ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 30 ਅਗਸਤ: ਰੁਜਗਾਰ ਬਹਾਲੀ ਦੀ ਮੰਗ ਕਰਦਿਆਂ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕਰ ਰਹੀ ਬੈਸਟ ਪ੍ਰਾਈਜ ਮੁਲਾਜਮ ਯੂਨੀਅਨ ਵਲੋਂ ਅੱਜ ਕੰਪਨੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਰਵੱਈਏ ਤੋਂ ਦੁਖੀ ਹੁੰਦਿਆਂ ਮਿੰਨੀ ਸਕੱਤਰੇਤ ਦੇ ਗੇਟ ਅੱਗੇ ਧਰਨਾ ਦਿੰਦਿਆਂ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਦੇ ਆਗੂ ਜਸਪ੍ਰੀਤ ਸਿੰਘ ਝੰਡੂਕੇ ਨੇ ਦੱਸਿਆ ਕਿ ਅੱਜ ਬੈਸਟ ਪ੍ਰਾਈਜ ਅਧਿਕਾਰਿਆਂ ਅਤੇ ਜਿਲ੍ਹਾ ਪ੍ਰਸਾਸਨ ਵੱਲੋਂ ਮੀਟਿੰਗ ਦਾ ਸਮਾਂ ਤੈਅ ਕੀਤਾ ਹੋਇਆ ਸੀ ਪ੍ਰੰਤੂ ਇਹ ਕਹਿ ਕੇ ਟਾਲ ਕਰ ਦਿੱਤੀ ਕਿ ਬੈਸਟ ਪ੍ਰਾਈਜ ਦਾ ਇਕ ਅਧਿਕਾਰੀ ਬਿਮਾਰ ਹੈ, ਜਦ ਕਿ ਕੰਪਨੀ ਇਕ ਅਧਿਕਾਰੀ ਨਾਲ ਨਹੀਂ ਚੱਲ ਰਹੀ, ਬਹੁਤ ਸਾਰੇ ਅਧਿਕਾਰੀ ਹੋਰ ਵੀ ਮੋਜੂਦ ਰਹਿੰਦੇ ਹਨ। ਜਿਸਦੇ ਚੱਲਦੇ ਮੁਲਾਜਮਾਂ ਨੇ ਡੀਸੀ ਦਫਤਰ ਦਾ ਗੇਟ ਬੰਦ ਕੀਤਾ ਗਿਆ। ਉਸ ਤੋਂ ਬਾਅਦ ਮੁਲਜਮਾਂ ਦੇ ਰੋਹ ਨੂੰ ਵੇਖਦਿਆਂ ਡੀ ਐਸ ਪੀ ਗੁਰਪ੍ਰੀਤ ਸਿੰਘ ਨੇ ਆ ਕੇ ਮੁਲਜਮਾਂ ਦਾ ਗੁੱਸਾ ਠੰਡਾ ਕੀਤਾ ਅਤੇ ਵਿਸਵਾਸ ਦਿਵਾਇਆ ਕਿ ਜਲਦੀ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਮਰਜੀਤ ਹਨੀ, ਕੁਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਆਗੂ ਨਾਇਬ ਸਿੰਘ ਫੂਸ ਮੰਡੀ, ਪੈਨਸਨ ਐਸੋਸੀਸਨ ਦੇ ਜਿਲ੍ਹਾ ਆਗੂ ਮਾਸਟਰ ਰਣਜੀਤ ਸਿੰਘ ਤੋਂ ਇਲਾਵਾ ਬੈਸਟ ਪ੍ਰਾਈਜ ਦੇ ਆਗੂ ਨਿਰਮਲ ਸਰਮਾ, ਭੁਪਿੰਦਰ ਸਿੰਘ, ਲੱਖਾ ਨਥਾਨਾਂ, ਸੁਖਜਿੰਦਰ ਕੌਰ, ਸਟੈਫੀ, ਇੰਦਰਜੀਤ ਕੌਰ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿਚ ਮੁਲਾਜਮ ਮੋਜੂਦ ਰਹੇ।
ਬੈਸਟ ਪ੍ਰਾਈਜ ਮੁਲਾਜਮ ਯੂਨੀਅਨ ਵਲੋਂ ਮਿੰਨੀ ਸਕੱਤਰੇਤ ਦੇ ਗੇਟ ਅੱਗੇ ਧਰਨਾ
19 Views