ਨਸ਼ਾ ਤਸਕਰਾਂ ਵਲੋਂ ਪ੍ਰਵਾਰ ਨਾਲ ਮਿਲਕੇ ਪੁਲਿਸ ’ਤੇ ਹਮਲਾ, ਤਿੰਨ ਕਾਬੂ

0
27

ਆਮ ਲੋਕਾਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਵੀ ਪੁਲਿਸ ’ਤੇ ਹਮਲੇ ਦੀ ਕੀਤੀ ਨਿੰਦਾ, ਕੀਤੀ ਸਖ਼ਤ ਕਾਰਵਾਈ ਦੀ ਮੰਗ
ਸੁਖਜਿੰਦਰ ਮਾਨ
ਬਠਿੰਡਾ, 28 ਅਗਸਤ : ਸੂਬੇ ’ਚ ਨਸ਼ਿਆਂ ਦੇ ਵਧ ਰਹੇ ਪ੍ਰਚਲਨ ਨੂੰ ਕਾਬੂ ਕਰਨ ਲਈ ਪੁਲਿਸ ਵਲੋਂ ਕੀਤੀ ਜਾ ਰਹੀ ਸਖ਼ਤੀ ਦੌਰਾਨ ਬੌਖਲਾਏ ਨਸ਼ਾ ਤਸਕਰਾਂ ਵਲੋਂ ਹੁਣ ਪੁਲਿਸ ਪਾਰਟੀਆਂ ’ਤੇ ਹਮਲੇ ਸ਼ੁਰੂ ਕਰ ਦਿੱਤੇ ਹਨ। ਇਸੇ ਤਰ੍ਹਾਂ ਦੀ ਇੱਕ ਤਾਜ਼ਾ ਘਟਨਾ ਬਠਿੰਡਾ ਸ਼ਹਿਰ ਵਿਚ ਵੀ ਸਾਹਮਣੇ ਆਈ ਹੈ, ਜਿੱਥੇ ਨਸ਼ਾ ਤਸਕਰੀ ਦੇ ਸ਼ੱਕ ’ਚ ਇੱਕ ਕਾਰ ਦੀ ਲਈ ਤਲਾਸੀ ਤੋਂ ਭੜਕੇ ਨੌਜਵਾਨਾਂ ਨੇ ਅਪਣੇ ਪ੍ਰਵਾਰ ਤੇ ਸਮਰਥਕਾਂ ਨਾਲ ਪੁਲਿਸ ਟੀਮ ’ਤੇ ਹਮਲਾ ਕਰ ਦਿੱਤਾ।

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ, ਕਾਰ ਵਿਚ ਜ਼ਿੰਦਾ ਸੜਿਆ ਨੌਸਵਾਨ

ਇਸ ਹਮਲੇ ਵਿਚ ਸੀਆਈਏ-2 ਵਿੰਗ ਦਾ ਇੰਚਾਰਜ਼ ਸਹਿਤ ਦੋ ਪੁਲਿਸ ਮੁਲਾਜਮ ਜਖਮੀ ਹੋਏ ਗਏ, ਜਿੰਨ੍ਹਾਂ ਦਾ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਇਲਾਜ਼ ਚੱਲ ਰਿਹਾ ਹੈ।ਇਸ ਘਟਨਾ ਵਿਚ ਜਿੱਥੇ ਪੁਲਿਸ ਨੇ ਸਖ਼ਤ ਦਿਖਾਉਂਦਿਆਂ ਹਮਲਾਵਾਰਾਂ ਵਿਰੁਧ ਵੱਖ ਵੱਖ ਧਾਰਾਵਾਂ ਤਹਿਤ ਥਾਣਾ ਸਿਵਲ ਲਾਈਨ ਵਿਚ ਪਰਚਾ ਦਰਜ਼ ਕਰਕੇ ਦੋ ਔਰਤਾਂ ਸਹਿਤ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਉਥੇ ਆਮ ਲੋਕਾਂ ਤੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਸਿਆਸੀ ਆਗੂਆਂ ਨੇ ਵੀ ਇਸ ਘਟਨਾ ਦੀ ਨਿੰਦਾ ਕਰਦਿਆਂ ਜਿੰਮੇਵਾਰ ਲੋਕਾਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਨਸ਼ਾ ਤਸਕਰੀ ‘ਚ ਲੱਗੇ ਪਿਓ-ਪੁੱਤ ਤੇ ਨੂੰਹ-ਸੱਸ ਗ੍ਰਿਫਤਾਰ

ਮਿਲੀ ਜਾਣਕਾਰੀ ਮੁਤਾਬਕ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਵਿਚ ਬਦਨਾਮ ਮੰਨੇ ਜਾਂਦੇ ਸਥਾਨਕ ਧੋਬੀਆਣਾ ਬਸਤੀ ਦੇ ਸਰਕਾਰੀ ਹਸਪਤਾਲ ਕੋਲ ਸੀਆਈਏ-2 ਵਿੰਗ ਦੀ ਟੀਮ ਇੰਚਾਰਜ ਸਬ ਇੰਸਪੈਕਟਰ ਕਰਨਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਮੌਕੇ ’ਤੇ ਪੁੱਜੀ ਇੱਕ ਰੌਨਲਟ ਕਾਰ ਦੀ ਜਦ ਤਲਾਸ਼ੀ ਲੈਣੀ ਚਾਹੀ ਤਾਂ ਕਾਰ ਵਿਚ ਸਵਾਰ ਦੋ ਨੌਜਵਾਨਾਂ ਨੇ ਇਸਦਾ ਵਿਰੋਧ ਕੀਤਾ ਤੇ ਕਾਰ ਨੂੰ ਲੌਕ ਕਰਕੇ ਭੱਜ ਗਏ।

“ਰਾਸ਼ਰਪਤੀ ਰਾਜ ਲਾਉਣ ਦੀ ਸਿਫਾਰਿਸ਼ ਉਹ ਵੀ ਤੁਹਾਡੀ ਆਪਸੀ ਰੰਜਿਸ਼ ਕਾਰਨ ਇਹ ਬਹੁਤ ਹੀ ਗਲਤ ਤੇ ਬਿਲਕੁਲ ਅਸਵਿਕਾਰਯੋਗ ਹੈ”: ਰਾਜਾ ਵੜਿੰਗ

ਗੱਲ ਇੱਥੇ ਹੀ ਖ਼ਤਮ ਨਹੀਂ ਹੋਈ, ਬਲਕਿ ਕੁੱਝ ਸਮੇਂ ਬਾਅਦ ਮੁੜ ਮੌਕੇ ‘ਤੇ ਪੁੱਜੇ ਪ੍ਰੰਤੂ ਇਸ ਵਾਰ ਉਹ ਇਕੱਲੇ ਨਹੀਂ, ਬਲਕਿ ਉਨ੍ਹਾਂ ਦੇ ਨਾਲ ਪ੍ਰਵਾਰ ਅਤੇ ਦੋਸਤ ਵੀ ਸ਼ਾਮਲ ਸਨ, ਜਿੰਨ੍ਹਾਂ ਦੇ ਹੱਥਾਂ ਵਿਚ ਪੁਲਿਸ ਅਧਿਕਾਰੀਆਂ ਮੁਤਾਬਕ ਡਾਂਗਾਂ-ਸੋਟੀਆਂ ਵੀ ਸਨ। ਕਾਰ ਚੈਕਿੰਗ ਨੂੰ ਲੈ ਕੇ ਇੰਨ੍ਹਾਂ ਕਥਿਤ ਹਮਲਾਵਾਰਾਂ ਨੇ ਪੁਲਿਸ ਪਾਰਟੀ ’ਤੇ ਹਮਲਾ ਕਰ ਦਿੱਤਾ, ਜਿਸ ਵਿਚ ਖੁਦ ਇੰਚਾਰਜ਼ ਕਰਨਦੀਪ ਸਿੰਘ ਅਤੇ ਸਿਪਾਹੀ ਬਲਵਿੰਦਰ ਸਿੰਘ ਦੇ ਸੱਟਾਂ ਲੱਗੀਆਂ। ਜਿੰਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ  ਦਾਖ਼ਲ ਕਰਵਾਇਆ ਗਿਆ।

ਫਿਰ ਪਹੁੰਚੀ ਸਿੱਖ ਭਾਵਨਾਵਾਂ ਨੂੰ ਠੇਸ, ‘ਕਿਰਪਾਨ’ ਕਰਕੇ ਨਹੀਂ ਦਿੱਤੀ ਰੈਸਟੋਰੈਂਟ ‘ਚ ਐਂਟਰੀ, ਗ੍ਰਹਿ ਮੰਤਰਾਲੇ ਤੱਕ ਪਹੁੰਚੀ ਗੱਲ

ਇਸ ਦੌਰਾਨ ਇਸ ਘਟਨਾ ਦੀ ਕੰਟਰੋਲ ਰੂਮ ’ਤੇ ਸੂਚਨਾ ਮਿਲਣ ਤੋਂ ਬਾਅਦ ਵੱਡੀ ਗਿਣਤੀ ਵਿਚ ਪੁਲਿਸ ਮੌਕੇ ’ਤੇ ਪੁੱਜੀ। ਚਲਾਈ ਤਲਾਸ਼ੀ ਮੁਹਿੰਮ ਦੌਰਾਨ ਬੇਸ਼ੱਕ ਮੁੱਖ ਮੁਜਰਮ ਫ਼ਰਾਰ ਹੋਣ ਵਿਚ ਸਫ਼ਲ ਰਹੇ ਪ੍ਰੰਤੂ ਹਮਲਾਵਾਰਾਂ ਵਿਚ ਸ਼ਾਮਲ ਦੋ ਔਰਤਾਂ ਸਹਿਤ ਤਿੰਨ ਜਣਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ।

