ਬਠਿੰਡਾ, 16 ਅਕਤੂਬਰ: ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਪ੍ਰਧਾਨਗੀ ਹੇਠ ਪੀ.ਐਮ.ਵਿਸ਼ਵਕਰਮਾ ਸਕੀਮ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿਗ ਹਾਲ ਵਿਖੇ ਮੀਟਿੰਗ ਹੋਈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਦਾ ਟੀਚਾ ਜੱਦੀ-ਪੁਸ਼ਤੀ ਹੱਥੀ ਕੰਮ ਕਰਨ ਵਾਲੇ ਕਾਰੀਗਰ ਅਤੇ ਸ਼ਿਲਪਕਾਰਾਂ ਦੀ ਕਾਰਜ-ਕੁਸ਼ਲਤਾ ਨੂੰ ਵਧਾਵਾ ਦੇਣ ਲਈ ਟਰੇਨਿੰਗ ਪ੍ਰਦਾਨ ਕਰਨਾ, ਸੰਦ ਉਪਲੱਬਧ ਕਰਵਾਉਣਾ ਅਤੇ ਘੱਟ ਵਿਆਜ ਤੇ ਕਰਜਾ ਦੇਣਾ ਹੈ। ਉਨ੍ਹਾਂ ਨੇ ਮੀਟਿੰਗ ਵਿੱਚ ਸ਼ਾਮਿਲ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਲਾਭਪਾਤਰੀਆਂ ਦਾ ਸਰਵੇ ਕਰਨ ਲਈ ਕਿਹਾ ਤਾਂ ਕਿ ਇਸ ਸਕੀਮ ਦਾ ਲਾਭ ਯੋਗ ਵਿਅਕਤੀਆਂ ਨੂੰ ਮਿਲ ਸਕੇ।
ਐਸਵਾਈਐਲ ਦੇ ਮੁੱਦੇ ’ਤੇ ਮੀਟਿੰਗ ਲਈ ਹਰਿਆਣਾ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਨੂੰ ਲਿਖਿਆ ਪੱਤਰ
ਡਿਪਟੀ ਕਮਿਸ਼ਨਰ ਪਰੇ ਨੇ ਪੀ.ਐਮ. ਵਿਸ਼ਵਕਰਮਾ ਸਕੀਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਅਧੀਨ ਲਾਭਪਾਤਰੀਆਂ ਦੇ ਸੇਵਾ ਕੇਂਦਰਾਂ ਰਾਹੀਂ ਵਿਸ਼ਵਕਰਮਾ ਕਾਰਡ ਬਣਾਏ ਜਾਣਗੇ। ਇਸ ਲਈ ਘੱਟੋ-ਘੱਟ ਉਮਰ 18 ਸਾਲ ਹੋਣੀ ਚਾਹੀਦੀ ਹੈ। ਕਾਰੀਗਰ ਇਹ ਕੰਮ ਜੱਦੀ ਪੁਸ਼ਤੀ ਕਰ ਰਿਹਾ ਹੋਵੇ। ਪਰਿਵਾਰ ਵਿੱਚ ਇੱਕ ਹੀ ਕਾਰਡ ਬਣ ਸਕਦਾ ਹੈ। ਸੰਦ ਖਰੀਦਣ ਲਈ 15000/- ਰੁਪਏ ਦੀ ਰਾਸ਼ੀ ਦਾ ਲਾਭ ਮਿਲੇਗਾ। ਉਹਨਾਂ ਨੇ ਅੱਗੇ ਦੱਸਿਆ ਕਿ ਇਸ ਸਕੀਮ ਅਧੀਨ ਆਪਣੇ ਕਿੱਤੇ ਨਾਲ ਜੁੜੀ ਢੁਕਵੀਂ ਟਰੇਨਿੰਗ ਪ੍ਰਾਪਤ ਕਰਨ ਤੋ ਬਾਅਦ ਪਹਿਲੀ ਸਟੇਜ਼ ਤੇ 1,00,000/- ਰੁਪਏ ਦਾ ਕਰਜਾ 5 ਫੀਸਦੀ ਵਿਆਜ ਦੀ ਦਰ ਤੇ ਲਿਆ ਜਾ ਸਕਦਾ ਹੈ, ਜੋ ਕਿ 18 ਮਹੀਨੇ ਵਿੱਚ ਵਾਪਿਸ ਕਰਨਾ ਹੋਵੇਗਾ। ਦੂਸਰੀ ਸਟੇਜ਼ ਤੇ 2,00,000/- ਰੁਪਏ ਦਾ ਕਰਜ਼ਾ ਜਿਸਦੀ 30 ਮਹੀਨੇ ਵਿੱਚ ਵਾਪਸੀ ਕਰਨੀ ਹੋਵੇਗੀ, ਪ੍ਰਾਪਤ ਕੀਤਾ ਜਾ ਸਕਦਾ ਹੈ।
