ਬਰਨਾਲਾ, 24 ਅਕਤੂਬਰ : ਬੀਤੇ ਕੱਲ ਇੱਕ ਰੈਂਸਟੋਰੈਂਟ ’ਤੇ ਹੋਈ ਲੜਾਈ ਮਿਟਾਉਣ ਗਏ ਪੁਲਿਸ ਮੁਲਾਜਮ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਸਦਾ ਕਤਲ ਕਰਨ ਵਾਲੇ ਚਾਰ ਮੁਲਜਮਾਂ ਨੂੰ ਪੁਲਿਸ ਨੇ ਅੱਜ ਕਾਬੂ ਕਰ ਲਿਆ। ਇਸ ਦੌਰਾਨ ਚੌਥੇ ਮੁਲਾਜਮ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਗੋਲੀ ਵੀ ਚਲਾਉਣੀ ਪਈ, ਜਿਸ ਕਾਰਨ ਪਰਮਜੀਤ ਪੰਮਾ ਨਾਂ ਦੇ ਇਸ ਨੌਜਵਾਨ ਦੇ ਲੱਤ ਵਿਚ ਗੋਲੀ ਲੱਗੀ। ਜਿਸਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ ਵਿਚ ਮੁਲਜਮ ਕਬੱਡੀ ਖਿਡਾਰੀ ਹਨ।
ਕਰੋੜਾਂ ਦੀ ਨਸ਼ਾ ਤਸਕਰੀ ਵਿਚ ਲੋੜੀਦਾ ਨਸ਼ਾ ਤਸਕਰ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਵੱਲੋਂ ਬਠਿੰਡਾ ਤੋਂ ਗ੍ਰਿਫਤਾਰ
ਮੰਗਲਵਾਰ ਨੂੰ ਮਾਮਲੇ ਦੀ ਜਾਣਕਾਰੀ ਦਿੰਦਿਆਂ ਬਰਨਾਲਾ ਦੇ ਐਸਐਸਪੀ ਸੰਦੀਪ ਮਲਿਕ ਨੇ ਪੱਤਰਕਾਰਾਂ ਨੂੰ ਦਸਿਆ ਕਿ ਗਿਫਤਾਰ ਕੀਤੇ ਗਏ ਮੁਲਜਮਾਂ ਦੀ ਪਹਿਚਾਣ ਕਬੱਡੀ ਖਿਡਾਰੀ ਜਗਰਾਜ ਸਿੰਘ ਰਾਜਾ ਰਾਏਸਰ, ਗੁਰਮੀਤ ਸਿੰਘ ਚੀਮਾ, ਵਜ਼ੀਰ ਸਿੰਘ ਅਮਲਾ ਸਿੰਘ ਵਾਲਾ ਅਤੇ ਪਰਮਜੀਤ ਸਿੰਘ ਪੰਮਾ ਠੀਕਰੀਵਾਲਾ ਦੇ ਤੌਰ ’ਤੇ ਹੋਈ ਹੈ। ਮੁਲਜ਼ਮਾਂ ਕੋਲੋਂ ਇੱਕ ਪਿਸਤੌਲ, 2 ਜਿੰਦਾ ਕਾਰਤੂਸ, ਇੱਕ ਆਲਟੋ ਕਾਰ ਅਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਹੈ।
ਪੰਜਾਬ ਸਰਕਾਰ ਵੱਲੋਂ ਦੁਸਿਹਰੇ ਵਾਲੇ ਦਿਨ ਥੋਕ ਵਿੱਚ ਅਫਸਰਾਂ ਦੇ ਤਬਾਦਲੇ
