11 Views
ਸਵਾਰੀ ਦੇ 6800 ਰੂਪੇ, ਏਟੀਐਮ ਤੇ ਜਰੂਰੀ ਸਮਾਨ ਕੀਤਾ ਵਾਪਸ
ਸੁਖਜਿੰਦਰ ਮਾਨ
ਬਠਿੰਡਾ, 27 ਅਗਸਤ: ਪੀਆਰਟੀਸੀ ਦੇ ਬਠਿੰਡਾ ਡਿੱਪੂ ਦੇ ਇੱਕ ਕੰਢਕਟਰ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦਿਆਂ ਬੱਸ ’ਚ ਇੱਕ ਸਵਾਰੀ ਦੇ ਰਹਿ ਗਏ ਪੈਸਿਆਂ ਤੇ ਜਰੂਰੀ ਸਮਾਨ ਵਾਲੇ ਬੈਗ ਨੂੰ ਲੱਭ ਕੇ ਵਾਪਸ ਕੀਤਾ। ਸਥਾਨਕ ਡਿੱਪੂ ’ਚ ਉਚ ਅਧਿਕਾਰੀਆਂ ਦੀ ਹਾਜ਼ਰੀ ’ਚ ਸਵਾਰੀ ਨੂੰ ਉਸਦੇ 6800 ਰੂਪੇ, ਏਟੀਐਮ ਤੇ ਹੋਰ ਜਰੂਰੀ ਸਮਾਨ ਵਾਪਸ ਕਰਦਿਆਂ ਕੰਢਕਟਰ ਹਰਪ੍ਰੀਤ ਸਿੰਘ ਨੇ ਦਸਿਆ ਕਿ ਉਹ ਚੰਡੀਗੜ੍ਹ ਤੋਂ ਵਾਪਸ ਬਠਿੰਡਾ ਰੂਟ ’ਤੇ ਵਾਪਸ ਆ ਰਿਹਾ ਸੀ। ਇਸ ਦੌਰਾਨ ਉਸਨੂੰ ਬਠਿੰਡਾ ਆ ਕੇ ਪਤਾ ਲੱਗਿਆ ਕਿ ਕੋਈ ਸਵਾਰੀ ਬੱਸ ਵਿਚ ਅਪਣਾ ਸਮਾਨ ਭੁੱਲ ਗਈ ਹੈ ਜਦ ਇਹ ਸਮਾਨ ਦੇਖਿਆ ਤਾਂ ਉਸ ਵਿਚ ਪੈਸੇ, ਏਟੀਐਮ ਅਤੇ ਹੋਰ ਜਰੂਰੀ ਦਸਤਾਵੇਜ ਸਨ, ਜਿਸਨੂੰ ਸਵਾਰੀ ਲੱਭ ਕੇ ਵਾਪਸ ਕੀਤਾ ਗਿਆ। ਇਸ ਮੌਕੇ ਇੰਸਪੈਕਟਰ ਬਲਦੇਵ ਸਿੰਘ, ਇੰਸਪੈਕਟਰ ਅਨੂਪ ਸਿੰਘ ਤੇ ਇੰਸਪੈਕਟਰ ਕੁਲਦੀਪ ਸਿੰਘ ਨੇ ਸਵਾਰੀ ਨੂੰ ਇਹ ਸਮਾਨ ਵਾਪਸ ਕਰਦਿਆਂ ਕੰਢਕਟਰ ਹਰਪ੍ਰੀਤ ਸਿੰਘ ਦੀ ਹੋਸਲਾ ਅਫ਼ਜਾਈ ਕੀਤੀ।