ਵੱਡੀ ਖ਼ਬਰ: ਮਨਪ੍ਰੀਤ ਬਾਦਲ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਮਿਲੀ ਜ਼ਮਾਨਤ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਬਠਿੰਡਾ ਪ੍ਰੀਤ ਮਹਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਸਕੀਮ ਅਧੀਨ 18 ਤਰ੍ਹਾਂ ਦੇ ਕਿੱਤੇ ਤਰਖਾਨ, ਕਿਸ਼ਤੀ ਬਣਾਉਣ ਵਾਲੇ, ਸੁਨਿਆਰ, ਘੁਮਿਆਰ, ਹਥਿਆਰਸਾਜ, ਲੁਹਾਰ, ਹਥੌੜਾ ਤੇ ਟੂਲ ਕਿਟ ਨਿਰਮਾਤਾ, ਜਿੰਦੇ ਬਣਾਉਣ ਵਾਲੇ, ਮੂਰਤੀਕਾਰ, ਮੋਚੀ, ਰਾਜ ਮਿਸਤਰੀ, ਟੋਕਰੀ-ਚਟਾਈ-ਝਾੜੂ ਬਣਾਉਣ ਵਾਲੇ, ਗੁੱਡੀਆਂ ਅਤੇ ਖਿਡਾਉਣੇ ਬਣਾਉਣ ਵਾਲੇ ਨਿਰਮਾਤਾ, ਨਾਈ, ਮਾਲਾ ਬਣਾਉਣ ਵਾਲੇ, ਧੋਬੀ, ਦਰਜੀ, ਮੱਛੀਆਂ ਫੜਨ ਲਈ ਜਾਲ ਬਣਾਉਣ ਵਾਲੇ ਕਾਰੀਗਰ ਸ਼ਾਮਿ ਹਨ।
ਮਸਲਾ ਮੇਅਰ ਦੀ ਕੁਰਸੀ ਦਾ: ਮਨਪ੍ਰੀਤ ਧੜਾ ਵੀ ਹੋਇਆ ਸਰਗਰਮ
ਉਹਨਾਂ ਇਹ ਵੀ ਦੱਸਿਆ ਕਿ ਇਸ ਸਮੇਂ ਇਸ ਸਕੀਮ ਸਬੰਧੀ ਰਜਿਸਟਰੇਸ਼ਨ ਪੰਜਾਬ ਦੇ 07 ਜ਼ਿਲ੍ਹਿਆਂ ਵਿੱਚ ਸ਼ੁਰੂ ਹੋ ਚੁੱਕੀ ਹੈ, ਜਲਦੀ ਹੀ ਇਹ ਰਜਿਸਟਰੇਸ਼ਨ ਜ਼ਿਲ੍ਹਾ ਬਠਿੰਡਾ ਵਿੱਚ ਵੀ ਸੀ.ਐਸ.ਸੀ. ਕੇਂਦਰਾਂ ਰਾਹੀਂ ਸੁਰੂ ਹੋ ਜਾਵੇਗੀ। ਮੀਟਿੰਗ ਵਿੱਚ ਰੋਜ਼ਗਾਰ ਦਫਤਰ ਤੋ ਰੋਜ਼ਗਾਰ ਅਫ਼ਸਰ ਮਿਸ ਅੰਕਿਤਾ ਅਗਰਵਾਲ, ਡੀ.ਐਮ.ਸੀ.ਐਸ.ਸੀ. ਤਰਸੇਮ ਸਿੰਘ ਬਰਾੜ, ਆਰ.ਐਸ. ਈ. ਟੀ. ਆਈ. ਬਠਿੰਡਾ ਦੇ ਡਾਇਰੈਕਟਰ ਸੰਜੀਵ ਸਿੰਘਲ , ਲੇਬਰ ਇੰਸਪੈਕਟਰ ਸ਼੍ਰੀਮਤੀ ਇੰਦਰਜੀਤ ਕੌਰ, ਸੀ.ਡੀ.ਪੀ.ਓ ਸ਼੍ਰੀਮਤੀ ਊਸ਼ਾ ਰਾਣੀ, ਨਹਿਰੂ ਯੁਵਾ ਕੇਂਦਰ ਤੋਂ ਅਨਮੋਲ, ਪੀ.ਐਸ.ਡੀ.ਐਮ. ਤੋ ਗਗਨ ਸ਼ਰਮਾਂ ਅਤੇ ਐਲ.ਡੀ.ਐਮ. ਸ਼੍ਰੀਮਤੀ ਮੰਜੂ ਗਲਹੋਤਰਾ ਆਦਿ ਸ਼ਾਮਿਲ ਹੋਏ।