ਪੁਰਾਣੇ ਇੰਚਾਰਜ਼ ਨੂੰ ਬਦਲ ਕੇ ਨਵਾਂ ਇਚਾਰਜ਼ ਤੇ ਚਾਰ ਮੈਂਬਰ ਲਗਾਏ
ਸੁਖਜਿੰਦਰ ਮਾਨ
ਚੰਡੀਗੜ੍ਹ, 20 ਮਾਰਚ: ਪਿਛਲੀ ਕਾਂਗਰਸ ਸਰਕਾਰ ਵਲੋਂ ਮੁਹਾਲੀ ਦੇ ਵਿਸੇਸ ਥਾਣੇ ਅੰਦਰ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠਿਆ ਦੇ ਮਾਮਲੇ ’ਚ 20 ਦਸੰਬਰ 2021 ਨੂੰ ਦਰਜ਼ ਮੁਕੱਦਮੇ ਵਿਚ ਬੇਸ਼ੱਕ ਸ: ਮਜੀਠਿਆ ਹਾਲੇ ਪਟਿਆਲਾ ਜੇਲ੍ਹ ਅੰਦਰ ਬੰਦ ਹਨ ਪ੍ਰੰਤੂ ਅੱਜ ਸੂਬੇ ਦੇ ਨਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮਾਮਲੇ ਦੀ ਜਾਂਚ ਲਈ ਪੁਰਾਣੀ ਸਿੱਟ ਦੀ ਥਾਂ ਨਵੀਂ ਸਿੱਟ ਬਣਾ ਦਿੱਤੀ ਹੈ। ਅੱਜ ਜਾਰੀ ਕੀਤੇ ਹੁਕਮਾਂ ਤਹਿਤ ਹੁਣ ਇਸ ਨਸ਼ਾ ਤਸਕਰੀ ਮਾਮਲੇ ’ਚ ਨਵੀਂ ਵਿਸ਼ੇਸ਼ ਜਾਂਚ ਟੀਮ ਜਾਂਚ ਕਰੇਗੀ, ਜਿਸਦੀ ਅਗਵਾਈ ਆਈਜੀ ਗੁਰਸਰਨ ਸਿੰਘ ਸੰਧੂ ਕਰਨਗੇ ਜਦੋਂਕਿ ਚਾਰ ਹੋਰ ਮੈਂਬਰ ਏਆਈਜੀ ਰਾਹੁਲ ਐੱਸ. ਅਤੇ ਰਣਜੀਤ ਸਿੰਘ ਸਹਿਤ ਦੋ ਹੋਰ ਡੀਐੱਸਪੀ ਰੈਂਕ ਦੇ ਅਧਿਕਾਰੀ ਰਘੁਵੀਰ ਸਿੰਘ ਤੇ ਅਮਰਪ੍ਰੀਤ ਸਿੰਘ ਸਾਮਲ ਕੀਤੇ ਗਏ ਹਨ। ਪਹਿਲਾਂ ਇਸ ਮਾਮਲੇ ਦੀ ਜਾਂਚ ਏਆਈਜੀ ਬਲਰਾਜ ਸਿੰਘ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਟੀਮ ਵਲੋਂ ਕੀਤੀ ਜਾ ਰਹੀ ਸੀ। ਸਰਕਾਰ ਦੇ ਸੂਤਰਾਂ ਮੁਤਾਬਕ ਨਸ਼ਾ ਤਸਕਰੀ ਦੇ ਕੇਸ ਨੂੰ ਸਿਰੇ ਤੱਕ ਪਹੁੰਚਾਉਣ ਲਈ ਨਵੀਂ ਆਪ ਸਰਕਾਰ ਗੰਭੀਰ ਹੈ ਤੇ ਜਲਦੀ ਹੀ ਵੱਡੇ ਖ਼ੁਲਾਸੇ ਕਰ ਸਕਦੀ ਹੈ।
ਬਿਕਰਮ ਮਜੀਠਿਆ ਦੇ ਨਸ਼ਾ ਤਸਕਰੀ ਦਾ ਮਾਮਲਾ, ਭਗਵੰਤ ਮਾਨ ਨੇ ਸਿੱਟ ਬਦਲੀ
11 Views