ਪੰਜਾਬ ਅਨਏਡਿਡ ਕਾਲੇਜਿਜ ਐਸੋਸੀਏਸਨ ਵੱਲੋਂ ਪੰਜਾਬੀ ਭਾਸਾ ਵਿੱਚ ਤਕਨੀਕੀ ਕੋਰਸ ਸੁਰੂ ਕਰਨ ਦੀ ਅਪੀਲ

0
12

ਸੁਖਜਿੰਦਰ ਮਾਨ
ਬਠਿੰਡਾ 15 ਨਵੰਬਰ: ਪੰਜਾਬ ਅਨਏਡਿਡ ਕਾਲੇਜਿਜ ਐਸੋਸੀਏਸਨ (ਪੁੱਕਾ) ਨੇ ਪੰਜਾਬ ਸਰਕਾਰ ਨੂੰ ਪੰਜਾਬੀ ਭਾਸਾ ਵਿੱਚ ਤਕਨੀਕੀ ਕੋਰਸ ਸੁਰੂ ਕਰਨ ਦੀ ਅਪੀਲ ਕੀਤੀ ਹੈ। ਇੱਥੇ ਜਾਰੀ ਬਿਆਨ ਵਿਚ ਡਾ. ਅੰਸੂ ਕਟਾਰੀਆ ਪ੍ਰਧਾਨ ਪੁੱਕਾ ਨੇ ਕਿਹਾ ਕਿ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸਨ ਨੇ ਪਹਿਲਾਂ ਹੀ ਤਕਨੀਕੀ ਕੋਰਸਾਂ ਨੂੰ ਖੇਤਰੀ ਭਾਸਾਵਾਂ ਵਿੱਚ ਚਲਾਉਣ ਦੀ ਇਜਾਜਤ ਦੇ ਦਿੱਤੀ ਹੈ ਅਤੇ ਉੱਤਰ ਪ੍ਰਦੇਸ, ਰਾਜਸਥਾਨ, ਮੱਧ ਪ੍ਰਦੇਸ, ਉੱਤਰਾਖੰਡ, ਆਂਧਰਾ ਪ੍ਰਦੇਸ, ਮਹਾਰਾਸਟਰ, ਪੱਛਮੀ ਬੰਗਾਲ ਅਤੇ ਤਾਮਿਲਨਾਡੂ ਰਾਜਾਂ ਨੇ ਆਪਣੇ ਇੰਜੀਨੀਅਰਿੰਗ ਕਾਲਜਾਂ ਨੂੰ ਬੀ.ਟੈੱਕ ਕੋਰਸ ਹਿੰਦੀ, ਮਰਾਠੀ, ਤਾਮਿਲ, ਤੇਲਗੂ, ਕੰਨੜ, ਗੁਜਰਾਤੀ, ਮਲਿਆਲਮ, ਬੰਗਾਲੀ, ਅਸਾਮੀ ਅਤੇ ਉੜੀਆ ਖੇਤਰੀ ਭਾਸਾਵਾਂ ਵਿੱਚ ਆਫਰ ਕਰਨ ਦੀ ਆਗਿਆ ਦੇ ਦਿੱਤੀ ਹੈ।ਪਰ ਆਈਕੇਜੀ-ਪੀਟੀਯੂ, ਜਲੰਧਰ, ਐਮਆਰਐਸਪੀਟੀਯੂ, ਬਠਿੰਡਾ ਅਤੇ ਪੀਐਸਬੀਟੀਈ, ਨਵੀਂ ਦਿੱਲੀ ਦੇ ਲਗਭਗ 400 ਮਾਨਤਾ ਪ੍ਰਾਪਤ ਟੈਕਨੀਕਲ ਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਸਿਰਫ ਅੰਗਰੇਜੀ ਵਿੱਚ ਹੀ ਪੜ੍ਹ ਰਹੇ ਹਨ। ਇਹਨਾਂ ਉਪਰੋਕਤ ਯੂਨੀਵਰਸਿਟੀਆਂ ਅਤੇ ਬੋਰਡਾਂ ਨੇ ਅਜੇ ਤੱਕ ਪੰਜਾਬੀ ਭਾਸਾ ਵਿੱਚ ਤਕਨੀਕੀ ਕੋਰਸ ਸੁਰੂ ਨਹੀਂ ਕੀਤੇ ਹਨ।ਕਟਾਰੀਆ ਨੇ ਅੱਗੇ ਕਿਹਾ ਕਿ ਪੌਲੀਟੈਕਨਿਕ, ਬੀ.ਟੈੱਕ, ਬੀ.ਫਾਰਮੇਸੀ, ਬੀ.ਬੀ.ਏ, ਬੀ.ਸੀ.ਏ, ਐਮ.ਬੀ.ਏ ਆਦਿ ਕੋਰਸਾਂ ਵਿੱਚ ਬਹੁਤੇ ਵਿਦਿਆਰਥੀ ਪਹਿਲੇ ਸਾਲ ਵਿੱਚ ਹੀ ਕੋਰਸ ਛੱਡ ਦਿੰਦੇ ਹਨ ਕਿਉਂਕਿ ਉਹ ਅੰਗਰੇਜੀ ਮਾਧਿਅਮ ਵਿੱਚ ਪੜਾਈ ਕਰਨ ਵਿੱਚ ਅਸਫਲ ਰਹਿੰਦੇ ਹਨ। ਜੇਕਰ ਇਹ ਕੋਰਸ ਪੰਜਾਬੀ ਵਿੱਚ ਸੁਰੂ ਕੀਤੇ ਜਾਣ ਤਾਂ ਪੇਂਡੂ ਖੇਤਰ ਦੇ ਵਿਦਿਆਰਥੀ ਵੀ ਇੰਜੀਨੀਅਰ ਜਾਂ ਮੈਨੇਜਮੈਂਟ ਐਕਸਪਰਟ ਬਣਨ ਬਾਰੇ ਸੋਚ ਸਕਦੇ ਹਨ।

LEAVE A REPLY

Please enter your comment!
Please enter your name here