12 Views
ਬਠਿੰਡਾ, 24 ਅਕਤੂਬਰ: ਬੀਤੇ ਕੱਲ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਦੇਸ਼ ਦੇ ਮਸ਼ਹੂਰ ਨਸਾ ਤਸਕਰ ਵਜੋ ਜਾਣੇ ਜਾਂਦੇ ਕਮਲਦੀਪ ਉਰਫ਼ ਛੋਟੂ ਸਰਦਾਰ ਨਾਮ ਦੇ ਨੌਜਵਾਨ ਨੂੰ ਬਠਿੰਡਾ ਤੋਂ ਗ੍ਰਿਫਤਾਰ ਕਰਨ ਦੀ ਸੂਚਨਾ ਹੈ। ਉਕਤ ਨੌਜਵਾਨ ਦੀ ਰੇਲਵੇ ਸਟੇਸ਼ਨ ਦੇ ਨਜਦੀਕ ਹੀ ਰਿਹਾਇਸ਼ ਦੱਸੀ ਜਾ ਰਹੀ ਹੈ। ਪਤਾ ਲੱਗਿਆ ਹੈ ਕਿ ਦੇਸ਼ ਦੀਆਂ ਵੱਖ-ਵੱਖ ਏਜੰਸੀਆਂ ਵਲੋਂ ਇਸ ਦੀ ਪਿਛਲੇ ਕਈ ਮਹੀਨਿਆਂ ਤੋਂ ਭਾਲ ਕੀਤੀ ਜਾ ਰਹੀ ਸੀ।
ਮੁਢਲੀ ਸੂਚਨਾ ਮੁਤਾਬਿਕ ਇਸਦਾ ਹੁਣ ਤੱਕ 500 ਕਿਲੋਗ੍ਰਾਮ ਹੈਰੋਇਨ ਅਤੇ ਅਫੀਮ ਤਸਕਰੀ ਦੇ ਮਾਮਲੇ ਵਿੱਚ ਨਾਮ ਬੋਲਦਾ ਹੈ। ਏਜੰਸੀਆਂ ਦੇ ਸੂਤਰਾਂ ਮੁਤਾਬਿਕ ਇਸ ਨੌਜਵਾਨ ਵੱਲੋਂ ਪਿਛਲੇ ਕਈ ਸਾਲਾਂ ਤੋਂ ਪੰਜਾਬ ਤੋਂ ਇਲਾਵਾ ਦਿੱਲੀ, ਅਸਾਮ, ਯੂਪੀ ਆਦਿ ਰਾਜਾਂ ਵਿੱਚ ਹੈਰੋਇਨ ਅਤੇ ਅਫੀਮ ਦੀ ਤਸਕਰੀ ਕੀਤੀ ਜਾਂਦੀ ਸੀ। ਇਸਦੇ ਵਲੋਂ ਇਹ ਹੈਰੋਇਨ ਅਤੇ ਅਫੀਮ ਮਨੀਪੁਰ ਦੇ ਇਲਾਕੇ ਵਿੱਚੋਂ ਲਿਆਂਦੀ ਜਾ ਰਹੀ ਸੀ ਅਤੇ ਅੱਗੇ ਉਸਦੀ ਪੰਜਾਬ ਤੇ ਦੂਜੇ ਰਾਜਾਂ ਵਿਚ ਡਿਲੀਵਰੀ ਕੀਤੀ ਜਾਂਦੀ ਸੀ।
ਬਠਿੰਡਾ ਪੁਲਿਸ ਦੇ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਮੁਤਾਬਕ ਦਿੱਲੀ ਪੁਲਿਸ ਦੀ ਪੁਛਗਿੱਛ ਦੌਰਾਨ ਉਕਤ ਤਸਕਰ ਵੱਲੋਂ ਕਾਫੀ ਮਹੱਤਵਪੂਰਨ ਖੁਲਾਸੇ ਹੋਣ ਦੀ ਸੰਭਾਵਨਾ ਹੈ ਜਿਸ ਤੋਂ ਬਾਅਦ ਪੰਜਾਬ ਵਿੱਚ ਇਸਦੇ ਫੈਲੇ ਨੈੱਟਵਰਕ ਬਾਰੇ ਵੀ ਪਤਾ ਲੱਗਣ ਦੀ ਉਮੀਦ ਹੈ।
Share the post "ਕਰੋੜਾਂ ਦੀ ਨਸ਼ਾ ਤਸਕਰੀ ਵਿਚ ਲੋੜੀਦਾ ਨਸ਼ਾ ਤਸਕਰ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਵੱਲੋਂ ਬਠਿੰਡਾ ਤੋਂ ਗ੍ਰਿਫਤਾਰ"