ਸੁਖਜਿੰਦਰ ਮਾਨ
ਬਠਿੰਡਾ, 10 ਸਤੰਬਰ : ਸੂਬੇ ’ਚ ਚਿੱਟੇ ਦੇ ਵਧ ਰਹੇ ਪ੍ਰਸਾਰ ਦੇ ਖਾਤਮੇ ਲਈ ਬਣਾਈਆਂ ਨਸ਼ਾ ਵਿਰੋਧੀ ਕਮੇਟੀਆਂ ਦੇ ਮੈਂਬਰਾਂ ਦੇ ਹੁਣ ਸਰੇਆਮ ਕਤਲ ਹੋਣ ਲੱਗੇ ਹਨ। ਅਜਿਹੀ ਹੀ ਇੱਕ ਘਟਨਾ ਬੀਤੀ ਦੇਰ ਰਾਤ ਬਠਿੰਡਾ ਜ਼ਿਲ੍ਹੇ ਦੇ ਪਿੰਡ ਸਿਧਾਣਾ ਵਿਖੇ ਵਾਪਰੀ ਹੈ, ਜਿੱਥੇ ਲੱਗੇ ਠੀਕਰੀ ਪਹਿਰੇ ’ਤੇ ਖੜੇ ਨੌਜਵਾਨਾਂ ਵਲੋਂ ਦੋ ਮੋਟਰਸਾਈਕਲ ਸਵਾਰਾਂ ਨੂੰ ਰੋਕਣਾ ਮਹਿੰਗਾ ਪੈ ਗਿਆ। ਇਸ ਮੌਕੇ ਹੋਈ ਤਕਰਾਰ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਤਿੱਖੀ ਕਿਰਚ ਦੇ ਨਾਲ ਪਿੰਡ ਦੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਬਠਿੰਡਾ ’ਚ ਮੰਗਲਵਾਰ ਤੋਂ ‘ਬਠਿੰਡਾ ਤੋਂ ਦਿੱਲੀ’ ਵਿਚਕਾਰ ਮੁੜ ਚੱਲਣਗੇ ਹਵਾਈ ਜਹਾਜ਼
ਮ੍ਰਿਤਕ ਨੌਜਵਾਨ ਦੀ ਪਹਿਚਾਣ ਜਸਵੀਰ ਸਿੰਘ(42ਸਾਲ)ਪੁੱਤਰ ਕੌਰ ਸਿੰਘ ਵਾਸੀ ਸਿਧਾਣਾ ਦੇ ਤੌਰ ’ਤੇ ਹੋਈ ਹੈ। ਘਟਨਾ ਤੋਂ ਬਾਅਦ ਕਥਿਤ ਕਾਤਲਾਂ ਨੇ ਫ਼ਰਾਰ ਹੋਣ ਦੀ ਕੋਸਿਸ ਕੀਤੀ ਪ੍ਰੰਤੂ ਆਸਪਾਸ ਦੇ ਪਿੰਡਾਂ ਦੇ ਲੋਕਾਂ ਨੇ ਉਨ੍ਹਾਂ ਨੂੰ ਥੋੜੀ ਦੇਰ ਬਾਅਦ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਮਾਮਲੇ ਵਿਚ ਥਾਣਾ ਫ਼ੂਲ ਦੀ ਪੁਲਿਸ ਨੇ ਜ਼ਿਲ੍ਹਾ ਫ਼ਰੀਦਕੋਟ ਦੇ ਥਾਣਾ ਬਾਜਾਖਾਨਾ ਅਧੀਨ ਪੈਂਦੇ ਡੋਡ ਨਾਲ ਸਬੰਧਤ ਦੋਨਾਂ ਨੌਜਵਾਨਾਂ ਵਿਰੁਧ ਮ੍ਰਿਤਕ ਨੌਜਵਾਨ ਦੇ ਭਰਾ ਜਗਸੀਰ ਸਿੰਘ ਦੇ ਬਿਆਨਾਂ ਉਪਰ ਕਤਲ ਦਾ ਮੁਕੱਦਮਾ ਦਰਜ਼ ਕਰ ਲਿਆ ਹੈ। ਘਟਨਾ ਤੋਂ ਬਾਅਦ ਪਿੰਡ ਦੇ ਲੋਕਾਂ ਤੋਂ ਇਲਾਵਾ ਆਮ ਲੋਕਾਂ ਵਿਚ ਵੀ ਗੁੱਸਾ ਪਾਇਆ ਜਾ ਰਿਹਾ। ਖ਼ਬਰ ਲਿਖੇ ਜਾਣ ਸਮੇਂ ਤੱਕ ਵੱਡੀ ਗਿਣਤੀ ਵਿਚ ਪਿੰਡ ਦੇ ਲੋਕ ਥਾਣਾ ਫ਼ੂਲ ਪੁੱਜੇ ਹੋਏ ਸਨ।
ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਨ ਵਾਲਾ ਲੋਕ ਨਿਰਮਾਣ ਵਿਭਾਗ ਦਾ ਐਕਸੀਅਨ ਤੇ 3 ਜੂਨੀਅਰ ਇੰਜੀਨੀਅਰ ਮੁੱਅਤਲ
