13 Views
ਸੁਖਜਿੰਦਰ ਮਾਨ
ਬਠਿੰਡਾ, 14 ਅਕਤੂਬਰ: ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਵੱਲੋ ਬਠਿੰਡਾ ਵਿਖੇ ਅੱਜ ਲਗਤਾਰ ਪੰਜਵੇ ਦਿਨ ਵੀ ਦਫਤਰੀ ਕੰਮਕਾਜ ਠੱਪ ਰੱਖਦਿਆਂ ਸਰਕਾਰ ਵਿਰੁੱਧ ਰੋਸ ਮੁਜਾਹਰਾ ਕੀਤਾ।ਇਸ ਰੋੋਸ ਮੁਜਾਹਰੇ ਵਿੱਚ ਵੱਖ-ਵੱਖ ਵਿਭਾਗਾ ਤੋ ਆਏ ਜਥੇਬੰਦੀ ਦੇ ਆਗੂਆ ਨੇ ਸੰਬੋਧਨ ਕਰਦਿਆ ਕਿਹਾ ਕਿ ਮੁਲਾਜਮਾਂ ਦੀਆਂ ਜਾਇਜ ਅਤੇ ਹੱਕੀ ਮੰਗਾਂ ਜਿਹਨਾ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨੀ, ਨਵੀ ਭਰਤੀ ਪੂਰੀ ਤਨਖਾਹ ਅਤੇ ਭੱਤਿਆਂ ਸਮੇਤ ਕਰਨੀ, ਪੰਜਾਬ ਦੇ ਵਿੱਤ ਵਿਭਾਗ ਵੱਲੋ ਜਾਰੀ ਕੀਤਾ ਗਿਆ ਪੱਤਰ ਮਿਤੀ 27^7^2020 ਨੂੰ ਵਾਪਸ ਲੈਣਾ, ਪੇ-ਕਮਿਸ਼ਨ ਵਿੱਚ ਰਹਿੰਦੀਆਂ ਤਰੱਟੀਆਂ ਨੂੰ ਦੂਰ ਕਰਨਾ, ਡੀ.ਏ ਦੀਆਂ ਬਕਾਇਆ ਰਹਿੰਦੀਆਂ 3 ਕਿਸਤਾਂ ਤੁਰੰਤ ਜਾਰੀ ਕਰਨਾ, 200 ਰੁੱਪੈ ਜਜੀਆ ਟੈਕਸ ਵਾਪਸ ਲੈਣਾ, 6ਵੇ ਪੇਅ-ਕਮਿਸ਼ਨ ਦਾ 1^1^2016 ਤੋ ਬਣਦਾ ਏਰੀਅਰ ਜਾਰੀ ਕਰਨਾ, ਪੰਜਾਬ ਦੇ ਸਟੈਨੋ ਟਾਈਪੈਸਟਾਂ ਨੂੰ 50 ਸਾਲ ਦੀ ਉਮਰ ਪੂਰੀ ਕਰਨ ਤੇ ਟਾਈਪ ਟੈਸਟ ਮੁਆਫ ਕਰਨਾ ਜਦਕਿ ਇਹ ਟੈਸਟ ਪੰਜਾਬ ਸਿਵਲ ਸਕੱਤਰੇਤ ਵਿੱਚ ਪਹਿਲਾਂ ਹੀ ਖਤਮ ਕਰ ਦਿੱਤਾ ਜਾ ਚੁੱਕਾ ਹੈ, ਨੂੰ ਵੀ ਪੰਜਾਬ ਦੇ ਮੁਲਾਜਮਾਂ ਤੇ ਲਾਗੂ ਕਰਨਾ, ਪੰਜਾਬ ਸਰਕਾਰ ਦੇ ਵਾਰ^ਵਾਰ ਧਿਆਨ ਵਿੱਚ ਲਿਆਂਦਾ ਗਿਆ ਹੈ, ਪ੍ਰੰਤੂ ਸਰਕਾਰ ਨੇ ਮਨਿਸਟਰੀਅਲ ਕਾਮਿਆਂ ਨੂੰ ਬਿਲਕੁੱਲ ਅੱਖੋ ਪਰੋਖਾ ਕੀਤਾ ਗਿਆ ਹੈ। ਇਸ ਰੋਸ ਮੁਜਾਹਰੇ ਵਿੱਚ ਸ੍ਰੀ ਸੁਰਜੀਤ ਸਿੰਘ ਜਿਲ੍ਹਾ ਜਨਰਲ ਸਕੱਤਰ, ਗੁਨਦੀਪ ਬਾਂਸਲ ਸੁਪਰਡੰਟ, ਮਿਸ ਪੂਜਾ ਜਲਸਰੋਤ ਵਿਭਾਗ, ਮਨਜੀਤ ਸਿੰਘ, ਮਨਜਿੰਦਰ ਕੌਰ, ਗੁਰਮੇਲ ਸਿੰਘ, ਰਾਜਪਾਲ ਸਿੰਘ ਡੀ.