Punjabi Khabarsaar
ਅਪਰਾਧ ਜਗਤ

ਬਠਿੰਡਾ ’ਚ ਫ਼ੂਡ ਸੇਫ਼ਟੀ ਵਿਭਾਗ ਵਲੋਂ ਨਕਲੀ ਐਨਰਜੀ ਡਰਿੰਕ ਦਾ ਟਰੱਕ ਬਰਾਮਦ

ਪੁਲਿਸ ਦੀ ਮੱਦਦ ਨਾਲ ਫੈਕਟਰੀ ਸੀਲ
ਸੁਖਜਿੰਦਰ ਮਾਨ
ਬਠਿੰਡਾ, 7 ਅਗਸਤ: ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਨੇ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਸਥਾਨਕ ਗੋਨਿਆਣਾ ਰੋਡ ’ਤੇ ਸਥਿਤ ਪਿੰਡ ਸਿਵੀਆ ਰੋਡ ’ਤੇ ਇੱਕ ਨਾਮਵਾਰ ਕੋਲਡ ਡਰਿੰਕ ਕੰਪਨੀ ਦਾ ਨਕਲੀ ਐਨਰਜੀ ਡਰਿੰਕ ਨਾਲ ਭਰਿਆ ਟਰੱਕ ਬਰਾਮਦ ਕੀਤਾ ਹੈ। ਇਸਤੋਂ ਇਲਾਵਾ ਦੇਰ ਸ਼ਾਮ ਇਸ ਨਕਲੀ ਡਰਿੰਕ ਨੂੰ ਬਣਾਉਣ ਵਾਲੀ ਸਿਵੀਆ ਰੋਡ ’ਤੇ ਹੀ ਇੱਕ ਫੈਕਟਰੀ ਨੂੰ ਵੀ ਪੁਲਿਸ ਦੀ ਮੱਦਦ ਨਾਲ ਸੀਲ ਕਰ ਦਿੱਤਾ ਗਿਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਫ਼ੂਡ ਸੇਫ਼ਟੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਸੋਢੀ ਨੇ ਦਸਿਆ ਕਿ ਪੈਪਸੀ ਕੰਪਨੀ ਦਾ ਇੱਕ ਸਟਿੰਗ ਦੇ ਨਾਂ ‘ਤੇ ਐਨਰਜੀ ਡਰਿੰਕ ਮਾਰਕੀਟ ਵਿਚ ਆਉਂਦਾ ਹੈ ਪ੍ਰੰਤੂ ਇਸ ਦੌਰਾਨ ਕੰਪਨੀ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਕੋਈ ਗਿਰੋਹ ਉਸਦੇ ਇਸ ਉਤਪਾਦ ਦਾ ਨਕਲੀ ਮਾਲ ਮਾਰਕੀਟ ਵਿਚ ਵੇਚ ਰਿਹਾ ਹੈ। ਜਿਸਦੇ ਚੱਲਦੇ ਅੱਜ ਮਿਲੀ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਗੋਨਿਆਣਾ ਰੋਡ ’ਤੇ ਸਥਿਤ ਗਿੱਲਪਤੀ ਪਿੰਡ ਤੋਂ ਸਿਵੀਆ ਪਿੰਡ ਨੂੰ ਜਾਂਦੀ ਲੰਕ ਰੋਡ ਉਪਰ ਇੱਕ ਇਸ ਐਨਰਜੀ ਡਰਿੰਕ ਨਾਲ ਭਰਿਆ ਇਕ ਟਰੱਕ ਫੜਿਆ ਗਿਆ।

ਬਹੁਮੰਜਿਲਾਂ ਪਾਰਕਿੰਗ: ਰਾਜਾ ਵੜਿੰਗ ਵਲੋਂ ਨਿਗਮ ਪ੍ਰਸ਼ਾਸਨ ਨੂੰ ਦੋ ਦਿਨਾਂ ‘ਚ ਮਸਲੇ ਦੇ ਹੱਲ ਦਾ ਅਲਟੀਮੇਟਮ

