ਬਠਿੰਡਾ ’ਚ ਆਮ ਆਦਮੀ ਪਾਰਟੀ ਵੱਲੋਂ ਚੋਣ ਸਰਗਰਮੀਆਂ ਤੇਜ

0
41

ਪੰਜਾਬ ਦੇ ਲੋਕ ਅਉਣ ਵਾਲੀਆਂ ਚੋਣਾਂ ਵਿੱਚ ਰਵਾਇਤੀ ਪਾਰਟੀਆਂ ਨੂੰ ਸਿਖਾਉਣਗੇ ਸਬਕ- ਬਲਜਿੰਦਰ ਕੌਰ
ਬਠਿੰਡਾ ਸਹਿਰ ਨਿਵਾਸੀਆਂ ਨਾਲ ਮਨਪ੍ਰੀਤ ਬਾਦਲ ਨੇ ਕੀਤਾ ਧੋਖਾ- ਜਗਰੂਪ ਗਿੱਲ
ਸੁਖਜਿੰਦਰ ਮਾਨ
ਬਠਿੰਡਾ, 20 ਨਵੰਬਰ: ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਵਲੋਂ ਅਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਬੀਤੀ ਸ਼ਾਮ ਪਾਰਟੀ ਦੇ ਬਠਿੰਡਾ ਸ਼ਹਿਰੀ ਹਲਕਾ ਇੰਚਾਰਜ ਜਗਰੂਪ ਸਿੰਘ ਗਿੱਲ ਦੀ ਅਗਵਾਈ ਵਿੱਚ ਇੱਕ ਸਥਾਨਕ 100 ਫੁੱਟੀ ਰੋਡ ’ਤੇ ਸਥਿਤ ਪਾਰਟੀ ਦਫ਼ਤਰ ਕੋਲ ਇਕ ਵੱਡੀ ਜਨਸਭਾ ਕੀਤੀ ਗਈ। ਜਿਸ ਵਿਚ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ: ਬਲਜਿੰਦਰ ਕੌਰ ਨੇ ਵਿਸੇਸ ਤੌਰ ’ਤੇ ਸਿਰਕਤ ਕੀਤੀ। ਇਸ ਮੌਕੇ ਸਭਾ ਨੂੰ ਸੰਬੋਧਨ ਕਰਦਿਆਂ ਪ੍ਰੋ ਬਲਜਿੰਦਰ ਕੌਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੁਰਬ ਦੀਆਂ ਵਧਾਈਆਂ ਦੇ ਨਾਲ ਨਾਲ ਕੇਂਦਰ ਵਲੋਂ ਤਿੰਨ ਖੇਤੀ ਕਾਲੇ ਕਾਨੂੰਨ ਰੱਦ ਹੋਣ ’ਤੇ ਵੀ ਮੁਬਾਰਕਵਾਦ ਦਿੰਦਿਆਂ ਇਸਨੂੰ ਕਿਰਤੀ ਲੋਕਾਂ ਦੀ ਜਿੱਤ ਕਰਾਰ ਦਿੱਤਾ। ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਹੀ ਪੰਜਾਬ ਨੂੰ ਮੁਸੀਬਤਾਂ ਦੇ ਦਲਦਲ ਵਿੱਚੋਂ ਬਾਹਰ ਕੱਢ ਸਕਦੀ ਹੈ ਕਿਉਂਕਿ ਪੰਜਾਬ ਦੀ ਅੱਜ ਦੀ ਖਸਤਾ ਹਾਲਤ ਲਈ ਰਵਾਇਤੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਇਹਨਾਂ ਦੀਆਂ ਭਾਈਵਾਲ ਪਾਰਟੀਆਂ ਦੋਸ਼ੀ ਹਨ। ਜਿਸਦੇ ਚੱਲਦੇ 2022 ਦੀਆਂ ਚੋਣਾਂ ਵਿੱਚ ਪੰਜਾਬ ਦੇ ਲੋਕ ਇਹਨਾ ਰਵਾਇਤੀ ਪਾਰਟੀਆਂ ਨੂੰ ਸਬਕ ਜਰੂਰ ਸਿਖਾਉਣਗੇ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੈਕੇ ਆਉਣਗੇ।