ਪ੍ਰਿੰਸੀਪਲ ਸੁਨੀਲ ਕੁਮਾਰ ਅਤੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਨੇ ਕੀਤੀ ਸ਼ਿਰਕਤ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 19 ਦਸੰਬਰ: ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਦੀ ਦੇਖ-ਰੇਖ ਵਿੱਚ ਬਠਿੰਡਾ ਵਿਖੇ ਚੱਲ ਰਹੇ ਪੰਜਾਬ ਪੱਧਰੀ ਖੇਡਾ ਵਿੱਚ ਦੂਸਰੇ ਦਿਨ ਬੜੇ ਫਸਵੇਂ ਮੁਕਾਬਲੇ ਹੋਏ।
ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ ਗਿੱਲ ਡੀ.ਐਮ ਖੇਡਾਂ ਨੇ ਦੱਸਿਆ ਕਿ ਬਾਕਸਿੰਗ ਅੰਡਰ 14 ਮੁੰਡੇ ਵਿੱਚ 30 ਕਿਲੋ ਵਿੱਚ ਅਰਸ਼ਦੀਪ ਰੋਪੜ ਨੇ ਅਰਮਾਨ ਫਰੀਦਕੋਟ ਨੂੰ ਪ੍ਰਥਮਜੋਤ ਬਠਿੰਡਾ ਨੇ ਅਸਮਨੀ ਪਟਿਆਲਾ ਨੂੰ,ਰਾਹੁਲ ਲੁਧਿਆਣਾ ਨੇ ਸਚਿਨ ਹੁਸ਼ਿਆਰਪੁਰ ਨੂੰ,34 ਕਿਲੋ ਵਿੱਚ ਜਸਦੀਪ ਗੁਰਦਾਸਪੁਰ ਨੇ ਜਗਤਾਰ ਮੋਗਾ ਨੂੰ,46 ਕਿਲੋ ਵਿੱਚ ਕੁਲਸਾਨ ਪਟਿਆਲਾ ਨੇ ਏਕਮਪ੍ਰੀਤ ਬਰਨਾਲਾ ਨੂੰ,32 ਕਿਲੋ ਵਿੱਚ ਜਸ਼ਨਪ੍ਰੀਤ ਬਠਿੰਡਾ ਨੇ ਸੁਖਬੀਰ ਮੁਕਤਸਰ ਨੂੰ, ਕਰਨਵੀਰ ਪਟਿਆਲਾ ਨੇ ਕਰਨਵੀਰ ਸੰਗਰੂਰ ਨੂੰ ,ਅੰਡਰ 17 ਮੁੰਡੇ 63 ਕਿਲੋ ਵਿੱਚ ਹਰਪ੍ਰੀਤ ਮੋਹਾਲੀ ਨੇ ਪਰਮਪ੍ਰੀਤ ਸਿੰਘ ਬਰਨਾਲਾ ਨੂੰ,ਜਸ਼ਨ ਸਿੰਘ ਮਾਨਸਾ ਨੇ ਨਮਨਪ੍ਰੀਤ ਕੋਂਸਲ ਪਟਿਆਲਾ ਨੂੰ,ਸੁਭਾਨਸੂ ਜਲੰਧਰ ਨੇ ਸੁਪਨਦੀਪ ਬਠਿੰਡਾ ਨੂੰ,66 ਕਿਲੋ ਵਿੱਚ ਜਸਮੀਤ ਬਠਿੰਡਾ ਨੇ ਰੋਹਿਤ ਜਲੰਧਰ ਨੂੰ, ਅਨਮੋਲ ਫਾਜ਼ਿਲਕਾ ਨੇ ਕ੍ਰਿਸਨਾ ਹੁਸ਼ਿਆਰਪੁਰ ਨੂੰ,70 ਕਿਲੋ ਵਿੱਚ ਰੀਸਵ ਕਾਲੀਆਂ ਪਠਾਨਕੋਟ ਨੇ ਬਲਵਿੰਦਰ ਸਿੰਘ ਬਰਨਾਲਾ ਨੂੰ, ਪੰਥਪ੍ਰੀਤ ਸਿੰਘ ਗੁਰਦਾਸਪੁਰ ਨੇ ਜੁਝਾਰ ਸਿੰਘ ਤਰਨਤਾਰਨ ਨੂੰ, ਗੁਰਸਾਹਿਬ ਸਿੰਘ ਲੂਧਿਆਣਾ ਨੇ ਰੋਹਿਤ ਹੁਸ਼ਿਆਰਪੁਰ ਨੂੰ ਹਰਾਇਆ।