ਪ੍ਰਾਪਟੀ ਕਾਰੋਬਾਰੀ ਕੌਂਸਲਰ ਦੇ ਘਰ 8 ਕੌਂਸਲਰਾਂ ਨੇ ਕੀਤੀ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 16 ਅਕਤੂਬਰ: ਬਠਿੰਡਾ ਦੀ ਮੇਅਰ ਰਮਨ ਗੋਇਲ ਨੂੰ ‘ਗੱਦੀਓ’ ਉਤਾਰਨ ਲਈ ਕਾਂਗਰਸੀਆਂ ਵਲੋਂ ਵਿੱਢੀ ਮੁਹਿੰਮ ਦੇ ਦੌਰਾਨ ਹੁਣ ਮਨਪ੍ਰੀਤ ਬਾਦਲ ਦਾ ਧੜਾ ਵੀ ਸਰਗਰਮ ਹੋ ਗਿਆ ਹੈ। ਇਸ ਸਬੰਧੀ ਬੀਤੀ ਸ਼ਾਮ ਪ੍ਰਾਪਟੀ ਕਾਰੋਬਾਰ ਨਾਲ ਜੁੜੇ ਇੱਕ ਕੌਂਸਲਰ ਦੇ ਘਰ ਪੌਣੀ ਦਰਜਨ ਦੇ ਕਰੀਬ ਕੌਂਸਲਰਾਂ ਨੇ ਮੀਟਿੰਗ ਕਰਕੇ ਅਗਲੀ ਰਣਨੀਤੀ ਤਿਆਰ ਕੀਤੀ ਹੈ। ਇਸਤੋਂ ਇਲਾਵਾ ਮੀਟਿੰਗ ਵਿਚ ਨਾ ਪੁੱਜਣ ਵਾਲੇ ਤਿੰਨ ਕੌਂਸਲਰਾਂ ਨੇ ਫੋਨ ’ਤੇ ਆਪਣੀਆਂ ਸਾਥੀਆਂ ਨਾਲ ਸਹਿਮਤੀ ਜਤਾਈ। ਸੂਤਰਾਂ ਮੁਤਾਬਕ ਮੀਟਿੰਗ ਵਿੱਚ ਹੀ ਮੇਅਰ ਨੂੰ ਗੱਦੀਓ ਸਬੰਧੀ ਸਾਰੀ ਪ੍ਰਕ੍ਰਿਆ ਬਠਿੰਡਾ ਨਗਰ ਨਿਗਮ ਵਿਚ ਕਮਿਸ਼ਨਰ ਰਹੇ ਇਕ ਉਚ ਅਧਿਕਾਰੀ ਨਾਲ ਫੋਨ ’ਤੇ ਗੱਲਬਾਤ ਕਰਕੇ ਜਾਣੀ ਗਈ।
ਇਕ ਨਵੰਬਰ ਨੂੰ ਹੋਣ ਵਾਲੀ ਬਹਿਸ ਤੋਂ ਭੱਜ ਰਹੀਆਂ ਨੇ ਵਿਰੋਧੀ ਪਾਰਟੀਆਂ-ਮੁੱਖ ਮੰਤਰੀ ਨੇ ਕੀਤੀ ਸਖ਼ਤ ਆਲੋਚਨਾ
ਇਹ ਵੀ ਪਤਾ ਲੱਗਿਆ ਹੈ ਕਿ ਮੀਟਿੰਗ ਵਿੱਚ ਹਾਜ਼ਰ ਮੇਅਰ ਦੇ ਪਤੀ ਨੂੰ ਕਈ ਕੌਂਸਲਰਾਂ ਨੇ ਉਨ੍ਹਾਂ ਦੀ ਠੰਢੀ ਕਾਰਗੁਜ਼ਾਰੀ ’ਤੇ ਨਾਖ਼ੁਸੀ ਪ੍ਰਗਟ ਕਰਦਿਆਂ ਸਪੱਸ਼ਟ ਤੌਰ ’ਤੇ ਸ਼ਹਿਰ ਵਿਚ ਗਤੀਵਿਧੀਆਂ ਵਧਾਉਣ ਲਈ ਵੀ ਕਿਹਾ। ਹਾਲਾਂਕਿ ਮੀਟਿੰਗ ਵਿੱਚ ਮੌਜੂਦ ਕੌਂਸਲਰਾਂ ਨੇ ਮਨਪ੍ਰੀਤ ਬਾਦਲ ਨਾਲ ਖੜ੍ਹੇ ਰਹਿਣ ਦੀ ਆਪਣੀ ਪ੍ਰਤੀਬੱਧਤਾ ਉਪਰ ਕਾਇਮ ਰਹਿਣ ਦਾ ਫੈਸਲਾ ਲਿਆ। ਸੂਤਰਾਂ ਨੇ ਇਹ ਵੀ ਦਸਿਆ ਕਿ ਮੀਟਿੰਗ ਵਿੱਚ ਇਸ ਗੱਲ ’ਤੇ ਵੀ ਚਰਚਾ ਹੋਈ ਕਿ ਜੇਕਰ ਕਾਂਗਰਸੀ 33 ਕੌਂਸਲਰ ਇਕੱਠੇ ਕਰਨ ਵਿਚ ਕਾਮਯਾਬ ਰਹੇ ਤਾਂ ਪਲਾਨ (ਬੀ) ਕੀ ਹੋਵੇਗਾ।ਜਿਸਦੇ ਜਵਾਬ ਵਿਚ ਜ਼ਿਆਦਾਤਰ ਕੌਂਸਲਰਾਂ ਨੇ ਕਿਸੇ ਵੀ ਕੀਮਤ ਉਪਰ ਕਾਂਗਰਸ ਦਾ ਮੇਅਰ ਬਣਾਉਣ ਲਈ ਹਿਮਾਇਤ ਨਾ ਦੇਣ ਦਾ ਭਰੋਸਾ ਦਿਵਾਇਆ। ਫਿਲਹਾਲ ਮੀਟਿੰਗ ਵਿੱਚ ਅਕਾਲੀ ਕੌਂਸਲਰਾਂ ਉਪਰ ਫੌਕਸ ਕਰਨ ਅਤੇ ਵਿਰੋਧੀ ਗੁੱਟ ਵਿਚੋਂ ਹੋਰ ਕੌਂਸਲਰ ਨਾਲ ਜੋੜਣ ਦਾ ਵੀ ਫੈਸਲਾ ਲਿਆ ਗਿਆ।
ਪੰਜਾਬ ਕੋਲ ਹਰਿਆਣਾ ਨੂੰ ਦੇਣ ਲਈ ਪਾਣੀ ਦੀ ਇੱਕ ਵੀ ਬੂੰਦ ਵਾਧੂ ਨਹੀਂ: ਅਮਨ ਅਰੋੜਾ
ਇੱਥੇ ਦਸਣਾ ਬਣਦਾ ਹੈ ਕਿ ਲੰਘੇ ਐਤਵਾਰ ਮੇਅਰ ਵਿਰੁੱਧ ਇਸ ਸਬੰਧ ਵਿਚ ਸ਼ਹਿਰ ਦੇ ਕਾਂਗਰਸੀ ਆਗੂਆਂ ਤੇ ਕੌਂਸਲਰਾਂ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਇੱਕ ਹੋਟਲ ਵਿਚ ਹੋਈ ਸੀ। ਮੀਟਿੰਗ ਵਿਚ ‘ਮੇਅਰ ਨੂੰ ਗੱਦੀਓ ਉਤਾਰਨ ਦੇ ਮੁੱਦੇ ’ਤੇ ਚਰਚਾ ਕਰਦਿਆਂ ਇਸ ਸਬੰਧ ਵਿਚ ਮਤਾ ਲਿਆਉਣ ਲਈ ਫੈਸਲਾ ਲਿਆ ਗਿਆ ਸੀ। ਸੂਤਰਾਂ ਅਨੁਸਾਰ ਮੀਟਿੰਗ ਦੇ ਮੁਤਾਬਕ ਕਾਂਗਰਸ ਹੁਣ ਇਹ ਮਤਾ ਲਿਆਉਣ ਲਈ ਕਾਫ਼ੀ ਅੱਗੇ ਵਧ ਚੁੱਕੀ ਹੈ ਤੇ 30 ਦੇ ਕਰੀਬ ਕੌਂਸਲਰਾਂ ਨੇ ਮੇਅਰ ਨੂੰ ਹਟਾਉਣ ਲਈ ਲਿਆਂਦੇ ਜਾ ਰਹੇ ਮਤੇ ਉਪਰ ਦਸਖ਼ਤ ਵੀ ਕਰ ਦਿੱਤੇ ਹਨ। ਕਾਂਗਰਸ ਵਲੋਂ ਮੌਜੂਦਾ ਸਥਿਤੀ ਦਾ ਲਾਭ ਉਠਾਉਣ ਦੀ ਕੋਸਿਸ ਕੀਤੀ ਜਾ ਰਹੀ ਹੈ ਕਿਉਂਕਿ ਵਿਜੀਲੈਂਸ ਦਾ ਪਰਚਾ ਦਰਜ਼ ਹੋਣ ਤੋਂ ਬਾਅਦ ਜਿੱਥੇ ਖ਼ੁਦ ਸਾਬਕਾ ਮੰਤਰੀ ‘ਰੂਪੋਸ਼’ ਚੱਲੇ ਆ ਰਹੇ ਹਨ, ਉਥੇ ਉਨ੍ਹਾਂ ਦੀ ਗੈਰ ਹਾਜ਼ਰੀ ਵਿਚ ਬਠਿੰਡਾ ਦੀ ਕਮਾਂਡ ਸੰਭਾਲਣ ਵਾਲੇ ਰਿਸ਼ਤੇਦਾਰ ਵੀ ਇੱਥੇ ਮੌਜੂਦ ਨਹੀਂ ਹਨ ਤੇ ਮਨਪ੍ਰੀਤ ਪੱਖੀ ਕਈ ਕੌਂਸਲਰ ਪਹਿਲਾਂ ਹੀ ਵਿਜੀਲੈਂਸ ਦੀ ਰਾਡਾਰ ’ਤੇ ਹਨ।
MP Election 2023: ਕਾਂਗਰਸ ਨੂੰ ਵੱਡਾ ਝਟਕਾਂ, ਚੋਣਾਂ ਤੋਂ ਪਹਿਲਾ ਮੀਡੀਆ ਵਿਭਾਗ ਦੇ ਮੀਤ ਪ੍ਰਧਾਨ ਨੇ ਦਿੱਤਾ ਅਸਤੀਫ਼ਾ
ਸਾਰੀ ‘ਗੇਮ’ ਅਕਾਲੀ ਦਲ ਦੇ ਕੌਂਸਲਰਾਂ ‘ਤੇ ਟਿਕੀ
ਬਠਿੰਡਾ: ਪਤਾ ਚੱਲਿਆ ਹੈ ਕਿ ਕਾਂਗਰਸ ਤੇ ਮਨਪ੍ਰੀਤ ਧੜਿਆਂ ਵਲੋਂ ਮੇਅਰ ਨੂੰ ਗੱਦੀਓ ਉਤਾਰਨ ਤੇ ਬਰਕਰਾਰ ਰੱਖਣ ਲਈ ਲਗਾਏ ਜਾ ਰਹੇ ਅੱਡੀ ਚੋਟੀ ਦੇ ਜੋਰ ਦਰਮਿਆਨ ਸਾਰੀ ‘ਗੇਮ’ ਅਕਾਲੀ ਦਲ ਨਾਲ ਸਬੰਧਤ ਅੱਧੀ ਦਰਜਨ ਕੌਂਸਲਰਾਂ ‘ਤੇ ਆ ਕੇ ਖੜ੍ਹ ਗਈ ਹੈ। ਬਠਿੰਡਾ ਸਹਿਰ ਦੀ ਸਿਆਸੀ ਨਬਜ਼ ਜਾਣਨ ਵਾਲਿਆਂ ਮੁਤਾਬਕ ਜੇਕਰ ਅਕਾਲੀ ਦਲ ਮੇਅਰ ਦੇ ਹੱਕ ਵਿਚ ਖੜ੍ਹਦਾ ਹੈ ਤਾਂ ਉਸਦੀ ਕੁਰਸੀ ਬਰਕਰਾਰ ਰਹਿ ਸਕਦੀ ਹੈ ਪ੍ਰੰਤੂ ਜੇਕਰ ਵਿਰੋਧ ਕਰਦਾ ਹੈ ਜਾਂ ਫ਼ਿਰ ਬੇਭਰੋਸਗੀ ਮਤੇ ਦੌਰਾਨ ਬਾਈਕਾਟ ਵੀ ਕਰਦਾ ਹੈ ਤਾਂ ਮੇਅਰ ਦਾ ਕੁਰਸੀ ਤੋਂ ਉਤਰਨਾ ਤੈਅ ਮੰਨਿਆ ਜਾ ਰਿਹਾ।
Firozpur News: ਮੇਲੇ ਦੇ ਝੂਲੇ ਤੋਂ ਡਿੱਗਣ ਕਾਰਨ ਦੋ ਬੱਚਿਆਂ ਦੀ ਮੌਤ 1 ਦੀ ਹਾਲਾਤ ਗੰਭੀਰ
