ਰਾਮਪੁਰਾ ਫ਼ੂਲ ਹਲਕੇ ਦੇ ਅੱਧੀ ਦਰਜ਼ਨ ਪਿੰਡਾਂ ’ਚ ਬਣੀਆਂ ਨਸ਼ਾ ਵਿਰੋਧੀ ਕਮੇਟੀਆਂ ਦੇ ਮੈਂਬਰਾਂ ਨੇ ਕੀਤਾ ਕਾਬੂ
ਪੁਲਿਸ ਦੀ ਹਾਜ਼ਰੀ ’ਚ ਡਰੱਗ ਇੰਸਪੈਕਟਰ ਵਲੋਂ ਮੈਡੀਕਲ ਸਟੋਰ ਦੀ ਕੀਤੀ ਜਾ ਰਹੀ ਹੈ ਸਰਚ
ਬਠਿੰਡਾ, 29 ਅਗਸਤ: ਸਥਾਨਕ ਸ਼ਹਿਰ ਦੇ ਅਜੀਤ ਰੋਡ ’ਤੇ ਸਥਿਤ ਗੁਰੂ ਨਾਨਕ ਮੈਡੀਕਲ ਸਟੋਰ ਦੇ ਸੰਚਾਲਕਾਂ ਉਪਰ ਕਥਿਤ ਤੌਰ ‘ਤੇ ਨਸ਼ੀਲੇ ਕੈਪਸੂਲ ਵੇਚਣ ਦੇ ਦੋਸ਼ ਲੱਗੇ ਹਨ। ਇਹ ਦੋਸ਼ ਰਾਮਪੁਰਾ ਫ਼ੂਲ ਹਲਕੇ ਦੇ ਅੱਧੀ ਦਰਜ਼ਨ ਪਿੰਡਾਂ ‘ਚ ਬਣੀਆਂ ਨਸ਼ਾ ਵਿਰੋਧੀ ਐਕਸ਼ਨ ਕਮੇਟੀਆਂ ਦੇ ਮੈਂਬਰਾਂ ਨੇ ਅੱਜ ਇੱਥੇ ਕੀਤੇ ਇੱਕ ਸਟਿੰਗ ਅਪਰੇਸ਼ਨ ਤੋਂ ਬਾਅਦ ਲਗਾਏ ਹਨ। ਹਾਲਾਂਕਿ ਮੈਡੀਕਲ ਸਟੋਰ ਸੰਚਾਲਕਾਂ ਨੇ ਇਸ ਮੌਕੇ ਦਾਅਵਾ ਕੀਤਾ ਕਿ ਕਾਨੂੰਨ ਮੁਤਾਬਕ ਇੰਨ੍ਹਾਂ ਕੈਪਸੂਲਾਂ ਨੂੰ ਵੇਚਣ ’ਤੇ ਕੋਈ ਪਾਬੰਦੀ ਨਹੀਂ ਹੈ।
ਬਠਿੰਡਾ ’ਚ ਸੀਆਈਏ-2 ਵਿੰਗ ਵਲੋਂ ਨਸ਼ੀਲੀਆਂ ਗੋਲੀਆਂ ਦਾ ਵੱਡਾ ‘ਜਖੀਰਾ’ ਬਰਾਮਦ
ਦੂਜੇ ਪਾਸੇ ਨਸ਼ਾ ਵਿਰੋਧੀ ਐਕਸਨ ਕਮੇਟੀ ਦੇ ਆਗੂਆਂ ਨੇ ਨੌਜਵਾਨਾਂ ਵਲੋਂ ਨਸ਼ਿਆਂ ਦੇ ਲਈ ਵਰਤੇ ਜਾਂਦੇ ਕੈਪਸੂਲ ਉਕਤ ਮੈਡੀਕਲ ਸਟੋਰ ਸੰਚਾਲਕਾਂ ਵਲੋਂ ਬਿਨ੍ਹਾਂ ਪਰਚੀ ਦੇ ਵੇਚਣ ਦੇ ਦੋਸ਼ ਲਗਾਉਂਦਿਆਂ ਮੈਡੀਕਲ ਸਟੋਰ ਸੰਚਾਲਕ ਸਹਿਤ ਦੋ ਜਣਿਆਂ ਨੂੰ ਥਾਣਾ ਸਿਵਲ ਲਾਈਨ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ। ਮਾਮਲੇ ਦੀ ਨਜਾਕਤ ਨੂੰ ਦੇਖਦਿਆਂ ਪੁਲਿਸ ਵਲੋਂ ਵੀ ਤੁਰੰਤ ਡਰੱਗ ਇੰਸਪੈਕਟਰ ਨੂੰ ਬੁਲਾ ਕੇ ਉਕਤ ਮੈਡੀਕਲ ਸਟੋਰ ਦੀ ਸਰਚ ਸ਼ੁਰੂ ਕਰਵਾ ਦਿੱਤੀ ਹੈ। ਹਾਲਾਂਕਿ ਖ਼ਬਰ ਲਿਖੇ ਜਾਣ ਤੱਕ ਇਹ ਸਰਚ ਜਾਰੀ ਸੀ ਤੇ ਪੁਲਿਸ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਿੰਡ ਦੇ ਮੁੰਡੇ ਨਾਲ ‘ਲਵ ਮੈਰਿਜ’ ਕਰਵਾਉਣ ਵਾਲੀ ਲੜਕੀ ਨੇ ਕੀਤੀ ਆਤਮਹੱਤਿਆ
ਉਧਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫ਼ੂਲ ਹਲਕੇ ’ਚ ਬਣੀਆਂ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਆਗੂ ਲਵਪ੍ਰੀਤ ਸਿੰਘ ਅਤੇ ਹੋਰਨਾਂ ਨੇ ਦਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਉਨ੍ਹਾਂ ਦੇ ਹਲਕੇ ’ਚ ਕਾਫ਼ੀ ਸਾਰੇ ਨਸਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਸੀ। ਇਸੇ ਦੌਰਾਨ ਇੰਨ੍ਹਾਂ ਕਾਬੂ ਕੀਤੇ ਤਸਕਰਾਂ ਨੇ ਨਸੀਲੇ ਕੈਪਸੂਲ ਆਦਿ ਉਕਤ ਮੈਡੀਕਲ ਤੋਂ ਲਿਆਉਣ ਦਾ ਖੁਲਾਸਾ ਕੀਤਾ ਸੀ, ਜਿਸਦੇ ਚੱਲਦੇ ਉਨ੍ਹਾਂ ਵਲੋਂ ਇਸ ਮੈਡੀਕਲ ਸਟੋਰ ਦੇ ਸੰਚਾਲਕਾਂ ਨੂੰ ਰੰਗੇ ਹੱਥੀ ਕਾਬੂ ਕਰਨ ਦੀ ਯੋਜਨਾ ਬਣਾਈ ਸੀ।
Chandigarh Police ਦਾ ਵੱਡਾ ਐਕਸ਼ਨ, ‘ਆਪ’ ਪਾਰਟੀ ਵਿਧਾਇਕ ਦੀ ਗੱਡੀ ਦਾ ਕੱਟਿਆ ਚਲਾਨ
ਇਸ ਯੋਜਨਾ ਤਹਿਤ 1500 ਰੁਪਏ ਦੇ ਕੇ ਇੱਕ ਨੌਜਵਾਨ ਨੂੰ ਬਿਨ੍ਹਾਂ ਡਾਕਟਰ ਦੀ ਪਰਚੀ ਦੇ ਨਸ਼ੇ ਲਈ ਵਰਤੇ ਜਾਣ ਵਾਲੇ ਕੈਪਸੂਲ ਲਿਆਉਣ ਲਈ ਉਕਤ ਮੈਡੀਕਲ ਸਟੋਰ ਵਾਲਿਆਂ ਕੋਲ ਭੇਜਿਆ ਗਿਆ। ਜਿੰਨ੍ਹਾਂ ਇਹ ਪੈਸੇ ਲੈ ਕੇ ਮੈਡੀਕਲ ਸਟੋਰ ਦੇ ਬਾਹਰ ਖੜੀ ਸਕੂਟਰੀ ਦੀ ਡਿੱਗੀ ਵਿਚੋਂ ਕੈਪਸੂਲ ਕੱਢ ਕੇ ਦੇ ਦਿੱਤੇ। ਇਸ ਦੌਰਾਨ ਹੀ ਐਕਸ਼ਨ ਕਮੇਟੀ ਦੇ ਆਗੂ ਤੇ ਮੈਂਬਰ ਵੀ ਮੌਕੇ ’ਤੇ ਪੁੱਜ ਗਏ, ਜਿੰਨ੍ਹਾਂ ਨੰਬਰ ਲਿਖ ਕੇ ਦਿੱਤੇ 1500 ਰੁਪਏ ਉਸਦੇ ਗੱਲੇ ਵਿਚੋਂ ਬਰਾਮਦ ਕਰਵਾਉਣ ਤੋਂ ਇਲਾਵਾ ਸਕੂਟਰੀ ਦੀ ਡਿੱਗੀ ਵਿਚੋਂ ਵੀ ਤਿੰਨ ਦਰਜ਼ਨ ਦੇ ਕਰੀਬ ਕੈਪਸੂਲ ਦੇ ਪੱਤੇ ਬਰਾਮਦ ਕਰਵਾਏ।
ਨਸ਼ਾ ਤਸਕਰਾਂ ਵਲੋਂ ਪ੍ਰਵਾਰ ਨਾਲ ਮਿਲਕੇ ਪੁਲਿਸ ’ਤੇ ਹਮਲਾ, ਤਿੰਨ ਕਾਬੂ
ਇਸਤੋਂ ਬਾਅਦ ਉਕਤ ਮੈਡੀਕਲ ਸਟੋਰ ’ਤੇ ਮੌਜੂਦ ਦੋ ਨੌਜਵਾਨਾਂ ਨੂੰ ਬਰਾਮਦ ਕੈਪਸੂਲਾਂ ਸਹਿਤ ਥਾਣਾ ਸਿਵਲ ਲਾਈਨ ਪੁਲਿਸ ਦੇ ਹਵਾਲੇ ਕਰ ਦਿੱਤਾ। ਉਧਰ ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਨਿਰਮਲ ਸਿੰਘ ਨੇ ਦਸਿਆ ਕਿ ਡਰੱਗ ਇੰਸਪੈਕਟਰ ਨੂੰ ਬੁਲਾ ਕੇ ਉਕਤ ਮੈਡੀਕਲ ਸਟੋਰ ਦੀ ਸਰਚ ਕੀਤੀ ਜਾ ਰਹੀ ਹੈ ਤੇ ਇਸਤੋਂ ਬਾਅਦ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।
Share the post "ਬਠਿੰਡਾ ਸ਼ਹਿਰ ਦੇ ਨਾਮੀ ਮੈਡੀਕਲ ਸਟੋਰ ਦੇ ਸੰਚਾਲਕਾਂ ਉਪਰ ਨਸ਼ੀਲੇ ਕੈਪਸੂਲ ਵੇਚਣ ਦੇ ਲੱਗੇ ਦੋਸ਼ਾਂ ਤੋਂ ਬਾਅਦ ਜਾਂਚ ਸ਼ੁਰੂ"