ਬਠਿੰਡਾ ’ਚ ਨੌਜਵਾਨ ਦਾ ਬੇਰਹਿਮੀ ਨਾਲ ਕੀਤਾ ਕਤਲ

0
31

ਬਠਿੰਡਾ, 16 ਸਤੰਬਰ : ਬੀਤੀ ਦੇਰ ਰਾਤ ਬਠਿੰਡਾ ਦੇ ਲਾਈਨੋਂ ਪਾਰ ਇਲਾਕੇ ਵਿਚ ਇੱਕ ਨੌਜਵਾਨ ਦਾ ਉਸਦੇ ਜਾਣ-ਪਹਿਚਾਣ ਵਾਲਿਆਂ ਵਲੋਂ ਘਰੋਂ ਬੁਲਾ ਕੇ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਸ਼ਿਨਾਖ਼ਤ ਆਕਾਸ਼ ਕੁਮਾਰ 23 ਪੁੱਤਰ ਸੋਹਣ ਲਾਲ ਵਾਸੀ ਢਿੱਲੋਂ ਨਗਰ ਬਠਿੰਡਾ ਵਜੋਂ ਹੋਈ ਹੈ, ਜੋਕਿ ਪੈਂਟਰ ਦੇ ਤੌਰ ’ਤੇ ਕੰਮ ਕਰਦਾ ਦਸਿਆ ਜਾ ਰਿਹਾ ਹੈ।

ਅਕਾਲੀ ਦਲ ਤੇ ਭਾਜਪਾ ’ਚ ਹੋਇਆ ਗਠਜੋੜ! ਜਲਦੀ ਹੋਵੇਗਾ ਐਲਾਨ

ਹਾਲਾਂਕਿ ਇਸ ਸਬੰਧ ਵਿਚ ਥਾਣਾ ਕੈਨਾਲ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਸਿਕਾਇਤ ’ਤੇ ਪੌਣੀ ਦਰਜ਼ਨ ਨੌਜਵਾਨਾਂ ਵਿਰੁਧ ਪਰਚਾ ਦਰਜ਼ ਕਰਕੇ ਕੁੱਝ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਪ੍ਰੰਤੂ ਇਸ ਘਟਨਾ ਕਾਰਨ ਇਲਾਕੇ ਵਿਚ ਸਹਿਮ ਹੈ। ਪ੍ਰਵਾਰ ਮੁਤਾਬਕ ਮ੍ਰਿਤਕ ਨੌਜਵਾਨ ਦਾ ਕਰੀਬ ਇੱਕ ਮਹੀਨਾ ਪਹਿਲਾਂ ਕਥਿਤ ਦੋਸ਼ੀਆਂ ਨਾਲ ਝਗੜਾ ਹੋਇਆ ਸੀ, ਜਿਸਦੀ ਰੰਜਿਸ਼ ਕਾਰਨ ਇਹ ਘਟਨਾ ਹੋਈ ਹੈ। ਪ੍ਰੰਤੂ ਪੁਲਿਸ ਅਧਿਕਾਰੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ।

ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਪੁਲਿਸ ਮੁਲਾਜਮਾਂ ਕੋਲ ਬਰਾਮਦ ਦੋ ਕਿਲੋਂ ਹੈਰੋਇਨ ਦੀ ਜੂਡੀਸ਼ੀਅਲ ਜਾਂਚ ਮੰਗੀ

ਪਤਾ ਲੱਗਿਆ ਹੈ ਕਿ ਮ੍ਰਿਤਕ ਨੌਜਵਾਨ ਦੀ ਅਗਲੇ ਮਹੀਨੇ ਭੈਣ ਦਾ ਵਿਆਹ ਰੱਖਿਆ ਹੋਇਆ ਸੀ। ਸੂਚਨਾ ਮੁਤਾਬਕ ਕਥਿਤ ਦੋਸ਼ੀ ਆਕਾਸ਼ ਨੂੰ ਬੀਤੀ ਰਾਤ ਕਰੀਬ ਪੌਣੇ 9 ਵਜੇਂ ਘਰੋਂ ਬੁਲਾ ਕੇ ਲੈ ਗਏ ਸਨ। ਪਰ ਇਸਤੋਂ ਬਾਅਦ ਕਾਫ਼ੀ ਦੇਰ ਤੱਕ ਉਹ ਘਰ ਵਾਪਸ ਨਾ ਪਰਤਿਆਂ ਤਾਂ ਪ੍ਰਵਾਰ ਵਾਲਿਆਂ ਨੇ ਉਸਨੂੰ ਲੱਭਣਾ ਸ਼ੁਰੂ ਕੀਤਾ। ਇਸ ਦੌਰਾਨ ਪਰਸ ਰਾਮ ਨਗਰ ਦੀ ਗਲੀ ਨੰਬਰ 29 ਵਿਚ ਉਹ ਬੁਰੀ ਤਰ੍ਹਾਂ ਜਖ਼ਮੀ ਹੋਇਆ ਮਿਲਿਆ, ਜਿਸਨੂੰ ਸਹਾਰਾ ਜਨ ਸੇਵਾ ਦੇ ਵਰਕਰਾਂ ਦੀ ਮਦਦ ਨਾਂਲ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰੀ ਟੀਮ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

 

LEAVE A REPLY

Please enter your comment!
Please enter your name here