ਸੀ. ਦਫਤਰ, ਸੁਖਵਿੰਦਰ ਕੌਰ, ਰਮਨਦੀਪ ਸਿੰਘ ਇੰਸਪੈਕਟਰ, ਮਨਦੀਪ ਕੌਰ ਫੂਡ ਸਪਲਾਈ ਵਿਭਾਗ, ਵਿਸਾਖਾ ਸਿੰਘ, ਰਜਿੰਦਰ ਕੁਮਾਰ, ਰਾਜਵੀਰ ਕੌਰ ਆਬਕਾਰੀ ਤੇ ਕਰ ਵਿਭਾਗ, ਸੇਵਾ ਰਾਮ, ਜਗਦੇਵ ਸਿੰਘ ਸਿਹਤ ਵਿਭਾਗ, ਸ੍ਰੀ ਬਲਵੀਰ ਸਿੰਘ ਮਲੂਕਾ ਜਿਲ੍ਹਾ ਪ੍ਰਧਾਨ, ਸ੍ਰੀ ਲਾਲ ਸਿੰਘ ਜਨਰਲ ਸਕੱਤਰ, ਨਵਜੋਤ ਕੌਰ, ਦਵਿੰਦਰ ਕੌਰ, ਮੋਨਿਕਾ ਸਿੱਖਿਆ ਵਿਭਾਗ, ਬਲਜਿੰਦਰ ਸਿੰਘ, ਭਲਾਈ ਵਿਭਾਗ, ਲਖਵਿੰਦਰ ਸਿੰਘ, ਬੀ.ਐਡ.ਆਰ ਵਿਭਾਗ, ਰੁਪਿੰਦਰ ਕੌਰ, ਰੇਨੂ ਬਾਲਾ ਸਮਾਜਿਕ ਸੁਰੱਖਿਆ ਵਿਭਾਗ, ਹਰਪ੍ਰੀਤ ਸਿੰਘ, ਨਿਸਾ ਖਜਾਨਾ ਵਿਭਾਗ, ਤਰੁਨ ਗੁਪਤਾ, ਪ੍ਰਤੀਕ ਚਮਕ ਜਿਲ੍ਹਾ ਪੀ੍ਰਸਦ ਅਤੇ ਪੰਚਾਇੰਤੀ ਰਾਜ ਵਿਭਾਗ, ਸੁਖਜੀਤ ਸਿੰਘ, ਮਨਦੀਪ ਸਿੰਘ, ਜਸਵੀਰ ਕੌਰ ਖੇਤੀਬਾੜੀ ਵਿਭਾਗ, ਹਰਭਜਨ ਸਿੰਘ, ਉਕਾਰ ਸਿੰਘ, ਗੁਰਮੀਤ ਸਿੰਘ ਜਲ ਸਪਲਾਈ ਵਿਭਾਗ, ਸਿਵ ਕੁਮਾਰ ਸਟੈਨੋ ਅੰਦਰੂਨੀ ਪੜਤਾਲ ਸੰਸਥਾ, ਦਵਿੰਦਰ ਸਿੰਘ, ਹਰਦੀਪ ਸਿੰਘ ਏ.ਆਰ ਕੋਅਪਰੇਟਿਵ ਸੁਸਾਇਟੀ, ਦੇ ਮਨਿਸਟਰੀਅਲ ਕਾਮੇ ਆਪਣੇ ਵਿਭਾਗਾ ਦੇ ਸਾਥੀਆ ਸਮੇਤ ਭਾਰੀ ਗਿਣਤੀ ਵਿੱਚ ਹਾਜਰ ਸਨ।.ਜਿਲ੍ਹਾ ਬਾਡੀ ਵੱਲੋ ਇਸ ਰੋਸ ਮੁਜਾਹਰੇ ਵਿੱਚ ਆਏ ਸਾਰੇ ਮਨਿਸਟਰੀਅਲ ਕਾਮਿਆ ਦਾ ਧੰਨਵਾਦ ਕੀਤਾ ਗਿਆ ਅਤੇ ਸਮੂਹ ਸਾਥੀਆਂ ਨੂੰ ਬੇਨਤੀ ਕੀਤੀ ਗਈ ਕਿ ਕੋਈ ਵੀ ਸਾਥੀ ਸਨੀਵਾਰ ਅਤੇ ਐਤਵਾਰ ਨੂੰ ਦਫਤਰ ਵਿੱਚ ਆ ਕੇ ਕੰਮ ਕਰਨ ਦੀ ਕੋਸ਼ਿਸ ਨਾ ਕਰੇ ਕਿਉਕਿ ਯੂਨੀਅਨ ਵੱਲੋ ਚੈਕਿੰਗ ਟੀਮਾਂ ਤਿਆਰ ਕੀਤੀਆ ਗਈਆ ਜੋ ਇਹਨਾ ਦਿਨਾ ਵਿੱਚ ਜੋ ਵੀ ਸਾਥੀ ਕੰਮ^ਕਾਰ ਕਰਦਾ ਪਾਇਆ ਗਿਆ ਤਾਂ ਜਿਲ੍ਹਾ ਬਾਡੀ ਵੱਲੋ ਉਸਦੇ ਖਿਲਾਫ ਸਖਤ ਐਕਸਨ ਲਿਆ ਜਾਵੇਗਾ। ਇਸ ਤੋ ਇਲਾਵਾ ਇਹ ਵੀ ਦੱਸਿਆ ਗਿਆ ਕਿ ਅੱਜ ਪੀ.ਐਸ.ਐਮ.ਯੂ. ਪੰਜਾਬ ਦੀ ਮੀਟਿੰਗ ਜੋ ਕਿ ਇਸ ਸਮੇ ਚੰਡੀਗੜ ਵਿਖੇ ਚੱਲ ਰਹੀ ਹੈ, ਵਿੱਚ ਜੋ ਵੀ ਫੈਸਲਾ ਹੋਵੇਗਾ ਉਸਦੀ ਸੂਚਨਾ ਸਾਰੇ ਸਾਥੀਆਂ ਨੂੰ ਦੇ ਦਿੱਤੀ ਜਾਵੇਗੀ ।