ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 15 ਅਗੱਸਤ: 75ਵੇਂ ਆਜਾਦੀ ਦਿਹਾੜੇ ਦੇ ਮੌਕੇ ਸਥਾਨਕ ਖੇਡ ਸਟੇਡੀਅਮ ਵਿਖੇ ਹੋਏ ਸਵਤੰਤਰਤਾ ਦਿਵਸ ਮੌਕੇ ਜਲ ਸਰੋਤ ਵਿਭਾਗ ਪੰਜਾਬ ਦੇ ਜਿਲੇਦਾਰ ਬਲਰਾਜ ਸਿੰਘ ਸਰਾਂ ਅਤੇ ਪਟਵਾਰੀ ਜਸਕਰਨ ਸਿੰਘ ਗਹਿਰੀ ਬੁੱਟਰ ਨੂੰ ਸਨਮਾਨਿਤ ਕੀਤਾ ਗਿਆ । ਜਿਕਰਯੋਗ ਹੈ ਕਿ ਇਹ ਦੋਨੋਂ ਸਾਥੀ ਪੰਜਾਬ ਪੱਧਰ ਤੇ ਅਨੇਕਾਂ ਵਾਰ ਪ੍ਰਸਾਸਨਿਕ ਅਧਿਕਾਰੀਆਂ, ਧਾਰਮਿਕ ਸੰਸਥਾਵਾਂ, ਕਿਸਾਨ ਯੂਨੀਅਨਾਂ, ਮਜਦੂਰ ਯੂਨੀਅਨਾਂ, ਪਿੰਡਾ ਦੀਆਂ ਪੰਚਾਇਤਾਂ, ਪਿੰਡਾ ਦੇ ਯੂਥ ਕਲੱਬਾਂ, ਸੋਸਾਇਟੀਆ ਤੋਂ ਵੀ ਇਮਾਨਦਾਰੀ ਨਾਲ ਕੰਮ ਕਰਨ ਕਰਕੇ ਅਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਵਿਸੇਸ ਯੋਗਦਾਨ ਪਾਉਣ ਬਦਲੇ ਵੀ ਸਨਮਾਨਿਤ ਹੋ ਚੁੱਕੇ ਹਨ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰ ਰਜਿੰਦਰ ਸਿੰਘ ਬਾਹੀਆ ਚੇਅਰਮੈਨ ਮਾਨਵ ਸੇਵਾ ਵੈੱਲਫੇਅਰ ਸੁਸਾਇਟੀ ਰਜਿ ਮਹਿਰਾਜ ਨੇ ਦੱਸਿਆ ਕਿ ਜਿਲੇਦਾਰ ਬਲਰਾਜ ਸਿੰਘ ਸਰਾਂ ਅਤੇ ਪਟਵਾਰੀ ਜਸਕਰਨ ਸਿੰਘ ਗਹਿਰੀ ਬੁੱਟਰ ਆਪਣੀ ਸਰਕਾਰੀ ਡਿਊਟੀ ਦੇ ਸਮੇਂ ਤੋਂ ਪਹਿਲਾਂ , ਛੁੱਟੀ ਹੋਣ ਤੋਂ ਬਾਅਦ ਅਤੇ ਸਰਕਾਰੀ ਛੁੱਟੀ ਵਾਲੇ ਦਿਨਾਂ ਵਿੱਚ ਸਮਾਜ ਸੇਵਾ ਦੇ ਵਿੱਚ ਤਨ ਮਨ ਨਾਲ ਜੁਟੇ ਰਹਿੰਦੇ ਹਨ ।
ਪਟਵਾਰੀ ਜਸਕਰਨ ਸਿੰਘ ਗਹਿਰੀ ਬੁੱਟਰ ਸਵਤੰਤਰਤਾ ਦਿਵਸ ਮੌਕੇੇ ਸਨਮਾਨਿਤ
16 Views