WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਬਠਿੰਡਾ ਦੇ ਹੋਟਲ ਵਿੱਚ ਵਾਪਰੀ ਵੱਡੀ ਘਟਨਾ, ਲੜਕੀ ਨੇ ਲੜਕੇ ਨੂੰ ਕੀਤਾ ਜ਼ਖ਼ਮੀਂ

ਬਠਿੰਡਾ, 9 ਅਪ੍ਰੈਲ: ਬਠਿੰਡਾ ਦੇ ਇੱਕ ਹੋਟਲ ਵਿੱਚ ਬੀਤੀ ਰਾਤ ਇੱਕ ਵੱਡੀ ਘਟਨਾ ਵਾਪਰਨ ਦੀ ਸੂਚਨਾ ਮਿਲੀ ਹੈ। ਇਸ ਘਟਨਾ ਵਿੱਚ ਕਮਰੇ ਵਿੱਚ ਇਕ ਨੌਜਵਾਨ ਮੁੰਡਾ ਅਤੇ ਕੁੜੀ ਠਹਿਰੇ ਹੋਏ ਸਨ ਜੋਕਿ ਪ੍ਰੇਮੀ ਪ੍ਰੇਮਿਕਾ ਦੱਸੇ ਜਾ ਰਹੇ ਹਨ। ਪਤਾ ਲੱਗਿਆ ਹੈ ਕਿ ਦੇਰ ਰਾਤ ਆਪਸ ਵਿੱਚ ਲੜ ਪਏ ਅਤੇ ਕਥਿਤ ਤੌਰ ‘ਤੇ ਨਸ਼ੇ ਦੀ ਲੋਰ ਵਿੱਚ ਪ੍ਰੇਮਿਕਾ ਵੱਲੋਂ ਪ੍ਰੇਮੀ ਨੂੰ ਕਿਸੇ ਤਿੱਖੀ ਵਸਤੂ ਦੇ ਨਾਲ ਵੱਢ ਦਿੱਤਾ। ਲੜਕੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਇਲਾਜ ਲਈ ਸਥਾਨਕ ਏਮਜ਼ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਹੈ। ਘਟਨਾ ਦਾ ਪਤਾ ਲੱਗਦਾ ਹੀ ਥਾਣਾ ਸਿਵਲ ਲਾਈਨ ਦੀ ਪੁਲਿਸ ਵੱਲੋਂ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਥਾਣਾ ਸਿਵਲ ਲਾਈਨ ਦੇ ਐਸ ਐਚ ਓ ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਲੜਕੇ ਦੀ ਹਾਲਤ ਠੀਕ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਸੂਚਨਾ ਦੇ ਮੁਤਾਬਿਕ ਬੀਤੀ ਰਾਤ ਬੀਬੀ ਵਾਲੇ ਰੋਡ ‘ਤੇ ਸਥਿਤ ਇੱਕ ਹੋਟਲ ਦੇ ਵਿੱਚ ਨੌਜਵਾਨ ਮੁੰਡਾ ਕੁੜੀ ਠਹਿਰੇ ਸਨ।

ਚੌਧਰੀ ਬੀਰੇਂਦਰ ਸਿੰਘ ਦੀ ਘਰ ਵਾਪਸੀ, ਮੁੜ ਕਾਂਗਰਸ ‘ਚ ਹੋਏ ਸ਼ਾਮਲ

ਇਹ ਮੁੰਡਾ ਮਾਨਸਾ ਜ਼ਿਲ੍ਹੇ ਦੇ ਪਿੰਡ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ ਜੋ ਕਿ ਸ਼ਾਦੀਸ਼ੁਦਾ ਹੈ ਅਤੇ ਲੜਕੀ ਗੰਗਾਨਗਰ ਨਾਲ ਸਬੰਧਿਤ ਹੈ। ਹੋਟਲ ਦੇ ਪ੍ਰਬੰਧਕਾਂ ਨੇ ਦਾਅਵਾ ਕੀਤਾ ਹੈ ਕਿ ਲੜਕਾ ਤੇ ਲੜਕੀ ਨੇ ਆਪਣੀ ਸ਼ਨਾਖਤ ਦੇ ਕੇ ਇਹ ਕਮਰਾ ਲਿਆ ਸੀ ਪਰੰਤੂ ਦੇਰ ਰਾਤ ਦੋਨਾਂ ਵਿੱਚ ਆਪਸ ਚ ਝਗੜਾ ਹੋ ਗਿਆ ਅਤੇ ਉੱਚੀ ਉੱਚੀ ਬੋਲਣ ਲੱਗ ਗਏ। ਜਿਸ ਤੋਂ ਬਾਅਦ ਜਾਂਚ ਕੀਤੀ ਤਾਂ ਲੜਕਾ ਜ਼ਖ਼ਮੀ ਹੋਇਆ ਪਿਆ ਸੀ। ਜਿਸ ਦੇ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਫਿਲਹਾਲ ਇਸ ਘਟਨਾ ਦੀ ਪੂਰੇ ਇਲਾਕੇ ਵਿੱਚ ਚਰਚਾ ਅੱਗ ਦੀ ਤਰਾਂ ਫੈਲੀ ਹੋਈ ਹੈ। ਦੱਸਣਾ ਬਣਦਾ ਹੈ ਕਿ ਦੂਜੇ ਮਹਾਨਗਰਾਂ ਦੀ ਤਰ੍ਹਾਂ ਬਠਿੰਡਾ ਦੇ ਹੋਟਲਾਂ ਵਿੱਚ ਵੀ ਸ਼ਰੇਆਮ ਲੜਕੇ-ਲੜਕੀ ਆਮ ਤੌਰ ‘ਤੇ ਰਾਤਾਂ ਗੁਜ਼ਾਰਦੇ ਦੇਖੇ ਜਾ ਸਕਦੇ ਹਨ।

Related posts

ਪੁਲਿਸ ਵਲੋਂ ਕਾਰ ਚੋਰ ਦੇ ਚਾਰ ਮੈਂਬਰ ਕਾਬੂ, ਤਿੰਨ ਕਾਰਾਂ ਤੇ ਦੋ ਮੋਟਰਸਾਈਕਲ ਬਰਾਮਦ

punjabusernewssite

ਸ਼ਰਾਬ ਦੇ ਠੇਕਿਆਂ, ਮੈਡੀਕਲ ਸਟੋਰਾਂ ਤੇ ਤੰਬਾਕੂ ਦੀਆਂ ਦੁਕਾਨਾਂ ’ਤੇ ਸੀਸੀਟੀਵੀ ਕੈਮਰੇ ਲਗਾਉਣ ਦੇ ਆਦੇਸ

punjabusernewssite

ਨਸ਼ੇੜੀਆਂ ਵਲੋਂ ਨਸ਼ੇ ਦੀ ਪੂਰਤੀ ਲਈ ਕੀਤੀਆਂ ਜਾਂਦੀਆਂ ਚੋਰੀਆਂ ਤੋਂ ਅੱਕੇ ਲੋਕਾਂ ਨੇ ਪੁਲਿਸ ਚੌਕੀ ਘੇਰੀ

punjabusernewssite