ਇਸ ਟਰੱਕ ਵਿਚ 1300 ਦੇ ਕਰੀਬ ਨਕਲੀ ਐਨਰਜੀ ਡਰਿੰਕ ਦੀਆਂ ਪੇਟੀਆਂ ਸਨ, ਜਿਸ ਵਿਚੋਂ ਹਰੇਕ ਪੇਟੀ ਵਿਚ ਅੱਗੇ 30 ਬੋਤਲਾਂ ਭਰੀਆਂ ਹੋਈਆਂ ਸਨ। ਜਦ ਕੰਪਨੀ ਅਧਿਕਾਰੀਆਂ ਤੇ ਇਸਦੇ ਅਸਲੀ ਡੀਲਰ ਦੀ ਹਾਜ਼ਰੀ ਵਿਚ ਜਾਂਚ ਕੀਤੀ ਗਈ ਤਾਂ ਨਕਲੀ ਤੇ ਅਸਲੀ ਐਨਰਜੀ ਡਰਿੰਕ ਦੇ ਲੈਵÇਲੰਗ, ਸਟੈਪਿੰਗ ਅਤੇ ਕੈਪ ਵਿਚ ਵੀ ਭਾਰੀ ਅੰਤਰ ਸੀ। ਜਿਸਤੋਂ ਬਾਅਦ ਇਸ ਟਰੱਕ ਨੂੰ ਜਬਤ ਕਰ ਲਿਆ ਗਿਆ। ਮੁਢਲੀ ਪੜਤਾਲ ਮੁਤਾਬਕ ਇਸ ਟਰੱਕ ਵਿਚੋਂ ਬਰਾਮਦ ਹੋਈ ਬਿਲਟੀ ਮੁਤਾਬਕ ਇਹ ਮਾਲ ਗੰਗਾਨਗਰ ਤੋਂ ਲੈ ਕੇ ਉੂਦੇਪੁਰ ਜਾ ਰਿਹਾ ਸੀ ਜਦਕਿ ਅਸਲ ਵਿਚ ਇਹ ਟਰੱਕ ਇੱਥੋਂ ਹੀ ਇੱਕ ਫੈਕਟਰੀ ਵਿਚੋਂ ਭਰਿਆ ਗਿਆ ਸੀ। ਜਿਸਦੇ ਚੱਲਦੇ ਦੇਰ ਸ਼ਾਮ ਸਿਵੀਆ ਰੋਡ ’ਤੇ ਸਥਿਤ ਇੱਕ ਫੈਕਟਰੀ ਨੂੰ ਪੁਲਿਸ ਦੀ ਮੱਦਦ ਨਾਲ ਫ਼ੂਡ ਸੇਫ਼ਟੀ ਦੇ ਅਧਿਕਾਰੀਆਂ ਨੇ ਸੀਲ ਕਰ ਦਿੱਤਾ ਗਿਆ। ਫ਼ੂਡ ਸੇਫ਼ਟੀ ਇੰਸਪੈਕਟਰ ਨੇ ਦਸਿਆ ਕਿ ਇਸ ਮਾਮਲੇ ਵਿਚ ਕੰਪਨੀ ਦੇ ਅਧਿਕਾਰੀਆਂ ਵਲੋਂ ਕਾਨੂੰਨੀ ਕਰਵਾਈ ਜਾ ਰਹੀ ਹੈ ਤੇ ਬਰਾਮਦ ਹੋਏ ਕਥਿਤ ਨਕਲੀ ਐਨਰਜੀ ਡਰਿੰਕ ਦੇ ਨਮੂਨੇ ਜਾਂਚ ਲਈ ਲੈਬ ਵਿਚ ਭੇਜ ਦਿੱਤੇ ਗਏ ਹਨ।

Related posts

ਪੰਜਾਬ ਪੁਲਿਸ ਦਾ ਥਾਣੇਦਾਰ 17,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ

punjabusernewssite

ਲੁਟੇਰਿਆਂ ਦੇ ਹੋਸਲੇ ਬੁਲੰਦ: ਰਾਤ ਨੂੰ ਘਰੇ ਦਾਖ਼ਲ ਹੋ ਕੇ ਨਾਲੇ ਚਾਹ ਬਣਵਾਕੇ ਪੀਤੀ,ਨਾਲੇ ਕੀਤੀ ਲੁੱਟ

punjabusernewssite

ਨਵੇਂ ਸਾਹਿਬ ਦੇ ਹੁਕਮਾਂ ਤੋਂ ਬਾਅਦ ਪੀਓ ਤੇ ਸਪੈਸ਼ਲ ਸਟਾਫ਼ ਤੋਂ ਇਲਾਵਾ ਐਂਟੀ ਨਾਰਕੋਟੈਕ ਸੈੱਲ ਭੰਗ, ਮੁਲਾਜਮਾਂ ਨੂੰ ਥਾਣਿਆਂ ’ਚ ਭੇਜਿਆ

punjabusernewssite