spot_img
spot_img

ਜਮਹੂਰੀ ਅਧਿਕਾਰ ਸਭਾ ਵੱਲੋਂ ਸ਼ਹੀਦ ਭਗਤ ਸਿੰਘ ਤੇ ਮੋਗਾ ਘੋਲ ਨੂੰ ਸਮਰਪਤ ਕਨਵੈਨਸ਼ਨ 16 ਨੂੰ

Date:

spot_img
ਪੰਜਾਬੀ ਖਬਰਸਾਰ ਬਿਉਰੋ
ਬਠਿੰਡਾ, 14 ਅਕਤੂਬਰ: 25 ਸਤੰਬਰ ਤੋਂ 10 ਅਕਤੂਬਰ ਤੱਕ ਸ਼ਹੀਦ ਭਗਤ ਸਿੰਘ, ਦੁਰਗਾ ਭਾਬੀ ਤੇ ਮੋਗਾ ਘੋਲ ਦੀ ਪੰਜਾਹਵੀਂ ਵਰ੍ਹੇਗੰਢ ਨੂੰ ਸਮਰਪਿਤ ਸੁਬਾਈ ਚੇਤਨਾ ਮੁਹਿੰਮ ਦੇ ਤਹਿਤ ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ ਵੱਲੋਂ “ਜਮਹੂਰੀ ਹੱਕਾਂ ਤੇ ਹਮਲੇ ਅਤੇ ਜਨ ਪ੍ਰਤੀਰੋਧ” ਵਿਸ਼ੇ ਤੇ ਇਕ ਵਿਸ਼ੇਸ਼ ਕਨਵੈਨਸ਼ਨ 16 ਅਕਤੂਬਰ ਸਵੇਰੇ 10 ਵਜੇ ਟੀਚਰਜ਼ ਹੋਮ ਬਠਿੰਡਾ ਵਿਖੇ ਕਰਵਾਈ ਜਾ ਰਹੀ ਹੈ ਜਿਸ ਵਿੱਚ ਉੱਘੇ ਜਮਹੂਰੀ ਕਾਰਕੁੰਨ ਹਿਮਾਂਸ਼ੂ ਕੁਮਾਰ ਮੁੱਖ ਬੁਲਾਰੇ ਹੋਣਗੇ ਅਤੇ ਸ਼ਹੀਦ ਭਗਤ ਸਿੰਘ ਦੇ ਸਾਥੀਆਂ ਦੀ ਵਿਰਾਸਤ ਬਾਰੇ ਸੂਬਾ  ਜਨਰਲ ਸਕੱਤਰ ਪ੍ਰਿਤਪਾਲ ਸਿੰਘ ਆਪਣੇ ਵਿਚਾਰ ਰੱਖਣਗੇ। ਇਸ ਸਬੰਧੀ ਜਾਰੀ ਇਕ ਪ੍ਰੈੱਸ ਨੋਟ ਵਿੱਚ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ,ਇਕਾਈ ਸਕੱਤਰ ਸੁਦੀਪ ਸਿੰਘ ਤੇ ਪ੍ਰੈੱਸ ਸਕੱਤਰ ਡਾ ਅਜੀਤਪਾਲ ਸਿੰਘ  ਐਮ ਡੀ ਨੇ ਦੱਸਿਆ ਕਿ ਭਾਰਤ ਦੀ ਕੇਂਦਰੀ ਸਰਕਾਰ ਵੱਲੋਂ ਸੰਵਿਧਾਨਕ ਸੰਸਥਾਵਾਂ ਨੂੰ ਸੱਤਾ ਦੇ ਜਬਰ ਦੀ ਸੰਦ ਬਣਾ ਕੇ ਸੰਘਰਸ਼ਸ਼ੀਲ ਜਥੇਬੰਦੀਆਂ ਅਤੇ ਉਨ੍ਹਾਂ ਦੇ ਹਮਾਇਤੀ ਮਨੁੱਖੀ ਅਧਿਕਾਰ ਕਾਰਕੁੰਨਾਂ,ਬੁੱਧੀਜੀਵੀਆਂ, ਲੇਖਕਾਂ,ਵਕੀਲਾਂ,ਪੱਤਰਕਾਰਾਂ,ਘੱਟ ਗਿਣਤੀਆਂ, ਦਲਿਤਾਂ, ਆਦਿਵਾਸੀਆਂ ਤੇ ਔਰਤਾਂ ਉਪਰ ਕੀਤੇ ਜਾ ਰਹੇ ਜਬਰ ਦੀ ਅਸਲੀਅਤ ਲੋਕਾਂ ਸਾਹਮਣੇ  ਲਈ ਇਹ ਕਨਵੈਨਸ਼ਨ ਇੱਕ ਸਾਰਥਕ ਉਪਰਾਲਾ ਹੋਵੇਗਾ । ਉਨ੍ਹਾਂ ਅੱਗੇ ਦੱਸਿਆ ਕਿ ਹਿਮਾਂਸ਼ੂ ਕੁਮਾਰ ਅਜਿਹੇ ਜਮਹੂਰੀ ਕਾਰਕੁੰਨ ਹਨ ਜੋ ਆਦਿਵਾਸੀਆਂ ਅਤੇ ਦੱਬੇ ਕੁਚਲੇ ਲੋਕਾਂ ਦੇ ਜਮਹੂਰੀ ਅਧਿਕਾਰਾਂ ਲਈ ਜ਼ਿੰਦਗੀ ਭਰ ਸਰਕਾਰ ਨਾਲ ਲੋਹਾ ਲੈਂਦੇ ਆ ਰਹੇ ਹਨ। ਆਗੂਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਸੰਵਿਧਾਨ ਦੀ ਰਖਵਾਲੀ ਲਈ ਬਣਾਈਆਂ ਗਈਆਂ ਸੰਵਿਧਾਨਕ ਸੰਸਥਾਵਾਂ ਦਾ ਫਾਸ਼ੀਵਾਦੀਕਰਨ ਕਰ ਦਿੱਤਾ ਹੈ।. ਰਿਜ਼ਰਵ ਬੈਂਕ ਸੀ ਬੀ ਆਈ, ਕੈਗ ਈਡੀ,ਅੇਨ ਆਰ ਟੀ ਸੀ,ਐਮ ਸੀ ਆਈ,ਆਦਿ  ਚੋਣ ਕਮਿਸ਼ਨ ਆਦਿ ਆਪਣੇ ਕੰਮ ਸੰਵਿਧਾਨ ਅਨੁਸਾਰ ਕਰਨ ਦੀ ਥਾਂ ਕੇਂਦਰੀ ਹਾਕਮਾਂ ਦੇ ਹੱਥਾਂ ਵਿੱਚ ਖੇਡ ਰਹੀਆਂ ਹਨ। ਇੱਥੋਂ ਤੱਕ ਕਿ ਅਦਾਲਤਾਂ ਵੱਲੋਂ ਇਨਸਾਫ ਦੀ ਗੁਹਾਰ  ਲਾਉਣ ਵਾਲੀ ਜਮਹੂਰੀਅ ਤੇ ਸਮਾਜਕ ਕਾਰਕੁੰਨਾਂ ਵਿਰੁੱਧ ਮੁਕੱਦਮੇ ਦਰਜ ਕਰਨ ਅਤੇ ਜੁਰਮਾਨਾ ਕਰਨ ਦੇ ਫੈਸਲੇ ਕੀਤੇ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਸਰਕਾਰੀ ਫ਼ੈਸਲਿਆਂ ਉੱਪਰ ਸਵਾਲ ਕਰਨ ਵਾਲੇ ਬੁੱਧੀਜੀਵੀਆਂ, ਜਮਹੂਰੀ ਤੇ ਸਮਾਜਿਕ ਕਾਰਕੁੰਨਾਂ ਵਿਦਿਆਰਥੀਆਂ ਲੇਖਕਾਂ,ਪੱਤਰਕਾਰਾਂ ਨੂੰ ਜ਼ਮਾਨਤ ਤੇ ਹੱਕ ਤੋਂ ਵਾਂਝਾ  ਕਰ ਕੇ ਸਾਲਾਂ ਬੱਧੀ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ। ਇਸ ਦੇ ਉਲਟ ਧਾਰਮਿਕ ਸੰਸਦਾਂ ਲਾਉਣ ਵਾਲੇ ਧਾਰਮਿਕ ਆਗੂਆਂ, ਟੀਵੀ ਐਂਕਰਾਂ, ਬੀ ਜੇ ਪੀ ਦੇ ਬੁਲਾਰਿਆਂ ਵੱਲੋਂ ਉਗਲੀ ਜਾਂਦੀ ਫਿਰਕੂ ਜ਼ਹਿਰ ਦੇ ਮਾਮਲੇ ਵਿੱਚ ਦਰਜ ਕੇਸਾਂ ਦੀ ਪਹਿਲ ਦੇ ਆਧਾਰ ਤੇ ਸੁਣਵਾਈ ਕਰਕੇ ਉਨ੍ਹਾਂ ਨੂੰ ਝੱਟ ਜ਼ਮਾਨਤ ਦੇ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਮਿਲੀ ਛਿੱਟਪੁਟ ਜਮਹੂਰੀਅਤ ਵੀ ਖਤਰੇ ਵਿਚ ਪੈ ਗਈ ਹੈ।