ਪਿੰਡ ਦੇ ਲੋਕਾਂ ਨੇ ਦਸਿਆ ਕਿ ਦੋਨੋਂ ਮੋਟਰਸਾਈਕਲ ਸਵਾਰਾਂ ਨੂੰ ਪਹਿਲਾਂ ਪਿੰਡ ਵਿਚ ਲੱਗੇ ਇੱਕ ਨਾਕੇ ’ਤੇ ਰੋਕਣ ਦੀ ਕੋਸਿਸ ਕੀਤੀ ਗਈ ਪ੍ਰੰਤੂ ਉਹ ਰੁਕੇ ਨਹੀਂ, ਜਿਸਤੋਂ ਬਾਅਦ ਦੂਜੇ ਨਾਕੇ ਵਾਲਿਆਂ ਨੂੰ ਫ਼ੋਨ ਕਰਕੇ ਇੰਨ੍ਹਾਂ ਨੂੰ ਰੋਕਣ ਲਈ ਕਿਹਾ ਗਿਆ। ਇਸ ਦੌਰਾਨ ਜਦ ਇਹ ਮੋਟਰਸਾਈਕਲ ਸਵਾਰ ਪਿੰਡ ਦੇ ਦੂਜੇ ਪਾਸੇ ਲੱਗੇ ਹੋਏ ਠੀਕਰੀ ਪਹਿਰੇ, ਜਿੱਥੇ ਮ੍ਰਿਤਕ ਨੌਜਵਾਨ ਜਸਵੀਰ ਸਿੰਘ ਵੀ ਮੌਜੂਦ ਸੀ, ਪੁੱਜੇ ਤਾਂ ਉਥੇ ਰੋਕ ਕੇ ਇੰਨ੍ਹਾਂ ਤੋਂ ਭੱਜਣ ਦਾ ਕਾਰਨ ਪੁਛਿੱਆ ਗਿਆ। ਜਿਸ ਦੌਰਾਨ ਦੋਨਾਂ ਧਿਰਾਂ ਵਿਚਕਾਰ ਤਕਰਾਰਬਾਜੀ ਹੋ ਗਈ ਤੇ ਤੇਸ਼ ਵਿਚ ਆਏ ਮੋਟਰਸਾਈਕਲ ਸਵਾਰਾਂ ਨੇ ਅਪਣੇ ਕੋਲ ਕਿਰਚ ਨੁਮਾ ਤਿੱਖੀ ਚੀਜ਼ ਜਸਵੀਰ ਸਿੰਘ ਦੇ ਮੂੰਹ ਵਿਚ ਮਾਰੀ, ਜਿਸਦੇ ਨਾਲ ਉਸਦੇ ਗਲ ਦੀਆਂ ਨਸਾਂ ਕੱਟੀਆਂ ਗਈਆਂ ਤੇ ਕੁੱਝ ਹੀ ਸਮੇਂ ਬਾਅਦ ਮੌਤ ਹੋ ਗਈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਹੁਣ ਲੜਕੇ ਵੀ ਕਰ ਸਕਣਗੇ ਪ੍ਰਾਈਵੇਟ ਤੌਰ ’ਤੇ ਐਮ.ਏ ਤੇ ਬੀ.ਏ
ਪਿੰਡ ਦੇ ਵਸਨੀਕ ਤੇ ਸਮਾਜ ਸੇਵੀ ਲੱਖਾ ਸਿਧਾਣਾ ਨੇ ਇਸ ਕਤਲ ਲਈ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਨਸ਼ਾ ਰੋਕਣਾ ਸਰਕਾਰ ਤੇ ਪੁਲਿਸ ਦਾ ਕੰਮ ਹੈ ਪ੍ਰੰਤੂ ਸਰਕਾਰ ਦੇ ਫ਼ੇਲ ਹੋ ਜਾਣ ਕਾਰਨ ਲੋਕਾਂ ਨੂੰ ਇਹ ਜਿੰਮੇਵਾਰੀ ਨਿਭਾਉਣੀ ਪੈ ਰਹੀ ਹੈ ਤੇ ਜਿਸਦੇ ਚੱਲਦੇ ਉਨ੍ਹਾਂ ਨੂੰ ਜਾਨ ਤੋਂ ਹੱਥ ਧੋਣੇ ਪੈ ਰਹੇ ਹਨ। ਦੂਜੇ ਪਾਸੇ ਹਲਕਾ ਰਾਮਪੁਰਾ ਫ਼ੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਇਸ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ। ਘਟਨਾ ਤੋਂ ਬਾਅਦ ਉਹ ਮੌਕੇ ’ਤੇ ਪੁੱਜੇ ਤੇ ਭਰੋਸਾ ਦਿਵਾਇਆ ਕਿ ਕਾਤਲਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਮਜੀਠੀਆ ਅਤੇ ਵੜਿੰਗ ਨੂੰ ਇਕ ਮਹੀਨੇ ਦੇ ਅੰਦਰ ਇਹ ਕੰਮ ਕਰਨ ਦੀ ਦਿੱਤੀ ਚੁਣੌਤੀ
