WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਵੱਡੀ ਖ਼ਬਰ: ਖ਼ਤਨਕਾਰ ਗੈਂਗਸਟਰ ਸੁੱਖਾ ਦੁੱਨੇਕਾ ਦਾ ਕੈਨੇਡਾ ’ਚ ਹੋਇਆ ਕਤਲ!

2017 ’ਚ ਫ਼ਰਜੀ ਪਾਸਪੋਰਟ ’ਤੇ ਭਾਰਤ ਤੋਂ ਹੋ ਗਿਆ ਸੀ ਫ਼ਰਾਰ, ਵਿਨੀਪੈੱਗ ’ਚ ਵਾਪਰੀ ਘਟਨਾ
ਨਵੀਂ ਦਿੱਲੀ, 21 ਸਤੰਬਰ: ਪੰਜਾਬ ਦੇ ਵਿਚ ਖ਼ਤਰਨਾਕ ਗੈਂਗਸਟਰਾਂ ਦੀ ਸ੍ਰੈਣੀ ਵਿਚ ਸ਼ਾਮਲ ਏ ਕੈਟਾਗਿਰੀ ਦੇ ਗੈਗਸਟਰ ਸੁੱਖਾ ਦੁੱਨੇਕਾ ਦਾ ਕੈਨੇਡਾ ’ਚ ਬੀਤੇ ਕੱਲ ਕਤਲ ਹੋਣ ਦੀ ਸੂਚਨਾ ਹੈ। ਹਾਲਾਂਕਿ ਸੁੱਖੇ ਦੇ ਕਤਲ ਦੀ ਪੁਸ਼ਟੀ ਨਾਂ ਤਾਂ ਹਾਲੇ ਤੱਕ ਕੈਨੇਡਾ ਪੁਲਿਸ ਵਲੋਂ ਕੀਤੀ ਗਈ ਹੈ ਤੇ ਨਾਂ ਹੀ ਉਸਦੀ ਲਾਸ਼ ਸਾਹਮਣੇ ਆਈ ਹੈ। ਪ੍ਰੰਤੂ ਚੱਲ ਰਹੀ ਚਰਚਾ ਮੁਤਾਬਕ ਬੀਤੇ ਕੱਲ ਕੈਨੇਡਾ ਦੇ ਸ਼ਹਿਰ ਵਿਨੀਪੈੱਗ ’ਚ ਦੋ ਜਣਿਆਂ ਵਿਚਕਾਰ ਗੋਲੀਬਾਰੀ ਹੋਈ ਸੀ ਤੇ ਇਸ ਗੋਲੀਬਾਰੀ ਵਿਚ ਸੁੱਖਾ ਦੁੱਨੇਕਾ ਦੀ ਮੌਤ ਹੋਈ ਹੈ।

ਬਠਿੰਡਾ ਦੇ ਸਰਕਾਰੀ ਸਕੂਲ ’ਚ ਵਿਦਿਆਰਥੀਆਂ ਦੇ ਕੜ੍ਹੇ ਉਤਾਰਨ ਦੇ ਮਾਮਲੇ ’ਚ ਪ੍ਰਿੰਸੀਪਲ ਨੇ ਮੰਗੀ ਮੁਆਫ਼ੀ

ਸੁੱਖਾ ਦੁੱਨੇਕਾ ਮੂਲ ਰੂਪ ਵਿਚ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਦੁੱਨੇਕਾ ਦਾ ਰਹਿਣ ਵਾਲਾ ਹੈ, ਜਿਸਦਾ ਅਸਲ ਨਾਮ ਸੁਖਦੁਲ ਸਿੰਘ ਉਰਫ਼ ਸੁੱਖਾ ਹੈ। ਜੁਰਮ ਦੀ ਦੁਨੀਆਂ ਵਿਚ ਆਉਣ ਤੋਂ ਪਹਿਲਾਂ ਡੀਸੀ ਦਫਤਰ ਵਿਚ ਕੰਮ ਕਰਨ ਵਾਲੇ ਸੁੱਖੇ ਵਿਰੁਧ ਪੰਜਾਬ ਦੇ ਵੱਖ ਵੱਖ ਥਾਣਿਆਂ ਵਿਚ ਪੌਣੀ ਦਰਜ਼ਨ ਦੇ ਕਰੀਬ ਪਰਚੇ ਦਰਜ਼ ਹਨ ਅਤੇ ਉਸਦਾ ਨਾਂ ਉੱਘੇ ਕਬੱਡੀ ਖਿਡਾਰੀ ਨੰਗਲ ਅੰਬੀਆਂ ਦੇ ਕਤਲ ਮਾਮਲੇ ਵਿਚ ਵੀ ਸਾਹਮਣੇ ਆਇਆ ਸੀ।

