰਹਿਮੋ-ਕਰਮ ‘ਤੇ ਹੈ। ਇਸਦੇ ਨਾਲ ਹੀ ਉਨ੍ਹਾਂ ਕਿਸਾਨਾਂ ਦੀ ਬਿਹਤਰੀ ਲਈ ਕੁੱਝ ਹੱਲ ਵੀ ਦਿੱਤੇ ਹਨ, ਜਿਸਦੇ ਤਹਿਤ 1. ਵਪਾਰ ਲਈ ਖੁੱਲ੍ਹੀਆਂ ਸਰਹੱਦਾਂ: ਇਸ ਨਾਲ ਕਿਸਾਨਾਂ ਦੀ ਆਮਦਨ ਇੱਕ ਦਿਨ ਵਿੱਚ ਦੁੱਗਣੀ ਹੋ ਜਾਵੇਗੀ। 2. ਕਿਸਾਨਾਂ ਨੂੰ ਇਕਜੁੱਟ ਕਰਨ ਲਈ ਸਹਿਕਾਰਤਾ ਲਹਿਰ: ਉਹਨਾਂ ਦੀ ਮੰਡੀਆਂ ਤੱਕ ਪਹੁੰਚ ਅਤੇ ਉਨ੍ਹਾਂ ਨੂੰ ਮੰਡੀ ਦਾ ਕੰਟਰੋਲ ਦੇਣ ਲਈ। 3. ਮਾਫੀਆ ਦੀਆਂ ਜੇਬਾਂ ਵਿੱਚੋਂ ਪੈਸਾ ਕੱਢ ਕੇ ਰਾਜ ਦੀ ਆਮਦਨ ਪੈਦਾ ਕਰੋ। 4. ਬਜਟ ਦੁਆਰਾ ਸਮਰਥਿਤ ਸਰਬਪੱਖੀ ਨੀਤੀਆਂ ਬਣਾਓ।

Related posts

ਮੂੰਹਖੁਰ ਦੀ ਬਿਮਾਰੀ ਤੋਂ ਬਚਾਅ ਲਈ ਰਾਜ-ਵਿਆਪੀ ਟੀਕਾਕਰਨ ਮੁਹਿੰਮ ਸੋਮਵਾਰ ਤੋਂ;816 ਟੀਮਾਂ ਗਠਿਤ

punjabusernewssite

ਮੁੱਖ ਮੰਤਰੀ ਦੀ ਪਾਣੀ ਬਚਾਉਣ ਦੀ ਅਪੀਲ ਨੂੰ ਸੂਬੇ ਦੇ ਕਿਸਾਨਾਂ ਦਾ ਭਰਵਾਂ ਹੁੰਗਾਰਾ

punjabusernewssite

‘ਆਪ’ ਪਾਰਟੀ ਨੂੰ ਮਿਲਿਆ ਬਲ, ਭਾਜਪਾ ‘ਤੇ ਅਕਾਲੀ ਦਲ ਦੇ ਆਗੂਆਂ ਨੇ ਫੜਿਆ ‘ਆਪ’ ਦਾ ਪਲ੍ਹਾ

punjabusernewssite