ਸੁਖਜਿੰਦਰ ਮਾਨ
ਬਠਿੰਡਾ, 6 ਦਸੰਬਰ: ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਖਿਆਲੀ ਵਾਲੇ ਮਜ਼ਦੂਰਾ ਦੀ ਮੀਟਿੰਗ ਮਜ਼ਦੂਰ ਆਗੂ ਕਰਮ ਸਿੰਘ ਖਿਆਲੀ ਵਾਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇੱਕਠੇ ਹੋਏ ਮਜਦੂਰਾਂ ਨੂੰ ਸੁਖਪਾਲ ਸਿੰਘ ਖਿਆਲੀ ਵਾਲਾ ਨੇ ਸੰਬੋਧਨ ਕੀਤਾ ਅਤੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਮਜਦੂਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਮਜਦੂਰ ਵਰਗ ਦੀਆਂ ਮੰਗਾ ਵੱਲ ਪੰਜਾਬ ਦਾ ਕੋਈ ਧਿਆਨ ਨਹੀ ਹੈ। ਗੁਲਾਬੀ ਸੁੰਡੀ ਨਾਲ ਮਰੇ ਨਰਮੇ ਦੇ ਮੁਆਵਜ਼ੇ ਦੀ ਨਿਗੂਣੀ ਰਾਸ਼ੀ ਵੀ ਮਜਦੂਰਾਂ ਨੂੰ ਲੜਕੇ ਲੈਣੀ ਪੈ ਰਹੀ ਹੈ। ਬਹੁਤ ਘੱਟ ਮਜਦੂਰਾਂ ਤੱਕ ਨਰਮੇ ਚੁਗਾਈ ਦਾ ਮੁਆਵਜਾ ਪਹੁੰਚਿਆ ਹੈ। ਪਿੰਡ ਖਿਆਲੀ ਵਾਲ਼ਾ ਦੇ ਇੱਕ ਵੀ ਮਜਦੂਰ ਨੂੰ ਨਰਮੇ ਚੁਗਾਈ ਕੋਈ ਪੈਸਾ ਨਹੀ ਆਇਆ। ਮਜਦੂਰ ਜੰਥੇਬੰਦੀ ਨੇ ਮੰਗ ਕੀਤੀ ਕਿ ਗੁਲਾਬੀ ਸੁੰਡੀ ਨਾਲ ਮਰੇ ਨਰਮੇ ਦਾ ਮੁਆਵਜਾ ਸਾਰੇ ਮਜ਼ਦੂਰ ਪਰਿਵਾਰਾਂ ਨੂੰ ਦਿੱਤਾ ਜਾਵੇ। ਗ੍ਰਾਮ ਸਭਾ ਵਿੱਚ ਪਾਏ ਮਤੇ ਲਾਗੂ ਕੀਤੇ ਜਾਣ, ਲੋੜਵੰਦ ਮਜਦੂਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਂਟ ਦਿੱਤੇ ਜਾਣ ਇਨਾਂ ਮੰਗਾ ਸਬੰਧੀ 8 ਦਸੰਬਰ ਨੂੰ ਡਿਪਟੀ ਕਮਿਸ਼ਨਰ ਨੂੰ ਡੈਪੂਟੇਸ਼ਨ ਦੇ ਤੌਰ ’ਤੇ ਮਿਲਿਆ ਜਾਵੇਗਾ ।
ਪੇਂਡੂ ਮਜਦੂਰ ਯੂਨੀਅਨ ਦੀ ਹੋਈ ਮੀਟਿੰਗ
10 Views