ਬਠਿੰਡਾ ਦੇ ਗੁਰੂਘਰ ’ਚ ਗਰੰਥੀ ਸਿੰਘਾਂ ਨੇ ਚਾੜਿਆ ਚੰਨ: ਦੋ ਲੜਕੀਆਂ ਦਾ ਆਪਸ ’ਚ ਕੀਤਾ ਸਮÇਲੰਗੀ ਵਿਆਹ

ਸੁੱਖਾ ਦੁੱਨੇਕਾ ਸਾਲ 2017 ਵਿਚ ਇੱਕ ਫ਼ਰਜੀ ਪਾਸਪੋਰਟ ਤਿਆਰ ਕਰਕੇ ਕੈਨੇਡਾ ਭੱਜ ਗਿਆ ਸੀ, ਜਿਸਤੋਂ ਬਾਅਦ ਉਸਦਾ ਨਾਂ ਚਰਚਾ ਵਿਚ ਚੱਲਿਆ ਆ ਰਿਹਾ ਹੈ। ਕੈਨੇਡਾ ਵਿਚ ਬੈਠੇ ਸੁੱਖਾ ਦੁੱਨੇਕਾ ਨੂੰ ਭਾਰਤੀ ਜਾਂਚ ਏਜੰਸੀ ਐਨਆਈਏ ਨੇ ਖ਼ਤਰਨਾਕ ਗੈਂਗਸਟਰਾਂ ਦੀ ਏ ਕੈਟਾਗਿਰੀ ਵਿਚ ਸਾਮਲ ਕੀਤਾ ਹੈ ਤੇ ਬੀਤੇ ਕੱਲ ਹੀ ਹੋਰਨਾਂ 43 ਗੈਂਗਸਟਰਾਂ ਸਹਿਤ ਸੁੱਖਾ ਦੁੱਨੇਕਾ ਉਪਰ ਵੀ 5 ਲੱਖ ਦਾ ਇਨਾਮ ਰੱਖਿਆ ਸੀ। ਬਹਰਹਾਲ ਭਾਰਤੀ ਏਜੰਸੀਆਂ ਵੀ ਇਸ ਘਟਨਾ ਦੀ ਸਚਾਈ ਦਾ ਪਤਾ ਲਗਾਉਣ ਦੀ ਕੋਸਿਸ ਕਰ ਰਹੀਆਂ ਹਨ।