ਦਸਣਾ ਬਣਦਾ ਹੈ ਕਿ ਬਰਨਾਲਾ ਦੇ ਇੱਕ ਰੈਸਟੋਰੈਂਟ ਵਿੱਚ ਲੜਾਈ ਹੋ ਰਹੀ ਸੀ, ਇਸ ਦੌਰਾਨ ਸੂਚਨਾ ਮਿਲਣ ’ਤੇ ਪੁਲਿਸ ਪਾਰਟੀ ਮੌਕੇ ’ਤੇ ਪੁੱਜੀ, ਜਿਸ ਵਿਚ ਕਥਿਤ ਦੋਸੀਆਂ ਨੇ ਹੌਲਦਾਰ ਦਰਸ਼ਨ ਸਿੰਘ ’ਤੇ ਹਮਲਾ ਕਰ ਦਿੱਤਾ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਹਾਲਾਂਕਿ ਉਸ ਨੂੰ ਹਸਪਤਾਲ ਵੀ ਲਿਜਾਇਆ ਗਿਆ ਪ੍ਰੰਤੂ ਉਸਦੀ ਮੌਤ ਹੋ ਗਈ। ਜਿਸਤੋਂ ਬਾਅਦ ਨਾ ਸਿਰਫ਼ ਪੁਲਿਸ ਨੇ ਮੁਲਜਮਾਂ ਵਿਰੁਧ ਕਤਲ ਦਾ ਪਰਚਾ ਦਰਜ਼ ਕਰਕੇ ਉਨ੍ਹਾਂ ਨੂੰ ਫ਼ੜਣ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ ਉਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਮ੍ਰਿਤਕ ਮੁਲਾਜਮ ਦੇ ਪ੍ਰਵਾਰ ਨੂੰ ਦੋ ਕਰੋੜ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ।
1984 ’ਚ ਜੋਧਪੁਰ ਜੇਲ੍ਹ ਅੰਦਰ ਨਜ਼ਰਬੰਦ ਰਹੇ ਸਿੱਖਾਂ ਦੇ ਕੇਸਾਂ ਦੀ ਪੈਰਵਾਈ ਕਰਨ ਵਾਲਿਆਂ ਨੂੰ ਕੀਤਾ ਸਨਮਾਨਿਤ
ਐਸ.ਐਸ.ਪੀ ਮੁਤਾਬਕ ਤਿੰਨ ਮੁਲਜ਼ਮਾਂ ਗੁਰਮੀਤ ਸਿੰਘ, ਵਜ਼ੀਰ ਸਿੰਘ ਅਤੇ ਜਗਰਾਜ ਸਿੰਘ ਰਾਜਾ ਨੂੰ ਸੀ.ਆਈ.ਏ ਸਟਾਫ਼ ਬਰਨਾਲਾ , ਥਾਣਾ ਸਿਟੀ ਅਤੇ ਥਾਣਾ ਧਨੌਲਾ ਦੀ ਟੀਮ ਨੇ ਮਿਲ ਕੇ ਗ੍ਰਿਫਤਾਰ ਕੀਤਾ। ਇਸੇ ਤਰ੍ਹਾਂ ਪਰਮਜੀਤ ਪੰਮਾ ਦੀ ਸੂਚਨਾ ਮਿਲਣ ’ਤੇ ਥਾਣਾ ਧਨੌਲਾ ਦੀ ਪੁਲਿਸ ਵੱਲੋਂ ਨਾਕੇਬੰਦੀ ਕੀਤੀ ਹੋਈ ਸੀ, ਇਸ ਦੌਰਾਨ ਮੁਲਜਮ ਨੇ ਭੱਜਣ ਦੀ ਕੋਸਿਸ ਕੀਤੀ ਪ੍ਰੰਤੂ ਪੁਲਿਸ ਵਲੋਂ ਉਸਨੂੰ ਘੇਰਣ ’ਤੇ ਪਿਸਤੌਲ ਦੇ ਨਾਲ ਗੋਲੀ ਚਲਾਉਣ ਦੀ ਵੀ ਕੋਸਿਸ ਕੀਤੀ ਪ੍ਰੰਤੂ ਪੁਲਿਸ ਵਲੋਂ ਚਲਾਈ ਗੋਲੀ ਉਸਦੀ ਲੱਤ ਉਪਰ ਲੱਗੀ ਤੇ ਉਹ ਜਖਮੀ ਹੋ ਗਿਆ। ਜਿਸਤੋਂ ਬਾਅਦ ਉਸਨੂੰ ਕਾਬੂ ਕਰ ਲਿਆ ਗਿਆ। ਜਖਮੀ ਹਾਲਾਤ ਵਿਚ ਉਸਨੂੰ ਗ੍ਰਿਫ਼ਤਾਰ ਕਰਕੇ ਸਰਕਾਰੀ ਹਸਪਤਾਲ ਬਰਨਾਲਾ ਵਿੱਚ ਦਾਖ਼ਲ ਕਰਵਾਇਆ ਗਿਆ।
Share the post "ਪੁਲਿਸ ਮੁਲਾਜਮ ਦਾ ਕਤਲ ਕਰਨ ਵਾਲੇ ਕਬੱਡੀ ਖਿਡਾਰੀ ਕਾਬੂ, ਇਕ ਦੇ ਲੱਤ ਵਿਚ ਵੱਜੀ ਗੋਲੀ"