ਚੱਬੇਵਾਲ ’ਚ ਆਮ ਆਦਮੀ ਪਾਰਟੀ ਨੇ ਪਹਿਲੇ ਰਾਉਂਡ ’ਚ ਫ਼ੜੀ ਵੱਡੀ ਲੀਡ, ਮੁਕਾਬਲਾ ਕਾਂਗਰਸ ਨਾਲ
ਚੰਡੀਗੜ੍ਹ, 23 ਨਵੰਬਰ: punjab by election results:ਪੰਜਾਬ ਦੇ ਵਿਚ ਲੰਘੀ 20 ਨਵੰਬਰ ਨੂੰ ਚਾਰ ਵਿਧਾਨ ਸਭਾ ਹਲਕਿਆਂ ਵਿਚ ਪਈਆਂ ਵੋਟਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਹੁਣ ਤੱਕ ਦੇ ਸ਼ੁਰੂਆਤੀ ਰੁਝਾਨ ਸਾਹਮਣੇ ਆਏ ਹਨ। ਚੱਬੇਵਾਲ ਦੇ ਪਹਿਲੇ ਰਾਉਂਡੇ ਦੇ ਜਾਰੀ ਨਤੀਜਿਆਂ ਵਿਚ ਆਪ ਦੇ ਡਾ ਇਸ਼ਾਂਕ ਚੱਬੇਵਾਲ ਨੂੰ 4233 ਅਤੇ ਕਾਂਗਰਸ ਦੇ ਰਣਜੀਤ ਕੁਮਾਰ ਨੂੰ 2645 ਅਤੇ ਭਾਜਪਾ ਦੇ ਸੋਹਣ ਸਿੰਘ ਠੰਢਲ ਨੂੰ ਸਿਰਫ਼ 44 ਵੋਟਾਂ ਮਿਲੀਆਂ ਹਨ।
ਇਹ ਵੀ ਪੜ੍ਹੋ ਕਾਂਗਰਸ ਲਈ ਖ਼ੁਸੀ ਦੀ ਖ਼ਬਰ: ਕੇਰਲਾ ਦੀ ਵਾਇਨਾਡ ਸੀਟ ’ਤੇ ਪ੍ਰਿਅੰਕਾ ਗਾਂਧੀ ਚੱਲ ਰਹੀ ਹੈ ਅੱਗੇ
ਉਧਰ ਬਰਨਾਲਾ ਹਲਕੇ ਦੇ ਪਹਿਲੇ ਰਾਉਂਡ ਵਿਚ ਆਪ ਦੇ ਹਰਿੰਦਰ ਸਿੰਘ ਧਾਲੀਵਾਲ ਅੱਗੇ ਹਨ। ਇੱਥੈ ਦੂਜੇ ਨੰਬਰ ’ਤੇ ਕੇਵਲ ਢਿੱਲੋਂ ਹਨ। ਤੀਜ਼ੇ ਨੰਬਰ ਉਪਰ ਕਾਂਗਰਸ ਦੇ ਕੁਲਦੀਪ ਢਿੱਲੋਂ ਅਤੇ ਜਦੋਂਕਿ ਗੁਰਦੀਪ ਬਾਠ ਤੇ ਗੋਬਿੰਦ ਸੰਧੂ ਬਰਾਬਰ ਹੀ ਹਨ। ਇਸਤੋਂ ਇਲਾਵਾ ਡੇਰਾ ਬਾਬਾ ਨਾਨਕ ਹਲਕੇ ਵਿਚ ਕਾਂਗਰਸ ਦੀ ਜਤਿੰਦਰ ਕੌਰ ਰੰਧਾਵਾ 3323 ਵੋਟਾਂ ਮਿਲੀਆਂ ਹਨ ਜਦੋਂਕਿ 2518 ਗੁਰਦੀਪ ਸਿੰਘ ਰੰਧਾਵਾ ਅਤੇ ਭਾਜਪਾ ਇੱਥੇ ਕਾਫ਼ੀ ਪਿੱਛੇ ਹੈ। ਇਸਤਂੋ ਇਲਾਵਾ ਗਿੱਦੜਬਾਹਾ ਵਿਚ ਵੀ ਆਪ ਦੇ ਡਿੰਪੀ ਢਿੱਲੋਂ 645 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਹਨ।
ਇਹ ਵੀ ਪੜ੍ਹੋ By Election Results: ਕੌਣ ਬਣੇਗਾ ‘ਮੁਕੱਦਰ ਦਾ ਸਿਕੰਦਰ’; ਫ਼ੈਸਲਾ ਕੁੱਝ ਘੰਟਿਆਂ ਬਾਅਦ
ਹਾਲੇ ਖ਼ਬਰ ਦਾ ਅੱਪਡੇਟ ਜਾਰੀ ਹੈ…
Share the post "punjab by election results: ਸ਼ੁਰੂਆਤ ਰੁਝਾਨ ਆਏ ਸਾਹਮਣੇ, 3 ’ਤੇ ਆਪ ਅਤੇ 1 ’ਤੇ ਕਾਂਗਰਸ ਅੱਗੇ"