ਦਸਣਾ ਬਣਦਾ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਨਸ਼ਿਆਂ ਨੂੰ ਰੋਕਣ ਲਈ ਪਿੰਡ ਪਿੰਡ ਪੱਧਰ ’ਤੇ ਨਸ਼ਾ ਵਿਰੋਧੀ ਕਮੇਟੀਆਂ ਦਾ ਗਠਨ ਹੋ ਰਿਹਾ ਹੈ। ਇੰਨ੍ਹਾਂ ਕਮੇਟੀਆਂ ਦੇ ਮੈਂਬਰਾਂ ਵਲੋਂ ਅਪਣੇ ਪਿੰਡਾਂ ’ਚ ਨਸ਼ਾ ਤਸਕਰਾਂ ਦੀ ਆਮਦ ਉਪਰ ਤਿੱਖੀ ਨਜ਼ਰ ਆ ਰਹੀ ਹੈ । ਜਿਸਦੇ ਚੱਲਦੇ ਪਿੰਡਾਂ ਵਿਚ ਆਉਣ-ਜਾਣ ਵਾਲਿਆਂ ਦੀ ਤਲਾਸੀ ਲਈ ਜਾਂਦੀ ਹੈ। ਇਸ ਤਲਾਸ਼ੀ ਮੁਹਿੰਮ ਦੌਰਾਨ ਕਈ ਥਾਂ ਲੜਾਈਆਂ ਤੇ ਨਸ਼ਾ ਵਿਰੋਧੀ ਕਮੇਟੀਆਂ ਉਪਰ ਹਮਲੇ ਹੋਣ ਦੀਆਂ ਘਟਨਾਵਾਂ ਆਮ ਵਾਪਰਨ ਲੱਗੀਆਂ ਹਨ। ਜਿਸਦੇ ਚੱਲਦੇ ਆਉਣ ਵਾਲੇ ਦਿਨਾਂ ’ਚ ਚਿੰਤਾਂ ਵਾਲੀ ਸਥਿਤੀ ਬਣਦੀ ਜਾ ਰਹੀ ਹੈ।
ਕਾਂਗਰਸ ਸਰਕਾਰ ਦੌਰਾਨ ਬਠਿੰਡਾ ’ਚ ‘ਕਰੋੜਪਤੀ’ ਗਰੀਬਾਂ ਨੂੰ 10-10 ਹਜ਼ਾਰ ਦਾ ਵੰਡਣ ਦੇ ਮਾਮਲੇ ’ਚ ਉੱਠੀ ਜਾਂਚ ਦੀ ਮੰਗ
ਦੋਸੀਆਂ ਨੂੰ ਕਾਬੂ ਕਰਨ ਤੋਂ ਬਾਅਦ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ: ਐਸ.ਐਸ.ਪੀ
ਬਠਿੰਡਾ: ਉਧਰ ਸੰਪਰਕ ਕਰਨ ‘ਤੇ ਘਟਨਾ ਦੀ ਪੁਸ਼ਟੀ ਕਰਦਿਆਂ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਦਸਿਆ ਕਿ ਇੱਕ ਦੋਸ਼ੀ ਨੂੰ ਪਿੰਡ ਵਾਲਿਆਂ ਨੇ ਮੌਕੇ ’ਤੇ ਹੀ ਕਾਬੂ ਕਰ ਲਿਆ ਤੇ ਦੂਜੇ ਨੂੰ ਵੀ ਕੂੁੱਝ ਸਮੇਂ ਬਾਅਦ ਹਿਰਾਸਤ ਵਿਚ ਲੈ ਲਿਆ ਗਿਆ ਸੀ। ਜਿਸਦੇ ਚੱਲਦੇ ਹੁਣ ਮ੍ਰਿਤਕ ਦੇ ਭਰਾ ਦੇ ਬਿਆਨਾਂ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਐਸ.ਐਸ.ਪੀ ਨੇ ਕਿਹਾ ਕਿ ਮਾਮਲੇ ਦੀ ਡੁੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਕਾਨੂੰਨ ਨੂੰ ਹੱਥ ਵਿਚ ਲੈਣ ਵਾਲਿਆਂ ਨੂੰ ਬਖ਼ਸਿਆਂ ਨਹੀਂ ਜਾਵੇਗਾ।
Share the post "ਬਠਿੰਡਾ ’ਚ ਨਸ਼ਾ ਤਸਕਰਾਂ ਵਿਰੁਧ ਲੱਗੇ ਠੀਕਰੀ ਪਹਿਰੇ ’ਤੇ ਡਟੇ ਨੌਜਵਾਨ ਦਾ ਕੀਤਾ ਬੇਰਹਿਮੀ ਨਾਲ ਕਤਲ"