spot_img
spot_img

ਦਿੱਲੀ ਹਾਰਟ ਹਸਪਤਾਲ ਦੇ ਡਾਕਟਰਾਂ ਦਾ ਕਮਾਲ: 60 ਸਾਲਾ ਬਜ਼ੁਰਗ ਔਰਤ ਦਾ ਹੱਥ ਵੱਢਣ ਤੋਂ ਬਚਾਇਆ

Date:

spot_img

ਬਠਿੰਡਾ, 22 ਨਵੰਬਰ: ਦਿੱਲੀ ਹਾਰਟ ਇੰਸਟੀਚਿਊਟ ਅਤੇ ਮਲਟੀਸਪੈਸ਼ਲਿਟੀ ਹਸਪਤਾਲ ਦੇ ਆਰਥੋਪੀਡਿਕ ਮਾਹਿਰ ਡਾਕਟਰ ਦੀਪਕ ਗਰਗ ਅਤੇ ਉਨ੍ਹਾਂ ਦੀ ਟੀਮ ਨੇ ਹੱਡੀਆਂ ਦੇ ਕੈਂਸਰ ਤੋਂ ਪੀੜਤ ਔਰਤ ਦਾ ਹੱਥ ਕੱਟਣ ਤੋਂ ਬਚਾਉਣ ਵਿੱਚ ਸਫ਼ਲਤਾ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ’ਨੇਲ ਸੀਮੈਂਟ ਸਪੇਸਰ’ ਤਕਨੀਕ ਦੀ ਵਰਤੋਂ ਕਰਕੇ ਔਰਤ ਦਾ ਹੱਥ ਬਚਾਉਣਾ ’ਚ ਸਫਲਤਾ ਹਾਸਿਲ ਕੀਤੀ । ਔਰਤ ਕੰਡਰੋਸਰਕੋਮਾ ਨਾਮਕ ਘਾਤਕ ਹੱਡੀ ਦੇ ਕੈਂਸਰ ਤੋਂ ਪੀੜਤ ਸੀ, ਜੋ ਉਸਦੀ ਖੱਬੀ ਬਾਂਹ (ਹਿਊਮਰਸ) ਦੀ ਹੱਡੀ ਨੂੰ ਪ੍ਰਭਾਵਿਤ ਕਰ ਰਹੀ ਸੀ। ਜਾਣਕਾਰੀ ਦਿੰਦਿਆਂ ਡਾ: ਗਰਗ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਮਾਹਿਰਾਂ ਨੇ ਔਰਤ ਦੀ ਪੂਰੀ ਬਾਂਹ ਕੱਟ ਕੇ ਮੋਢੇ ਤੋਂ (ਮੋਢੇ ਦੀ ਡਿਸਆਰਟੀਕੁਲੇਸ਼ਨ) ਕੱਢਣ ਦੀ ਸਲਾਹ ਦਿੱਤੀ ਸੀ।

ਇਹ ਵੀ ਪੜ੍ਹੋ Big News: ਆਪ ਨੇ ਅਮਨ ਅਰੋੜਾ ਨੂੰ ਬਣਾਇਆ ਨਵਾਂ ਪ੍ਰਧਾਨ, ਬੁੱਧ ਰਾਮ ਦੀ ਥਾਂ ਵੀ ਇਸ ਵਿਧਾਇਕ ਨੂੰ ਦਿੱਤੀ ਜਿੰਮੇਵਾਰੀ

ਹਾਲਾਂਕਿ, ਨਵੀਨਤਮ ਸਰਜੀਕਲ ਤਕਨੀਕਾਂ ਦੇ ਚਲਦੀਆਂ ਉਨ੍ਹਾਂ ਦੀ ਟੀਮ ਔਰਤ ਦੇ ਹੱਥ ਨੂੰ ਬਚਾਉਣ ਅਤੇ ਉਸਨੂੰ ਇੱਕ ਨਵੀਂ ਜ਼ਿੰਦਗੀ ਦੇਣ ’ਚ ਕਾਮਯਾਬ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ 13 ਘੰਟੇ ਦੀ ਸਰਜਰੀ ਸਾਡੇ ਹਸਪਤਾਲ ਦੀ ਗੁੰਝਲਦਾਰ ਅਤੇ ਜੀਵਨ-ਰੱਖਿਅਕ ਸਰਜਰੀਆਂ ਕਰਨ ਦੀ ਸਮਰੱਥਾ ਨੂੰ ਦਰਸਾਉਂਦੀ ਹੈ ਅਤੇ ਹਸਪਤਾਲ ਦੀ ਉੱਤਮਤਾ ਅਤੇ ਅਤਿ-ਆਧੁਨਿਕ ਇਲਾਜ ਸਮਰੱਥਾਵਾਂ ਨੂੰ ਉਜਾਗਰ ਕਰਦੀ ਹੈ। ਮਰੀਜ਼ ਸੁਨੀਤਾ ਰਾਣੀ ਅਤੇ ਉਸ ਦੇ ਵਾਰਸਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਥਾਵਾਂ ’ਤੇ ਜਾਂਚ ਕਾਰਵਾਈ ਪਰ ਹਰ ਪਾਸੇ ਕੈਂਸਰ ਕਾਰਨ ਹੱਥ ਕੱਟਣ ਦੀ ਸਲਾਹ ਮਿਲੀ, ਜਿਸ ਕਾਰਨ ਉਹ ਕਾਫੀ ਨਿਰਾਸ਼ ਹੋ ਗਏ ਸਨ ਪਰ ਉਨ੍ਹਾਂ ਨੂੰ ਦਿੱਲੀ ਹਾਰਟ ਹਸਪਤਾਲ ’ਚ ਜੀਵਨਦਾਨ ਮਿਲਿਆ ਹੈ। ਉਨ੍ਹਾਂ ਸਫ਼ਲ ਇਲਾਜ ਸੇਵਾਵਾਂ ਲਈ ਹਸਪਤਾਲ ਅਤੇ ਡਾ: ਗਰਗ ਦਾ ਧੰਨਵਾਦ ਕੀਤਾ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਮੰਦਭਾਗੀ ਖ਼ਬਰ; 3 ਸਾਲਾਂ ਬੱਚੇ ਦੀ ਸਕੂਲੀ ਵੈਨ ਹੇਠ ਆਉਣ ਕਾਰਨ ਮੌ*ਤ

Ludhiana News: ਲੁਧਿਆਣਾ ਜ਼ਿਲ੍ਹੇ ਦੇ ਕੁਹਾੜਾ ਇਲਾਕੇ ਨਜ਼ਦੀਕ ਪੈਂਦੇ...

AAP ਨੇ ਹਲਕਾ ਬਠਿੰਡਾ ਦਿਹਾਤੀ ਤੋਂ Gopal Singh Kotfatta ਨੂੰ ਕੀਤਾ ਹਲਕਾ ਇੰਚਾਰਜ਼ ਨਿਯੁਕਤ

Bathinda News: Gopal Singh Kotfatta; ਪਿਛਲੇ ਕਾਫੀ ਸਮੇਂ ਤੋਂ...

‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਲੁਧਿਆਣਾ ਰਿਹਾ ਲਾਭਪਾਤਰੀਆਂ ਦੀ ਸੂਚੀ ਵਿੱਚ ਸਭ ਤੋਂ ਅੱਗੇ

👉ਪਟਿਆਲਾ, ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵੀ ਸਿਖਰਲੇ ਜ਼ਿਲ੍ਹਿਆਂ...