ਅਜਿਹੀਆਂ ਹਾਲਤਾਂ ਵਿੱਚ ਰਾਜ ਮਸ਼ੀਨਰੀ ਜਿਥੇ ਸੰਘਰਸ਼ ਕਰਦੇ ਹੱਕਾਂ ਦਾ ਘਾਣ ਕਰਦੀ ਉਥੇ ਮਾਨਸਿਕ ਪੱਧਰ ਤੇ ਅਤੇ ਬੌਧਿਕ ਪੱਧਰ ਤੇ ਲੋਕਾਂ ਨੂੰ ਬੌਣੇ ਬਨਾਉਣ ਲਈ ਹੋਰਨਾਂ ਖੇਤਰਾਂ ਅੰਦਰ ਹਮਲੇ ਵਿੱਡਦੀ ਹੈ। ਲੋਕਾਂ ਨੂੰ ਜਾਗਰੂਕ ਕਰਨ ਵਾਲੇ ਬੁੱਧੀਜੀਵੀਆਂ ਲੇਖਕਾਂ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕਰ ਕੇ ਲੋਕਾਂ ਦੀ ਏਕਤਾ ਨੂੰ ਖੋਰਾ ਲਾਉਂਦੀ ਹੈ।  ਦੂਜੇ ਪਾਸੇ ਲੋਕਾਂ ਦੀ ਸੰਘਰਸ਼ਮਈ ਵਿਰਾਸਤ ਨੂੰ ਖੋਹਣ ਅਤੇ ਮੇਟਣ (ਭਗਤ ਸਿੰਘ ਨੂੰ ਦਹਿਸ਼ਤਗਰਦ ਐਲਾਨਣ ਵਰਗੇ)ਕੋਝੇ ਯਤਨ ਕੀਤੇ ਜਾ ਰਹੇ ਹਨ ਇਨ੍ਹਾਂ ਸਾਜ਼ਿਸ਼ਾਂ ਦੇ ਤਹਿਤ ਹੀ ਬਿਲਕਿਸ ਬਾਨੋ ਪਰਿਵਾਰ ਦੇ ਕਾਤਲਾਂ ਬਲਾਤਕਾਰੀਆਂ ਦੀ ਸਜ਼ਾ ਮੁਆਫੀ ਕੀਤੀ ਗਈ ਹੈ ਪਰ ਸਜ਼ਾ ਕੱਟ ਚੁੱਕੇ ਦੂਜੇ ਘੱਟ ਗਿਣਤੀਆਂ ਦਲਿਤਾਂ ਕਸ਼ਮੀਰੀਆਂ ਤੇ ਸੰਘਰਸ਼ੀ ਲੋਕਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ।
ਇਸ ਕਨਵੈਨਸ਼ਨ ਦੇ ਦੂਜੇ ਦਾ ਬੁਲਾਰੇ  ਜਨਰਲ ਸਕੱਤਰ ਪ੍ਰਿਤਪਾਲ ਸਿੰਘ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਵਿਰਾਸਤ ਵਿਸ਼ੇ ਤੇ ਆਪਣੇ ਵਿਚਾਰ ਰੱਖਣਗੇ।ਸਭਾ ਦੀ ਜਿਲ੍ਹਾ ਇਕਾਈ ਬਠਿੰਡਾ ਵੱਲੋਂ ਸਮੁੱਚੀਆਂ ਜਮਹੂਰੀ ਜਨਤਕ ਜਥੇਬੰਦੀਆਂ ਅਤੇ ਉਨ੍ਹਾਂ ਦੇ ਕਾਰਕੁੰਨਾਂ ਤੋਂ ਇਲਾਵਾ ਇਨਸਾਫ਼ ਪਸੰਦ ਤੇ ਦੇਸ਼ ਭਗਤ ਲੋਕਾਂ ਨੂੰ ਵੀ ਇਸ ਕਨਵੈਨਸ਼ਨ ਵਿੱਚ ਆਉਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related