ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 15 ਜੁਲਾਈ: ਬੈਸਟ ਪ੍ਰਾਈਜ ਮਾਲ ਮੁਲਾਜਮ ਯੂਨੀਅਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਝੰਡੂਕੇ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਬੈਸਟ ਪ੍ਰਾਈਜ ਦੇ ਵਿੱਚ ਇੱਕ ਸੌ ਤੋਂ ਉੱਪਰ ਮੁਲਾਜਮ ਕੰਮ ਕਰਦੇ ਆ ਰਹੇ ਹਨ ਅਤੇ ਕਿਸਾਨ ਅੰਦੋਲਨ ਦੌਰਾਨ ਬੈਸਟ ਪ੍ਰਾਈਜ ਅੱਗੇ ਲਗਾਤਾਰ ਧਰਨਾ ਲੱਗਿਆ ਹੋਇਆ ਸੀ। ਉਸ ਦੌਰਾਨ ਮੁਲਾਜਮਾਂ ਨੂੰ ਹੁਣ ਤੱਕ ਤਨਖਾਹ ਵੀ ਦਿੱਤੀ ਜਾਂਦੀ ਸੀ। ਪਰ ਹੁਣ ਬਿਨਾਂ ਨੋਟਿਸ ਦਿੱਤਿਆਂ ਬੈਸਟ ਪ੍ਰਾਈਜ ਮਾਲ ਵਿੱਚੋਂ ਹਟਾ ਦਿੱਤਾ ਗਿਆ। ਇਸ ਮਸਲੇ ਨੂੰ ਲੈ ਕੇ ਡੀ.ਸੀ. ਬਠਿੰਡਾ ਨੂੰ ਅਤੇ ਲੇਬਰ ਇੰਸਪੈਕਟਰ ਇੰਦਰਪ੍ਰੀਤ ਕੌਰ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਤੁਹਾਡਾ ਮਸਲਾ ਜਲਦੀ ਹੱਲ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਆਗੂਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦਾ ਮਸਲਾ ਹੱਲ ਨਾ ਹੋਇਆ ਤਾਂ ਮਜਬੂਰੀ ਵੱਸ ਸੰਘਰਸ ਦੇ ਰਾਹ ਪੈਣਾ ਪਵੇਗਾ। ਅਗਲਾ ਸੰਘਰਸ ਦਾ ਪੜਾਅ ਬਾਕੀ ਪੰਜਾਬ ਦੇ ਅੰਦਰ ਜੋ ਮਾਲ ਚੱਲ ਰਹੇ ਹਨ, ਉਨ੍ਹਾਂ ਦੇ ਬਾਹਰ ਧਰਨੇ ਲਾਏ ਜਾ ਸਕਦੇ ਹਨ। ਇਸ ਮੌਕੇ- ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਮਰਜੀਤ ਹਨੀ ਨੇ ਕਿਹਾ ਕਿ ਜਬਰੀ ਨੌਕਰੀ ਵਿੱਚੋਂ ਕੱਢਣ ਦੇ ਨੋਟਿਸ ਭੇਜੇ ਰਹੇ ਹਨ।ਇਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਸੰਘਰਸ ਵਿੱਚ ਸਾਥ ਦੇਣ ਦਾ ਐਲਾਨ ਕੀਤਾ।ਇਸ ਮੌਕੇ ਨਿੱਕਾ ਸੰਧੂ, ਹਰਮਨ ਪ੍ਰੀਤ, ਨਿਰਮਲ ਸ਼ਰਮਾ ਆਦਿ ਹਾਜ਼ਰ ਸਨ।