ਸੁਖਜਿੰਦਰ ਮਾਨ
ਬਠਿੰਡਾ, 30 ਅਕਤੂਬਰ: ਟਰੇਡ ਯੂਨੀਅਨਾਂ, ਖੇਤ ਮਜਦੂਰ ਤੇ ਕਿਸਾਨ ਜੱਥੇਬੰਦੀਆਂ, ਕੇਂਦਰੀ ਅਤੇ ਸੂਬਾਈ ਕਰਮਚਾਰੀ ਫੈਡਰੇਸ਼ਨਾਂ, ਇਸਤਰੀ ਤੇ ਯੁਵਾ-ਵਿਦਿਆਰਥੀ ਸੰਗਠਨਾਂ ਵੱਲੋਂ ਗਠਿਤ ਕੀਤੇ ਗਏ “ਪੰਜਾਬ ਬਚਾਓ ਸੰਯੁਕਤ ਮੋਰਚੇ“ ਦੀ ਬਠਿੰਡਾ ਇਕਾਈ ਨਾਲ ਸਬੰਧਤ ਧਿਰਾਂ ਵੱਲੋਂ ਸਥਾਨਕ ਟੀਚਰਜ ਹੋਮ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਸੱਦਿਆ ਗਿਆ। ਜਿਸਦੇ ਤਹਿਤ ਮੋਰਚੇ ਵੱਲੋਂ 28 ਨਵੰਬਰ ਨੂੰ ਲੁਧਿਆਣਾ ਵਿਖੇ ਕੀਤੀ ਜਾ ਰਹੀ “ਕਾਰਪੋਰੇਟ ਭਜਾਓ ਦੇਸ਼ ਬਚਾਓ ਪੰਜਾਬ ਬਚਾਓ“ ਵਿਸ਼ਾਲ ਰੈਲੀ ਦੀ ਕਾਮਯਾਬੀ ਲਈ ਵਿਉਂਤਬੰਦੀ ਕੀਤੀ ਗਈ। ਇਸ ਸਮਗਾਮ ਵਿਚ ਸੀ.ਟੀ.ਯੂ.ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਾਥੀ ਮੰਗਤ ਰਾਮ ਪਾਸਲਾ ਉਚੇਚੇ ਪੁੱਜੇ। ਇਸਤੋਂ ਇਲਾਵਾ ਮੇਨ ਬਾਜ਼ਾਰਾਂ ਵਿੱਚ ਮਾਰਚ ਵੀ ਕੀਤਾ ਜਿਸ ਦੀ ਅਗਵਾਈ ਪੰਜਾਬ ਨਿਰਮਾਣ ਮਜਦੂਰ ਯੂਨੀਅਨ ਦੇ ਆਗੂ ਲਾਲ ਚੰਦ ਸਰਦੂਲਗੜ੍ਹ, ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਮਿੱਠੂ ਸਿੰਘ ਘੁੱਦਾ ਤੇ ਪ੍ਰਕਾਸ਼ ਸਿੰਘ ਨੰਦਗੜ੍ਹ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਦਰਸ਼ਨ ਸਿੰਘ ਫੁੱਲੋ ਮਿੱਠੀ, ਜਨਵਾਦੀ ਇਸਤਰੀ ਸਭਾ ਪੰਜਾਬ ਦੇ ਮੈਡਮ ਦਰਸ਼ਨਾ ਜੋਸ਼ੀ ਆਦਿ ਆਗੂਆਂ ਨੇ ਕੀਤੀ।
20 Views