ਉਧਰ ਇਸ ਸਾਰੇ ਮਾਮਲੇ ਵਿਚ ਅਕਾਲੀ ਦਲ ਦੇ ਇੱਕ ਸਾਬਕਾ ਵਿਧਾਇਕ ਜੋਕਿ ਹੁਣ ਪਾਰਟੀ ਛੱਡ ਚੁੱਕੇ ਹਨ, ਵਲੋਂ ਵੀ ਪਰਦੇ ਦੇ ਪਿੱਛੇ ਰਹਿ ਕੇ ਇਸ ਸਿਆਸੀ ‘ਗੇਮ’ ਉਪਰ ਨਜ਼ਰ ਰੱਖੀ ਜਾ ਰਹੀ ਹੈ। ਸੂਚਨਾ ਮੁਤਾਬਕ ਜੇਕਰ ਅਕਾਲੀ ਦਲ ਮਨਪ੍ਰੀਤ ਖੇਮੇ ਦੀ ਹਿਮਾਇਤ ਕਰਦਾ ਹੈ ਤਾਂ ਤੁਰੰਤ ਇਸ ਸਾਬਕਾ ਵਿਧਾਇਕ ਵਲੋਂ ਅਪਣੇ ‘ਤਰਕਸ਼’ ਵਿਚ ਹਾਲੇ ਤੱਕ ਛੁਪਾ ਕੇ ਰੱਖੇ ‘ਸਿਆਸੀ ਬੰਬਾਂ ’ ਨੂੰ ਫ਼ੋੜ ਦਿੱਤਾ ਜਾਵੇਗਾ, ਜਿਸਦਾ ਖਮਿਆਜ਼ਾ ਸਿੱਧੇ ਤੌਰ ‘ਤੇ ਲੋਕ ਸਭਾ ਚੋਣਾਂ ਵਿਚ ਬੀਬੀ ਬਾਦਲ ਨੂੰ ਬਠਿੰਡਾ ਸ਼ਹਿਰੀ ਹਲਕੇ ਵਿਚ ਭੁਗਤਣਾ ਪੈ ਸਕਦਾ ਹੈ।
ਸਾਬਕਾ ਕਾਂਗਰਸੀਆਂ ਦੀ ‘ਘਰ ਵਾਪਸੀ’ ਤੋਂ ਬਾਅਦ ਕਾਂਗਰਸ ਵਿਚ ਮੁੜ ਕਤਾਰਬੰਦੀ ਹੋਣ ਲੱਗੀ!
ਵਿਧਾਇਕ ਗਿੱਲ ਵੀ ਹਾਲੇ ਤੱਕ ਹੈ ‘ਚੁੱਪ’
ਬਠਿੰਡਾ: ਇਸੇ ਤਰ੍ਹਾਂ ਆਪ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੀ ਹਾਲੇ ‘ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ’ ਦੀ ਨੀਤੀ ’ਤੇ ਚੱਲ ਰਹੇ ਹਨ। ਹਾਲਾਂਕਿ ਉਨ੍ਹਾਂ ਨੂੰ ਵੀ ਇਸ ਗੱਲ ਦਾ ਵੀ ਇਲਮ ਹੈ ਕਿ ਵਿਧਾਨ ਸਭਾ ਚੋਣਾਂ ਵਿਚ ਬਠਿੰਡਾ ਸ਼ਹਿਰ ਦੇ ਲੋਕਾਂ ਨੇ 64 ਹਜ਼ਾਰ ਵੋਟਾਂ ਦੇ ਅੰਤਰ ਨਾਲ ਮਨਪ੍ਰੀਤ ਬਾਦਲ ਪ੍ਰਤੀ ਪੈਦਾ ਹੋਈ ਨਰਾਜ਼ਗੀ ਕਰਕੇ ਜਤਾਇਆ ਸੀ ਤੇ ਜੇਕਰ ਉਹ ਸਿੱਧੇ ਜਾਂ ਅਸਿੱਧੇ ਢੰਗ ਨਾਲ ਇਸ ਖੇਮੇ ਦੀ ਮੇਅਰ ਨੂੰ ਗੱਦੀ ’ਤੇ ਬਰਕਰਾਰ ਰੱਖਣ ਲਈ ਕੋਸਿਸ ਕਰਦੇ ਹਨ ਤਾਂ ਇਸਦਾ ਸਿਆਸੀ ਨੁਕਸਾਨ ਉਨ੍ਹਾਂ ਨੂੰ ਵੀ ਭੁਗਤਣਾ ਪੈ ਸਕਦਾ ਹੈ।