ਇਸ ਮੌਕੇ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਬਠਿੰਡਾ ਸ਼ਹਿਰੀ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਗਿੱਲ ਨੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ’ਤੇ ਸਿਆਸੀ ਹਮਲੇ ਕਰਦਿਆਂ ਕਿਹਾ ਕਿ 2017 ਦੇ ਚੌਣ ਸਮੇਂ ਕਾਂਗਰਸ ਪਾਰਟੀ ਨੇ ਚੌਣ ਮੈਨੀਫੇਸਟੋ ਜਾਰੀ ਕੀਤਾ ਸੀ ਜਿਸ ਵਿੱਚ ਘਰ-ਘਰ ਨੌਕਰੀ ਦਾ ਵਾਅਦਾ ਕੀਤਾ ਗਿਆ ਸੀ ਜੋ ਕਿ ਅੱਜ ਤੱਕ ਪੂਰਾ ਨਹੀਂ ਕੀਤਾ ਗਿਆ ਅਤੇ ਇੱਕ ਵਾਅਦਾ ਇਹ ਵੀ ਕੀਤਾ ਗਿਆ ਸੀ ਕਿ ਜੇਕਰ ਨੌਕਰੀ ਨਹੀਂ ਦਿੱਤੀ ਗਈ ਤਾਂ 2500 ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਨੌਜਵਾਨਾਂ ਨੂੰ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਪਿਛਲੇ 56 ਮਹੀਨਿਆਂ ਦਾ ਲਗਭਗ ਹਰ ਘਰ ਦਾ ਸਰਕਾਰ ਵੱਲ 1 ਲੱਖ 40 ਹਜ਼ਾਰ ਰੁਪਏ ਬਕਾਇਆ ਖੜਾ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਚੌਣ ਮੈਨੀਫੈਸਟੋ ਵਿੱਚ ਕੀਤੇ ਇਹਨਾਂ ਵਾਅਦਿਆ ਦਾ ਮੁੱਖ ਸੂਤਰਧਾਰ ਮੌਜੂਦਾ ਵਿੱਤ ਮੰਤਰੀ ਸ: ਮਨਪ੍ਰੀਤ ਬਾਦਲ ਸਨ। ਪਰ ਉਹਨਾਂ ਵੱਲੋਂ ਕੀਤਾ ਗਿਆ ਵਾਅਦਾ ਵਫਾ ਨਹੀਂ ਹੋਇਆ। ਜਗਰੂਪ ਸਿੰਘ ਗਿੱਲ ਨੇ ਨਾਲ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਵੱਲੋਂ ਇੱਕ ਵਿਸ਼ੇਸ਼ ਮੈਨੀਫੈਸਟੋ ਬਠਿੰਡਾ ਲਈ ਵੀ ਜਾਰੀ ਕੀਤਾ ਗਿਆ ਸੀ ਕਿ ਜਿਸ ਵਿੱਚ ਕਿ ਬਠਿੰਡਾ ਵਾਸੀਆਂ ਨਾਲ 2017 ਵਿੱਚ ਵੋਟਾਂ ਮੰਗਣ ਸਮੇਂ 26 ਦੇ ਕਰੀਬ ਵਾਅਦੇ ਕਿੱਤੇ ਗਏ ਸਨ, ਪਰ ਇਹਨਾਂ ਵਾਅਦਿਆਂ ਵਿੱਚੋਂ ਇੱਕ ਨੂੰ ਵੀ ਬੂਰ ਨਹੀਂ ਪਿਆ, ਸਗੋਂ ਵਿੱਤ ਮੰਤਰੀ ਵੱਲੋਂ ਵਾਅਦਾ ਖਿਲਾਫੀ ਕਰਦੇ ਹੋਏ ਬਠਿੰਡਾ ਥਰਮਲ ਪਲਾਂਟ ਚਾਲੂ ਕਰਨ ਦੀ ਬਜਾਏ ਬਠਿੰਡਾ ਦੀ ਇਸ ਪਹਿਚਾਣ ਨੂੰ ਢਾਹੁਣ ਵਿੱਚ ਮੌਹਰੀ ਰੋਲ ਅਦਾ ਕੀਤਾ ਗਿਆ ਹੈ। ਇਸ ਤਰਾਂ ਹੀ ਕਚਰਾ ਪਲਾਂਟ, ਜਿਸ ਨਾਲ ਕਿ ਹਜ਼ਾਰਾਂ ਲੋਕਾਂ ਦੀ ਆਬਾਦੀ ਪ੍ਰਭਾਵਿਤ ਹੈ, ਨੂੰ ਬਠਿੰਡਾ ਤੋਂ ਬਾਹਰ ਸ਼ਿਫ਼ਟ ਕਰਨ ਦਾ ਵਾਅਦਾ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੀਤਾ ਗਿਆ ਸੀ ਜੋ ਕਿ ਵਫ਼ਾ ਨਹੀਂ ਹੋਇਆ। ਇਸੇ ਤਰਾਂ ਹੀ ਲਗਭਗ ਸਾਢੇ 4 ਸਾਲ ਬੀਤ ਜਾਣ ਦੇ ਬਾਵਜੂਦ ਬਾਰਸ਼ਾਂ ਦੇ ਪਾਣੀ ਦੇ ਨਿਕਾਸ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ। ਸ: ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਬਠਿੰਡਾ ਵਾਸੀਆਂ ਨੂੰ ਆਉਦੀਆਂ ਚੌਣਾਂ ਵਿੱਚ ਇਹਨਾਂ ਝੂਠਾਂ ਦੇ ਸੋਦਾਗਰਾਂ ਤੋਂ ਸੂਚੇਤ ਰਹਿਣਾ ਚਾਹੀਦਾ ਹੈ ਅਤੇ ਆਪਣੇ ਵੋਟ ਦਾ ਪ੍ਰਯੋਗ ਇਸ ਵਾਰ ਸੋਚ ਸਮਝ ਕੇ ਅਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਜਨਸਭਾ ਨੂੰ ਲੋਕ ਸਭਾ ਇੰਚਾਰਜ ਰਕੇਸ ਪੁਰੀ, ਜਿਲਾ ਪ੍ਰਧਾਨ ਗੁਰਜੰਟ ਸਿੰਘ ਸਿਵੀਆਂ, ਜਿਲਾਂ ਕਾਰਜਕਾਰੀ ਪ੍ਰਧਾਨ ਅਮਿ੍ਰਤ ਅਗਰਵਾਲ,ਐਡਵੋਕੇਟ ਨਵਦੀਪ ਜੀਦਾ ਉਪ ਪ੍ਰਧਾਨ ਲੀਗਲ ਸੈਲ ਪੰਜਾਬ, ਬਲਕਾਰ ਸਿੱਧੂ ਹਲਕਾ ਇੰਚਾਰਜ ਰਾਮਪੁਰਾ ਫੂਲ, ਜਤਿੰਦਰ ਸਿੰਘ ਭੱਲਾ ਪ੍ਰਧਾਨ ਕਿਸਾਨ ਵਿੰਗ, ਮਹਿੰਦਰ ਸਿੰਘ ਫੂਲੋ ਮਿੱਠੀ ਜਿਲਾ ਪ੍ਰਧਾਨ ਬੁੱਧੀਜੀਵੀ ਵਿੰਗ, ਬਲਜਿੰਦਰ ਕੋਰ ਪ੍ਰਧਾਨ ਮਹਿਲਾ ਵਿੰਗ ਬਠਿੰਡਾ, ਜਿਲਾਂ ਯੂਥ ਪ੍ਰਧਾਨ ਸ਼੍ਰੀ ਅਮਰਦੀਪ ਸਿੰਘ ਰਾਜਨ ਅਤੇ ਅਲਕਾ ਹਾਂਢਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਆਗੂ ਵੱਡੀ ਗਿਣਤੀ ਵਿੱਚ ਸਾਮਿਲ ਹੋਏ।

LEAVE A REPLY

Please enter your comment!
Please enter your name here