Punjabi Khabarsaar
ਬਠਿੰਡਾ

ਪੈਸਿਆਂ ਦੇ ਲੈਣ-ਦੇਣ ਤੋਂ ਬਚਣ ਲਈ ਅਗਵਾ ਦਾ ਝੂਠਾ ਡਰਾਮਾ ਰਚਣ ਵਾਲਾ ਸਾਥੀ ਸਹਿਤ ਕਾਬੂ 

ਡਰਾਮੇ ਵਿੱਚ ਸਾਥ ਦੇਣ ਵਾਲੇ ਅੱਧੀ ਦਰਜਨ ਵਿਅਕਤੀਆਂ ਨੂੰ ਕਾਬੂ ਕਰਨ ਲਈ ਯਤਨ ਜਾਰੀ 
ਸੁਖਜਿੰਦਰ ਮਾਨ
ਬਠਿੰਡਾ,16 ਮਈ: ਪੈਸਿਆਂ ਦੇ ਲੈਣ ਦੇਣ ਤੋਂ ਬਚਣ ਲਈ ਅਗਵਾ ਦਾ ਝੂਠਾ ਡਰਾਮਾ ਰਚਣ ਵਾਲੇ ਧੀਰਜ ਗਰਗ ਨਾਂ ਦੇ ਡਰਾਮੇਬਾਜ਼ ਵਿਅਕਤੀ ਸਹਿਤ ਪੁਲਿਸ ਨੇ ਦੋ ਜਣਿਆਂ ਨੂੰ ਕਾਬੂ ਕੀਤਾ ਹੈ ਜਦੋਂਕਿ ਇਸ ਡਰਾਮੇ ਵਿੱਚ ਪਾਤਰ ਰਹੇ ਚਾਰ ਵਿਅਕਤੀ ਹਾਲੇ ਫਰਾਰ ਦੱਸੇ ਜਾ ਰਹੇ ਹਨ। ਅੱਜ ਇਸ ਮਾਮਲੇ ਦੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਐੱਸਐੱਸਪੀ ਜੇ ਇਲਨਚੇਜੀਅਨ ਨੇ ਦੱਸਿਆ ਕਿ 14 ਮਈ ਨੂੰ ਕੁਲਵੰਤ ਸਿੰਘ ਪੁੱਤਰ ਨੱਛਤਰ ਸਿੰਘ ਵਾਸੀ ਪਿੰਡ ਘੁਰਕਣੀ ਜਿਲਾ ਮਾਨਸਾ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਧੀਰਜ ਗਰਗ ਪੁੱਤਰ ਸ਼ਿਵ ਕੁਮਾਰ ਵਾਸੀ ਬਰੇਟਾ ਨੂੰ 5 ਅਣਪਛਾਤੇ ਵਿਅਕਤੀ ਜੋ ਸਵਿਫਟ ਗੱਡੀ ਵਿੱਚ ਸਵਾਰ ਸਨ, ਪਿੰਡ ਬਹਿਮਣ ਕੌਰ ਸਿੰਘ ਵਾਲਾ ਤੋ ਅਗਵਾ ਕਰਕੇ ਲੈ ਗਏ ਹਨ। ਜਿਸਦੇ ਅਧਾਰ ਤੇ ਮੁ ਨੰ 91 ਮਿਤੀ 15.05.2022 ਅ/ਧ 364,341,427,148,149 ਆਈ ਪੀ ਸੀ ਥਾਣਾ ਤਲਵੰਡੀ ਸਾਬੋ ਦਰਜ ਰਜਿਸਟਰ ਕੀਤਾ ਗਿਆ। ਐੱਸਐੱਸਪੀ ਨੇ ਅੱਗੇ ਦੱਸਿਆ ਕਿ ਕੇਸ ਦੀ ਜਾਂਚ ਲਈ ਐੱਸ ਪੀ ਡੀ ਸ਼੍ਰੀ ਤਰੁਣ ਰਤਨ ਬਠਿੰਡਾ ਦੀ ਨਿਗਰਾਨੀ ਹੇਠ ਡੀਐੱਸਪੀ ਤਲਵੰਡੀ ਸਾਬੋ ਜਸਮੀਤ ਸਿੰਘ ਤੇ ਡੀ ਐੱਸ ਪੀ ਡੀ ਵਿਸ਼ਵਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਐਸ. ਆਈ. ਤਰਜਿੰਦਰ ਸਿੰਘ ਇੰਚ: ਸੀ ਆਈ ਏ ਸਟਾਫ-1 ਬਠਿੰਡਾ, ਐਸ ਆਈ ਕਰਨਦੀਪ ਸਿੰਘ ਇੰਚ: ਸੀ ਆਈ ਏ-2 ਅਤੇ ਐਸ ਆਈ ਮੇਜਰ ਸਿੰਘ ਮੁੱਖ ਅਫਸਰ ਥਾਣਾ ਤਲਵੰਡੀ ਸਾਬੋ ਦੀ ਨਿਗਰਾਨੀ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆਂ। ਮੁਕੱਦਮੇ ਦੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਧੀਰਜ ਗਰਗ ਨੇ ਲੋਕਾਂ ਦੇ ਕਾਫੀ ਪੈਸੇ ਦੇਣ ਸਨ ਅਤੇ ਮੁਦਈ ਕੁਲਵੰਤ ਸਿੰਘ ਦੇ ਵੀ ਇਸਨੇ ਪੈਸੇ ਦੇਣੇ ਸਨ। ਜਿਸ ਕਰਕੇ ਧੀਰਜ ਗਰਗ ਨੇ ਰਸ਼ਪਾਲ ਸਿੰਘ, ਗੁਰਪਿਆਰ ਸਿੰਘ, ਰਾਜਵਿੰਦਰ ਸਿੰਘ ਉਰਫ ਰਾਜੀ, ਰਵਨੀਤ ਸਿੰਘ, ਕੁਲਵੀਰ ਸਿੰਘ,ਰਾਜ ਸਿੰਘ ਉਰਫ ਰਾਜੂ ਅਤੇ ਗੁਰਪ੍ਰੀਤ ਸਿੰਘ ਉਰਫ ਘੁੱਲਾ ਨਾਲ ਰਲ ਕੇ ਮੁਦਈ ਕੁਲਵੰਤ ਸਿੰਘ ਦੇ ਪੈਸੇ ਦੇਣ ਤੋਂ ਬਚਣ ਲਈ ਅਤੇ ਹੋਰ ਦੇਣਦਾਰੀਆਂ ਤੋਂ ਬਚਣ ਲਈ ਆਪਣੇ-ਆਪ ਨੂੰ ਅਗਵਾ ਕਰਨ ਦਾ ਡਰਾਮਾ ਰਚਿਆ ਅਤੇ ਸਾਜਿਸ਼ ਤਹਿਤ ਆਪਣੇ ਆਪ ਨੂੰ ਪਿੰਡ ਬਹਿਮਣ ਕੌਰ ਸਿੰਘ ਤੋਂ ਅਗਵਾ ਹੋਣਾ ਦਿਖਾਇਆ। ਐੱਸ ਐੱਸ ਪੀ ਸ੍ਰੀ ਜੇ ਇਲਨਚੇਜ਼ੀਅਨ ਨੇ ਅੱਗੇ ਦੱਸਿਆ ਕਿ ਉਕਤ  ਵਿਅਕਤੀਆਂ ਦੀ ਸ਼ਮੂਲੀਅਤ ਹੋਣ ਕਾਰਨ ਇਹਨਾਂ ਨੂੰ ਵੀ ਮੁੱਕਦਮੇ ਵਿੱਚ ਨਾਮਜ਼ਦ ਕੀਤਾ ਗਿਆ ਅਤੇ ਵਾਧਾ ਜ਼ੁਰਮ ਅ/ਧ-120-ਬੀ ਹਿੰ.ਦੰ. ਦਾ ਵਾਧਾ ਕੀਤਾ ਗਿਆ। ਇਹੀ ਨਹੀਂ ਮਾਮਲੇ ਦੀ ਜਾਂਚ ਲਈ ਬਣਾਈਆਂ ਟੀਮਾਂ ਵੱਲੋਂ ਬੀਤੇ ਕੱਲ੍ਹ ਧੀਰਜ ਗਰਗ ਅਤੇ ਰਸ਼ਪਾਲ ਸਿੰਘ ਨੂੰ ਪਿੰਡ ਜਗ੍ਹਾ ਰਾਮ ਤੀਰਥ ਤੋਂ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ। ਜਿੰਨ੍ਹਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ, ਜਿੰਨਾਂ ਤੋਂ ਡੂੰਘਾਈ ਨਾਲ ਪੁੱਛ ਕੀਤੀ ਜਾਵੇਗੀ । ਐੱਸਐੱਸਪੀ ਨੇ ਕਿਹਾ ਕਿ ਇਸ ਮੁਕੱਦਮੇ ਵਿੱਚ ਲੋੜੀਂਦੇ ਅੱਧੀ ਦਰਜਨ ਵਿਅਕਤੀਆਂ ਗੁਰਪਿਆਰ ਸਿੰਘ , ਰਾਜਵਿੰਦਰ ਸਿੰਘ ਉਰਫ ਰਾਜੀ, ਕੁਲਵੀਰ ਸਿੰਘ , ਰਾਜ ਸਿੰਘ ਉਰਫ ਰਾਜੂ ਸਾਰੇ ਵਾਸੀਆਨ ਪਿੰਡ ਰਾਏਪੁਰ ਜਿਲਾ ਮਾਨਸਾ ਤੋਂ ਇਲਾਵਾ ਗੁਰਪ੍ਰੀਤ ਸਿੰਘ ਉਰਫ ਘੁੱਲਾ ਵਾਸੀ ਪਿੰਡ ਸੀਗੋਂ ਜਿਲਾ ਬਠਿੰਡਾ ਅਤੇ ਰਵਨੀਤ ਸਿੰਘ ਵਾਸੀ ਪਿੰਡ ਮਾਖਾ ਜਿਲਾ ਮਾਨਸਾ ਨੂੰ ਵੀ ਜਲਦ ਗਿ੍ਫ਼ਤਾਰ ਕੀਤਾ ਜਾਵੇਗਾ।

Related posts

ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਦੀ ਮੀਟਿੰਗ ਹੋਈ 

punjabusernewssite

ਬਠਿੰਡਾ ਪੱਟੀ ’ਚ ਬਾਰਸ਼ ਜਾਰੀ, ਠੰਢ ’ਚ ਹੋਇਆ ਵਾਧਾ

punjabusernewssite

ਆਂਗਣਵਾੜੀ ਵਰਕਰ ਅੱਜ ਫੂਕਣਗੀਆਂ ਪੰਜਾਬ ਸਰਕਾਰ ਦੇ ਪੁੱਤਲੇ

punjabusernewssite