ਨਹਿਰੀ ਪਾਣੀ ਦੀ ਚੋਰੀ ਰੋਕਣ ਲਈ ਪਿੰਡ ਬੁਰਜ ਮਹਿਮਾ ਦੇ ਲੋਕ ਚੜ੍ਹੇ ਵਾਟਰਵਰਕਸ ਦੀ ਟੈਂਕੀ ’ਤੇ

ਥਾਣਾ ਸਿਵਲ ਲਾਈਨ ਦੇ ਅਧਿਕਾਰੀਆਂ ਨੇ ਦਸਿਆ ਕਿ ਸੀਆਈਏ-2 ਵਿੰਗ ਦੇ ਇੰਚਾਰਜ਼ ਕਰਨਦੀਪ ਸਿੰਘ ਦੇ ਬਿਆਨਾਂ ਉਪਰ ਧੋਬੀਆਣਾ ਬਸਤੀ ਦੇ ਅਨਰਜੀਤ ਤੇ ਉਸਦੇ ਭਰਾ ਕਮਲ ਤੋਂ ਇਲਾਵਾ ਉਨ੍ਹਾਂ ਦੇ ਪਿਤਾ ਸੰਕਰ ਦਾਸ, ਮਾਤਾ ਸੀਲਾ ਦੇਵੀ, ਅਨਰਜੀਤ ਦੀ ਪਤਨੀ ਪੂਜਾ ਦੇਵੀ ਸਹਿਤ ਰਾਹੁਲ ਨਾਂ ਦੇ ਨੌਜਵਾਨ ਤੋਂ ਇਲਾਵਾ ਅੱਧੀ ਦਰਜ਼ਨ ਅਣਪਛਾਤੇ ਵਿਅਕਤੀਆਂ ਵਿਰੁਧ ਧਾਰਾ 307, 353, 332, 186, 148,149 ਆਈ.ਪੀ.ਸੀ ਤਹਿਤ ਕੇਸ ਦਰਜ਼ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਕਥਿਤ ਮੁੱਖ ਮੁਜਰਮ ਅਨਰਜੀਤ ਅਤੇ ਉਸਦਾ ਪ੍ਰਵਾਰ ਨਸ਼ਾ ਤਸਕਰੀ ਦੇ ਕਾਰੋਬਾਰ ਵਿਚ ਲਿਪਤ ਹੈ।

ਰਾਜਪਾਲ ਨੇ ਰਾਸ਼ਟਰਪਤੀ ਰਾਜ ਦੀ ਧਮਕੀ ਦੇ ਕੇ ਸਾਢੇ ਤਿੰਨ ਕਰੋੜ ਪੰਜਾਬੀਆਂ ਦੀਆਂ ਭਾਵਨਾਵਾਂ ਦਾ ਨਿਰਾਦਰ ਕੀਤਾ-ਮੁੱਖ ਮੰਤਰੀ

ਇੱਥੇ ਦਸਣਾ ਬਣਦਾ ਹੈ ਕਿ ਹਾਲੇ ਦੋ ਦਿਨ ਪਹਿਲਾਂ ਹੀ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਨਸ਼ਾ ਤਸਕਰੀ ਦੇ ਕਾਰੋਬਾਰ ਵਿਚ ਲੱਗੇ ਧੋਬੀਆਣਾ ਦੇ ਇੱਕ ਪੂਰੇ ਪ੍ਰਵਾਰ ਨੂੰ ਗ੍ਰਿਫਤਾਰ ਕੀਤਾ ਸੀ। ਇੰਨ੍ਹਾਂ ਕੋਲੋਂ 104 ਗ੍ਰਾਂਮ ਹੈਰੋਇਨ ਅਤੇ ਡਰੱਗ ਮਨੀ ਦੇ 7 ਲੱਖ 40 ਹਜ਼ਾਰ ਰੁਪਏ ਤੋਂ ਇਲਾਵਾ ਇੱਕ ਇਨੋਵਾ ਕਾਰ ਵੀ ਬਰਾਮਦ ਹੋਈ ਸੀ। ਇਸ ਇਲਾਕੇ ਵਿਚ ਨਸ਼ਾ ਤਸਕਰੀ ਦੇ ਮਾਮਲੇ ਕਈ ਵਾਰ ਸਾਹਮਣੇ ਆ ਚੁੱਕੇ ਹਨ।

LEAVE A REPLY

Please enter your comment!
Please enter your name here