ਹਾਕੀ ਅੰਡਰ-14 ਲੜਕੀਆਂ ਦੇ ਪੂਲ ਮੈਚਾਂ ਦੇ ਮੁਕਾਬਲਿਆਂ ਦੌਰਾਨ ਲੁਧਿਆਣਾ ਨੇ ਜਲੰਧਰ ਨੂੰ 1-0 ਨਾਲ, ਤਰਨਤਾਰਨ ਵਿੰਗ ਨੇ ਰੂਪਨਗਰ ਨੂੰ 2-0 ਨਾਲ਼ ਹਰਾਇਆ।ਕੁਆਰਟਰ ਫਾਈਨਲ ਮੁਕਾਬਲਿਆ ਦੌਰਾਨ ਪਹਿਲੇ ਕੁਆਰਟਰ ਫਾਈਨਲ ਵਿੱਚ ਪੀ ਆਈ ਐਸ ਬਠਿੰਡਾ ਨੇ ਜ਼ਿਲ੍ਹਾ ਬਠਿੰਡਾ ਨੂੰ 8-0, ਦੂਜੇ ਕੁਆਰਟਰ ਫਾਈਨਲ ਵਿੱਚ ਪੀ ਆਈ ਐਸ ਮੋਹਾਲੀ ਨੇ ਪੀ ਆਈ ਐਸ ਬਾਦਲ ਨੂੰ 6-0 ਨਾਲ਼ ਹਰਾਇਆ।
ਇਸ ਮੋਕੇ ਹੋਰਨਾਂ ਤੋ ਇਲਾਵਾ ਪ੍ਰਿੰਸੀਪਲ ਸੁਨੀਲ ਕੁਮਾਰ, ਪ੍ਰਿੰਸੀਪਲ ਕੁਲਵਿੰਦਰ ਸਿੰਘ,ਮੁੱਖ ਅਧਿਆਪਕ ਕੁਲਵਿੰਦਰ ਸਿੰਘ ਕਟਾਰੀਆ, ਮੁੱਖ ਅਧਿਆਪਕ ਗੁਰਪ੍ਰੀਤ ਕੌਰ, ਮੁੱਖ ਅਧਿਆਪਕ ਰਮਨਦੀਪ ਕੌਰ ਲੈਕਚਰਾਰ ਅਮਰਦੀਪ ਸਿੰਘ, ਗੁਰਮੀਤ ਸਿੰਘ ਭੂੰਦੜ, ਗੁਰਮੀਤ ਸਿੰਘ ਮਾਨ, ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਨਾਜ਼ਰ ਸਿੰਘ, ਲੈਕਚਰਾਰ ਹਰਮੰਦਰ ਸਿੰਘ, ਭੁਪਿੰਦਰ ਸਿੰਘ ਤੱਗੜ, ਲੈਕਚਰਾਰ ਕੁਲਵੀਰ ਸਿੰਘ, ਗੁਰਸ਼ਰਨ ਸਿੰਘ ਬਾਕਸਿੰਗ ਕਨਵੀਨਰ,ਰਹਿੰਦਰ ਸਿੰਘ ਹਾਕੀ ਕਨਵੀਨਰ, ਨਿਰਮਲ ਸਿੰਘ ਕੋਚ,ਜਗਮੋਹਨ ਸਿੰਘ, ਕੁਲਦੀਪ ਸ਼ਰਮਾ, ਮਨਪ੍ਰੀਤ ਸਿੰਘ, ਗਗਨਦੀਪ ਸਿੰਘ,ਹਰਪ੍ਰੀਤ ਸਿੰਘ ਮਲੇਰਕੋਟਲਾ, ਜਗਦੇਵ ਸਿੰਘ, ਅਮਨਦੀਪ ਸਿੰਘ,
ਕਿਰਨਜੀਤ ਕੌਰ, ਸੁਖਦੀਪ ਕੌਰ, ਬੇਅੰਤ ਕੌਰ, ਹਰਪਿੰਦਰ ਕੌਰ, ਮਨਜੀਤ ਕੌਰ, ਰੁਪਿੰਦਰ ਕੌਰ,ਨੀਤੀ,ਸੁਰਿੰਦਰ ਸਿੰਗਲਾ, ਰਜਿੰਦਰ ਸ਼ਰਮਾ, ਗੁਰਿੰਦਰਜੀਤ ਸਿੰਘ, ਰੇਸ਼ਮ ਸਿੰਘ, ਮੱਖਣ ਸਿੰਘ, ਰਮਨਦੀਪ ਸਿੰਘ , ਅਨਮੋਲ ਸਿੰਘ, ਵੀਰਪਾਲ ਕੌਰ, ਸੁਖਜਿੰਦਰਪਾਲ ਕੌਰ, ਨਵਦੀਪ ਕੌਰ,
ਹਾਜ਼ਰ ਸਨ।
ਪੰਜਾਬ ਪੱਧਰੀ ਖੇਡਾਂ ਬਠਿੰਡਾ ਵਿਖੇ ਦੂਜੇ ਦਿਨ ਹੋਏ ਫਸਵੇ ਮੁਕਾਬਲੇ
9 Views