ਪਨਬੱਸ ਤੇ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਨੇ ਬਕਾਇਆ ਤਨਖ਼ਾਹ ਲੈਣ ਲਈ ਬੱਸ ਸਟੈਂਡ ਦੇ ਅੱਗੇ ਦੋ ਘੰਟੇ ਜਾਮ ਲਗਾਇਆ

Date:

spot_img

ਸਰਕਾਰ ਨੇ ਵੋਟਾਂ ਤੋ ਪਹਿਲਾ ਕੀਤੇ ਵਾਅਦਿਆਂ ਦੀ ਨਿਕਲੀ ਫੂਕ – ਕੁਲਵੰਤ ਸਿੰਘ ਮਨੇਸ
ਤਨਖਾਹ ਤੋਂ ਵਾਂਝੇ ਰਹਿ ਰਹੇ ਹਨ ਪੀ ਆਰ ਟੀ ਸੀ ਤੇ ਰੋਡਵੇਜ ਦੇ ਮੁਲਾਜਿਮ – ਰਵਿੰਦਰ ਸਿੰਘ ਬਰਾੜ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 25 ਅਗਸਤ : ਅੱਜ ਪਨਬੱਸ ਤੇ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਦੇ ਬਠਿੰਡਾ ਡਿਪੂ ਦੇ ਮੁਲਾਜਮਾਂ ਵਲੋਂ ਪਿਛਲੇ ਮਹੀਨੇ ਦੀ ਬਕਾਇਆ ਪਈ ਤਨਖ਼ਾਹ ਲੈਣ ਲਈ ਸਥਾਨਕ ਬੱਸ ਸਟੈਂਡ ਦੇ ਅੱਗੇ ਦੋ ਘੰਟੇ ਜਾਮ ਲਗਾਇਆ ਗਿਆ। ਇਸ ਜਾਮ ਦੌਰਾਨ ਜਿੱਥੇ ਪੀਆਰਟੀਸੀ ਦੀਆਂ ਬੱਸਾਂ ਦਾ ਚੱਕਾ ਜਾਮ ਹੋ ਗਿਆ, ਉਥੇ ਪ੍ਰਾਈਵੇਟ ਬੱਸ ਚਾਲਕਾਂ ਨੇ ਵੀ ਬੱਸ ਅੱਡੇ ਦੇ ਬਾਹਰਵਾਰ ਹੀ ਸਵਾਰੀਆਂ ਚੁੱਕੀਆਂ। ਡਿੱਪੂ ਪ੍ਰਧਾਨ ਸੰਦੀਪ ਗਰੇਵਾਲ ਤੇ ਕੁਲਵੰਤ ਸਿੰਘ ਮਨੇਸ਼ ਨੇ ਦੱਸਿਆ ਕਿ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਅਸੀਂ ਪੰਜਾਬ ਨੂੰ ਬਾਹਰਲਾ ਮੁੱਲਕ ਬਣਾ ਦੇਵਾਂਗੇ ਪਰ ਜਿਉਂ ਜਿਉਂ ਸਮਾਂ ਬੀਤ ਰਿਹਾ ਹੈ ਸਰਕਾਰ ਦੇ ਦਾਵਿਆਂ ਦੀ ਫੂਕ ਨਿਕਲਦੀ ਨਜਰ ਆ ਰਹੀ ਹੈ ਕਿਉੰ ਕਿ ਸਰਕਾਰ ਨੇ ਅੱਜ ਲਗਭਗ 25 ਤਰੀਕ ਹੋਣ ਦੇ ਬਾਵਜੂਦ ਵੀ ਪੀ ਆਰ ਟੀ ਸੀ ਦੇ ਕਿਸੇ ਵੀ ਕਰਮਚਾਰੀ ਦੀ ਤਨਖਾਹ ਨਹੀਂ ਪਾਈ । ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਨੇ ਪਿਛਲੀ ਸਰਕਾਰ ਵਾਂਗੂੰ ਮੁਫਤ ਸਹੂਲਤਾਂ ਦੇ ਕੇ ਵੋਟਾਂ ਤਾਂ ਵਟੋਰ ਲਈਆਂ ਪਰ ਪੀ ਆਰ ਟੀ ਸੀ ਦੇ ਲਗਭਗ 250 ਕਰੋੜ ਜੌ ਕਿ ਔਰਤਾਂ ਨੂੰ ਮੁਫਤ ਸਫਰ ਦੇ ਬਣਦੇ ਹਨ ਹੁਣ ਤਕ ਨਹੀਂ ਦਿੱਤੇ ਜਿਸ ਦੀ ਬਦੌਲਤ ਹੁਣ ਤੱਕ ਵਰਕਰਾਂ ਨੂੰ ਤਨਖਾਹ ਤੱਕ ਨਹੀਂ ਮਿਲੀ । ਸਰਬਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਮੌਜੂਦਾ ਸਰਕਾਰ ਪਹਿਲੀ ਸਰਕਾਰਾਂ ਵਾਂਗੂੰ ਨਿਕੰਮੀ ਸਾਬਿਤ ਹੋਈ ਹੈ। ਕੁਲਦੀਪ ਬਾਦਲ ,ਹਰਤਾਰ ਸ਼ਰਮਾ,ਮਨਪ੍ਰੀਤ ਹਾਕੁਵਾਲਾ ,ਗਗਨਦੀਪ,ਗੁਰਪ੍ਰੀਤ ਕਮਾਲੂ ਨੇ ਕਿਹਾ ਕਿ ਜੇਕਰ ਸਰਕਾਰ ਜਾਂ ਮੈਨੇਜਮੈਂਟ ਨੇ ਹੁਣ ਵੀ ਤਨਖਾਹ ਨਾ ਪਾਈ ਤਾਂ ਯੂਨੀਅਨ ਤਨਖਾਹ ਨਹੀਂ ਤਾਂ ਕੰਮ ਨਹੀਂ ਦੇ ਸਿਧਾਂਤ ਅਨੁਸਾਰ ਉਦੋਂ ਤੱਕ ਅਪਣੀ ਬੱਸਾਂ ਦਾ ਚੱਕਾ ਜਾਮ ਰੱਖਣਗੇ ਜਦੋ ਤੱਕ ਤਨਖਾਹ ਸਾਡੇ ਖਾਤਿਆਂ ਵਿੱਚ ਨਹੀਂ ਆ ਜਾਂਦੀ । ਇਸ ਦੌਰਾਨ ਬੱਸ ਅੱਡੇ ਅੱਗੇ ਲੱਗੇ ਜਾਮ ਕਾਰਨ ਜਿੱਥੇ ਸ਼ਹਿਰ ਦੀ ਟਰੈਫ਼ਿਕ ਵਿਵਸਥਾ ਪ੍ਰਭਾਵਿਤ ਹੋਈ, ਉਥੇ ਸਵਾਰੀਆਂ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਖੱਜਲਖ਼ੁਆਰੀਆਂ ਦਾ ਸਾਹਮਣਾ ਕਰਨਾ ਪਿਆ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਆਜ਼ਾਦੀ ਦਿਹਾੜੇ ਦੀ ਫੁੱਲ ਡਰੈੱਸ ਰਿਹਰਸਲ ਮੌਕੇ ਡਿਪਟੀ ਕਮਿਸ਼ਨਰ ਨੇ ਲਹਿਰਾਇਆ ਤਿਰੰਗਾ

👉ਆਜ਼ਾਦੀ ਦਿਹਾੜੇ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਲਹਿਰਾਉਣਗੇ...

ਅੰਤਰਰਾਸ਼ਟਰੀ ਯੁਵਾ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਆਯੋਜ਼ਿਤ

Bathinda News:ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ਪੰਜਾਬ ਸਟੇਟ ਏਡਜ਼...