ਭਾਜਪਾ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ‘ਆਪ’ ਦਾ ਫੜਿਆਂ ਪਲ੍ਹਾਂ

ਇੱਥੇ ਦਸਣਾ ਬਣਦਾ ਹੈ ਕਿ ਮੌਜੂਦਾ ਸਮਂੇ ਕੈਨੇਡਾ ਅਤੇ ਭਾਰਤ ਦੇ ਆਪਸੀ ਸਬੰਧ ਤਨਾਅਪੂਰਨ ਚੱਲ ਰਹੇ ਹਨ ਕਿਉਂਕਿ ਬੀਤੇ ਕੱਲ ਕੈਨੇਡਾ ਦੇ ਪ੍ਰਧਾਨ ਜਸਟਿਨ ਟਰੂਡੋ ਨੇ ਸੰਸਦ ਵਿਚ ਅਪਣੇ ਭਾਸ਼ਣ ਦੌਰਾਨ ਲੰਘੀ 19 ਜੂਨ ਨੂੰ ਸਰੀ ਦੇ ਗੁਰੂਘਰ ਸਾਹਮਣੇ ਕਤਲ ਕੀਤੇ ਗਏ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿਚ ਸਿੱਧੇ ਤੌਰ ’ਤੇ ਭਾਰਤੀ ਏਜੰਸੀਆਂ ਦਾ ਹੱਥ ਹੋਣ ਦਾ ਦੋਸ਼ ਲਗਾਇਆ ਸੀ। ਇਸਤੋਂ ਬਾਅਦ ਉਨ੍ਹਾਂ ਕੈਨੇਡਾ ’ਚ ਭਾਰਤੀ ਦੂਤਘਰ ’ਚ ਤੈਨਾਤ ਇੱਕ ਸੀਨੀਅਰ ਅਧਿਕਾਰੀ ਨੂੰ ਕੱਢ ਦਿੱਤਾ ਸੀ, ਜਿਸਤੋਂ ਬਾਅਦ ਭਾਰਤ ਨੇ ਵੀ ਕੈਨੇਡਾ ਦੇ ਸੀਨੀਅਰ ਡਿਪਲੋਮੈਟਿਕ ਨੂੰ ਪੰਜ ਦਿਨਾਂ ’ਚ ਦੇਸ ਛੱਡ ਜਾਣ ਦੇ ਹੁਕਮ ਦਿੱਤੇ ਸਨ। ਇਸ ਦੌਰਾਨ ਇਹ ਘਟਨਾ ਵਾਪਰ ਗਈ ਹੈ।

ਕੈਨੇਡਾ ਸਰਕਾਰ ਨੇ ਭਾਰਤ ਵਿਚ ਯਾਤਰਾ ਕਰਨ ਨੂੰ ਲੈ ਕੇ ਜਾਰੀ ਕਰਤੀ ਐਡਵਾਇਜ਼ਰੀ

ਜਿਕਰਯੋਗ ਹੈ ਕਿ ਮੌਜੂਦਾ ਸਮੇਂ ਭਾਰਤ ’ਚ ਕਈ ਅਪਰਾਧਿਕ ਘਟਨਾਵਾਂ ਵਿਚ ਲੋੜੀਦੇ ਖ਼ਤਰਨਾਕ ਗੈਂਗਸਟਰਾਂ ਦੇ ਕੈਨੇਡਾ ਵਿਚ ਰਹਿਣ ਦੀਆਂ ਸੂਚਨਾਵਾਂ ਹਨ। ਇੰਨ੍ਹਾਂ ਵਿਚੋਂ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਸਾਜਸਘਾੜੇ ਗੋਲਡੀ ਬਰਾੜ ਦਾ ਨਾਂ ਪ੍ਰਮੁੱਖ ਤੌਰ ’ਤੇ ਸ਼ਾਮਲ ਹੈ। ਇਸਤੋਂ ਇਲਾਵਾ ਕਈ ਹੋਰ ਅਜਿਹੇ ਗੈਂਗਸਟਰ ਸ਼ਾਮਲ ਹਨ, ਜਿੰਨ੍ਹਾਂ ਉਪਰ ਭਾਰਤੀ ਏਜੰਸੀਆਂ ਨੈ ਇਨਾਮ ਰੱਖਿਆ ਹੋਇਆ ਹੈ ਤੇ ਉਹ ਕੈਨੇਡਾ ਵਿਚ ਰਹਿ ਰਹੇ ਹਨ।

 

Related posts

ਕੈਪਟਨ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ, ਖੇਤੀ ਕਾਨੂੰਨ ਰੱਦ ਕਰਨ ਦੀ ਕੀਤੀ ਮੰਗ

punjabusernewssite

ਦਿੱਲੀ ਸਿੱਖ ਕਮੇਟੀ ਦੇ ਅੱਧੀ ਦਰਜ਼ਨ ਤੋਂ ਵੱਧ ਮੈਂਬਰ ਹੋਏ ਭਾਜਪਾ ਵਿਚ ਸ਼ਾਮਲ

punjabusernewssite

ਰਾਜਪਾਲ ਬਨਾਮ ਮੁੱਖ ਮੰਤਰੀ: ਸੁਪਰੀਮ ਕੋਰਟ ’ਚ ਅੱਜ ਮੁੜ ਹੋਵੇਗੀ ਸੁਣਵਾਈ

punjabusernewssite