ਸੁਖਜਿੰਦਰ ਮਾਨ
ਬਠਿੰਡਾ, 21 ਸਤੰਬਰ: ਬੀਤੇ ਕੱਲ ਕੌਮੀ ਜਾਂਚ ਏਜੰਸੀ ਵਲੋਂ ਦੇਸ ਨਾਲ ਸਬੰਧਤ ਵਿਦੇਸਾਂ ’ਚ ਬੈਠੇ ਤੇ ਭਗੋੜੇ ਖ਼ਤਰਨਾਕ ਗੈਗਸਟਰਾਂ ਦੀ ਜਾਰੀ ਇਨਾਮੀ ਸੂਚੀ ਤੋਂ ਬਾਅਦ ਅੱਜ ਪੰਜਾਬ ਪੁਲਿਸ ਵਲੋਂ ਸੂਬੇ ਦੇ ਵੱਖ ਵੱਖ ਥਾਵਾਂ ’ਚ ਸਿੱਧੂ ਮੂੁਸੇਵਾਲਾ ਕਤਲ ਕਾਂਡ ਦੇ ਮੁੱਖ ਸਾਜਸ਼ਘਾੜੇ ਗੋਲਡੀ ਬਰਾੜ ਦੇ ਸਮਰਥਕਾਂ ਦੇ ਘਰਾਂ ਅਤੇ ਹੋਰਨਾਂ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ। ਇਸੇ ਕੜੀ ਤਹਿਤ ਬਠਿੰਡਾ ਜ਼ਿਲ੍ਹੇ ਵਿਚ ਵੀ 81 ਥਾਵਾਂ ’ਤੇ ਪੁਲਿਸ ਵਲੋਂ ਛਾਪੇਮਾਰੀ ਕੀਤੀ ਗਈ।
ਬਠਿੰਡਾ ਦੇ ਸਰਕਾਰੀ ਸਕੂਲ ’ਚ ਵਿਦਿਆਰਥੀਆਂ ਦੇ ਕੜ੍ਹੇ ਉਤਾਰਨ ਦੇ ਮਾਮਲੇ ’ਚ ਪ੍ਰਿੰਸੀਪਲ ਨੇ ਮੰਗੀ ਮੁਆਫ਼ੀ
ਇਸਦੇ ਲਈ ਪੁਲਿਸ ਵਲੋਂ ਕਰੀਬ 30 ਟੀਮਾਂ ਦਾ ਗਠਨ ਕੀਤਾ ਗਿਆ ਸੀ, ਜਿਸਦੇ ਵਿਚ ਕਰੀਬ 350 ਅਧਿਕਾਰੀਆਂ ਤੇ ਜਵਾਨਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇੰਨ੍ਹਾਂ ਟੀਮਾਂ ਵਲੋਂ ਇਸ ਛਾਪੇਮਾਰੀ ਦੌਰਾਨ ਸਬੰਧਤ ਥਾਵਾਂ ਦੀ ਡੂੰਘਾਈ ਨਾਲ ਚੈਕਿੰਗ ਕੀਤੀ। ਹਾਲਾਂਕਿ ਦੇਰ ਸ਼ਾਮ ਪਤਾ ਲੱਗਿਆ ਕਿ ਇਸ ਚੈਕਿੰਗ ਦੌਰਾਨ ਪੁਲਿਸ ਹੱਥ ਕੁੱਝ ਨਹੀਂ ਲੱਗਿਆ। ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਇਸ ਚੈਕਿੰਗ ਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ ਚੈਕਿੰਗ ਦਾ ਮੁੱਖ ਮੰਤਵ ਬਾਰੇ ਉਨ੍ਹਾਂ ਕਿਹਾ ਕਿ ਕਿਸੇ ਵੀ ਕਾਰਵਾਈ ਨੂੰ ਅੰਜਾਮ ਦੇਣ ਲਈ ਬਾਹਰੋਂ ਆਉਣ ਵਾਲੇ ਬੰਦਿਆਂ ਅਤੇ ਹਥਿਆਰਾਂ ਨੂੰ ਛੁਪਾਇਆ ਜਾਂਦਾ ਹੈ। ’’
ਬਹਾਦਰੀ ਨੂੰ ਸਲਾਮ: ਗੋਲੀ ਲੱਗਣ ਦੇ ਬਾਵਜੂਦ ਬੈਂਕ ਡਕੈਤਾਂ ਦਾ ਮੁਕਾਬਲਾ ਕਰਨ ਵਾਲੇ ਥਾਣੇਦਾਰ ਨੂੰ ਮਿਲੀ ਤਰੱਕੀ
ਇਸਤੋਂ ਇਲਾਵਾ ਇਹ ਵੀ ਸ਼ੱਕ ਹੁੰਦਾ ਹੈ ਕਿ ਵੱਖ ਵੱਖ ਮਾਧਿਆਮ ਰਾਹੀਂ ਅਪਣੇ ਸਮਰਥਕਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਪੰਜਾਬ ਪੁਲਿਸ ਵਲੋਂ ਅਚਾਨਕ ਇਕੋ ਸਮੇਂ ਛਾਪੇਮਾਰੀ ਕਰਕੇ ਗੈਰ-ਸਮਾਜੀ ਅਨਸਰਾਂ ਵਿਰੁਧ ਕਾਰਵਾਈ ਕੀਤੀ ਜਾਂਦੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਜਿੰ੍ਹਨਾਂ 81 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਹੈ, ਜਿੰਨ੍ਹਾਂ ਵਿਚ 26 ਵਿਅਕਤੀ ਜੇਲ੍ਹਾਂ ’ਚ ਬੰਦ ਹਨ ਅਤੇ 2 ਦਾ ਕਤਲ ਹੋ ਚੁੱਕਿਆ ਹੈ।
Share the post "ਬਠਿੰਡਾ ਪੁਲਿਸ ਦੀ ਗੈਂਗਸਟਰ ਗੋਲਡੀ ਬਰਾੜ ਦੇ ‘ਹਮਦਰਦਾਂ’ ਦੀਆਂ 81 ਥਾਵਾਂ ’ਤੇ ਦਬਿਸ਼"